ਤੁਹਾਡੀ ਬਲੀ ਦੇਣ ਲਈ,
ਛੁਰੇ ਤਿਖੇ ਕਰ ਲਏ! ਤੋਹਮਤਾਂ ਦੇ
ਨਾਲ ਸਭ, ਖੀਸੇ ਬੋਝੇ ਭਰ ਲਏ !
ਵਾਰ ਤੇਰੀ ਪਿਠ ਉੱਤੇ, ਗੁਝਾ ਇਹਨਾ ਕਰਣਾ!
ਵੱਡ ਦੇਣੀ ਸਾਹ ਰ਼ਗ, ਗੋਡਾ ਧੌਣ
ਉੱਤੇ ਧਰਣਾ!
ਨਹੀਂ ਵੇਖ ਸਕੇਂਗਾ ਤੂੰ, ਆਉਣ ਵਾਲੇ ਕੱਲ
ਨੂੰ ! ਵੀਰ ਮੇਰੇ ਧੁੰਦਿਆ ਬਚਾਈਂ ਜਰਾ ਖੱਲ ਨੂੰ !
ਤਖਤਾਂ ਬੈਠੇ ਜੇਹੜੇ,
ਪੰਜੇ ਹੀ ਕਸਾਈ ਏ ! ਖੱਲ ਤੇਰੀ
ਲਾਉਣ ਲਈ, ਛੁਰੀ,
ਸਾਨ ਉੱਤੇ ਲਈ ਏ !
ਤੈਨੂੰ ਪੁਠਾ ਟੰਗਣੇ ਨੂੰ, ਬਣਾਈਆਂ ਇਹਨਾਂ
ਕੁੰਡੀਆਂ ! ਲੱਤਾਂ ਬਾਹਾਂ ਵੱਡ ਕੇ ਤੇ,
ਬਣਾਉਣੀਆਂ ਨੇ ਟੁੰਡੀਆਂ !
ਰੰਬੀਆਂ ਦੇ ਨਾਲ ਤੇਰੇ, ਕਰਣਾ ਏ ਸੱਲ ਨੂੰ
! ਵੀਰ ਮੇਰੇ ਧੁੰਦਿਆ ਬਚਾਈਂ ਜਰਾ ਖੱਲ ਨੂੰ !
ਕੱਡ ਲਈਆਂ ਕਿੜਾਂ
ਤੇ, ਬਣਾਈ ਨੀਤੀ ਖੋਰ ਦੀ !
ਮੋਢਾ ਕਿਸੇ ਹੋਰ ਦਾ ਤੇ, ਬੰਦੂਕ
ਕਿਸੇ ਹੋਰ ਦੀ !
ਇੱਕੋਂ ਹੀ ਤੀਰ ਨਾਲ, ਨਿਸ਼ਾਨੇ ਕਈ ਕਰਣੇ!
ਮੁਕਾ ਕੇ ਤੇਰੀ ਹੋਂਦ ਨੂੰ ਕਲੇਜੇ ਫੇਰ ਠਰਣੇ!
ਸਾਧਿਆ ਹੈ ਵੀਰਾ ਇਹਨਾਂ, ਨਿਸ਼ਾਨਾ ਤੇਰੇ
ਵੱਲ ਨੂੰ ! ਵੀਰ ਮੇਰੇ ਧੁੰਦਿਆ ਬਚਾਈਂ ਜਰਾ ਖੱਲ ਨੂੰ !
ਜਿੰਨਾ ਪ੍ਰਚਾਰਕਾਂ
ਦੇ, ਤੂੰ ਰਾਹ ਦੇ ਵਿਚ ਰੋੜਾ ਸੀ !
ਤੇਰੀ ਪ੍ਰਸਿਧੀ ਵਾਲਾ ਦੁਖ ਕੇਹੜਾ ਥੋੜਾ ਸੀ!
ਤੇਰੀਆਂ ਦਹਾੜਾਂ ਨਾਲ ਇਹ ਸਭ ਡਰ ਗਏ! ਭੱਜੇ
ਜਾਂਦੇ ਦੋਖੀ ਸਾਰੇ, ਧੋਤੀ ਗਿੱਲੀ ਕਰ ਗਏ
!
ਸੀ.ਡੀ. ਨੂੰ ਬਣਾ ਕੇ ਢਾਲ, ਕਰ ਚੱਲੇ ਛੱਲ
ਨੂੰ ! ਵੀਰ ਮੇਰੇ ਧੁੰਦਿਆ ਬਚਾਈਂ ਜਰਾ ਖੱਲ ਨੂੰ !
ਗੁਰੂ ਹਰਗੋਬਿੰਦ ਜੀ
ਦੇ ਚਰਣਾ ਨੂੰ ਛੋਹ ਲਵੀਂ ! ਇਹਨਾ ਹੀ
ਕਸਾਈਆਂ ਕੋਲੋਂ ਛੁਰੇ ਸਭ ਖੋਹ ਲਵੀਂ !
ਛੁਰੇ ਸਭ ਖੋਹ ਕੇ ਤੇ, ਸਰੋਵਰ ਚ ਸੁੱਟ
ਦੀਂ ! ਜੜ ਇਹਨਾ ਬੂਚੜਾਂ ਦੀ ਸਦਾ
ਲਈ ਪੁੱਤ ਦੀਂ !
ਹੁਣ ਨਹੀਂ ਸਹਿਣਾ ਵੀਰੇ, ਪੁਜਾਰੀਆਂ ਦੇ
ਝੱਲ ਨੂੰ ! ਵੀਰ ਮੇਰੇ ਧੁੰਦਿਆ ਬਚਾਈਂ ਜਰਾ ਖੱਲ ਨੂੰ !
ਗੁਰੂ ਅੰਗ ਸੰਗ ਹੋਸੀ, ਰਹੀਂ ਅੱਗੇ ਨੂੰ
ਹੀ ਤੁਰਦਾ ! ਮੁੜ ਸੁਰਜੀਤ ਕਰੀਂ,
ਜੋ ਬਣੇ ਬੈਠੇ ਮੁਰਦਾ !
ਤੇਰੇ ਕੋਲੋਂ ਆਸਾਂ ਅਜੇ, ਪੰਥ ਨੂੰ ਬਥੇਰੀਆਂ !
ਚੜਦੀ ਕਲਾ ‘ਚ ਰਹੇਂ ,ਅਰਦਾਸਾਂ ਨੇ ਜੀ ਮੇਰੀਆਂ !
'ਮੋਰਜੰਡ' ਗਾਉਂਦਾ ਰਹੂ, ਬਣੀ ਤੇਰੀ ਭੱਲ
ਨੂੰ ! ਵੀਰ ਮੇਰੇ ਧੁੰਦਿਆ ਬਚਾਈਂ ਜਰਾ ਖੱਲ ਨੂੰ !
ਲੇਖਕ -ਗਿ: ਜਸਵੰਤ ਸਿੰਘ 'ਮੋਰਜੰਡ' (ਮਲੇਸ਼ਿਆ
) ਫੋਨ ਨੰਬਰ- 0060163507146 |

ਖ਼ਾਲਸਾ ਨਿਊਜ਼ ਵਲੋਂ ਪ੍ਰੋ. ਸਰਬਜੀਤ
ਸਿੰਘ ਧੂੰਦਾ ਨੂੰ ਸਿੱਖੀ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ। ਜਿਸ ਤਰ੍ਹਾਂ
ਦਲੇਰੀ ਨਾਲ ਉਨ੍ਹਾਂ ਨੇ ਹੁਣ ਤੱਕ ਗੁਰਮਤਿ ਦਾ ਪ੍ਰਚਾਰ ਕੀਤਾ ਹੈ, ਉਸੇ
ਤਰ੍ਹਾਂ ਗਿੱਦੜਾਂ ਨੂੰ ਭਾਜੜਾਂ ਪਾਉਂਦੇ ਹੋਏ, ਦਲੇਰੀ ਨਾਲ ਗੁਰਮਤਿ
ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ
ਸਪਸ਼ਟੀਕਰਨ ਦੇਣ। |