Main News Page

   

ਬ੍ਰਾਹਮਣ ਜੀ ਕੀ ਕਾਲਕਾ ਬ੍ਰਾਹਮਣ ਜੀ ਕੀ ਫ਼ਤਹਿ
ਭਿੰਡਰ
ਾਂ ਵਾਲੇ ਬਾਬੇ ਦੀ ਸੋਚ ਅਤੇ ਬ੍ਰਾਹਮਣ

ਜਿਹਨਾਂ ਲੋਕਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਦਫ਼ਨ ਕਰਨ ਵਿੱਚ ਹਿੱਸਾ ਪਾਇਆ  ਹੈ,  ਉਹਨਾਂ ਲੋਕਾਂ ਨੂੰ ਹੁਣ ਇਹ ਨਾਹਰਾ ਲਗਾਉਣ ਦੀ ਕੋਈ ਲੋੜ ਨਹੀਂ ਕੇ   ਭਿੰਡਰਾਂ ਵਾਲੇਆ "ਤੇਰੀ ਸੋਚ ਤੇ ਪਹਰਾ ਦਿਆਂਗੇ ਠੋਕ ਕੇ"|  ਗਿਆਨੀ ਜਰਨੈਲ ਸਿੰਘ ਖਾਲਸਾ ਨੇ ਤਾਂ ਸ਼ਾਯਦ ਇਹ ਸੋਚਿਆ ਸੀ ਕੇ ਮੇਰੇ ਤੋਂ ਬਾਅਦ ਇਕ ਨਹੀਂ ਅਨੇਕਾਂ ਭਿੰਡਰਾਂ ਵਾਲੇ ਕੌਮ  ਨੂੰ ਸੇਧ ਦੇਣ ਵਾਸਤੇ ਆ ਜਾਣਗੇ | ਜੋ ਸਿਖ ਕੋਮ ਨੂੰ ਬ੍ਰਾਹਮਣ ਦੇ ਚੁੰਗਲ ਵਿਚੋਂ ਅਜ਼ਾਦ ਕਰਵਾ ਲੈਣਗੇ|

ਪਰ ਇਥੇ ਤਾਂ ਉਹਨਾਂ ਦੇ ਉੱਤਰਅਧਿਕਾਰੀ ਅਖਵਾਉਣ ਵਾਲਿਆਂ ਦਾ  ਸਾਰਾ  ਜ਼ੋਰ ਹੀ ਇਸ ਗੱਲ ਤੇ ਲੱਗ ਰਿਹਾ ਹੈ ਕੇ ਅਸੀਂ ਕੋਈ ਵੀ ਐਸਾ ਸਿੱਖ ਜੋ ਇਹ ਸੋਚਦਾ ਹੋਵੇ ਕੇ ਕੋਮ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਹੋਣ ਤੋਂ ਬਚਾਉਣਾਂ ਹੈ ਉਸਨੂੰ ਛੇਕ ਦਿੱਤਾ ਜਾਵੇਗਾ | ਗਿਆਨੀ ਜਰਨੈਲ ਸਿੰਘ ਖਾਲਸਾ ਦੇ ਪੋਸਟਰ ਲਗਾ ਕੇ ਇਹ ਲੋਕ ਉਸਨੂੰ ਚਿੜਾ ਰਹੇ ਹਨ ਕੇ ਤੇਰਾ ਸੁਪਨਾਂ ਅਸੀਂ ਕਦੀ ਵੀ ਪੂਰਾ ਨਹੀਂ ਹੋਣ ਦੇਵਾਂਗੇ | ਨਾਨਕਸ਼ਾਹੀ ਕੈਲੰਡਰ ਰਾਹੀਂ ਜੇਹੜੀ ਥੋੜੀ ਉਮੀਦ ਜਾਗੀ ਸੀ ਕੇ ਬ੍ਰਾਹਮਣਵਾਦ ਦੀ ਪਕੜ ਕੁਝ ਢਿਲੀ ਪਵੇਗੀ, ਉਸਨੂੰ ਅਸੀਂ ਇਕੋ ਵਾਰ ਨਾਲ ਖਤਮ ਕਰ ਦਿੱਤਾ ਹੈ |  

ਭਗਤ ਸਿੰਘ ਹੁਰਾਂ ਦੇ ਬੁੱਤਾਂ ਤੇ ਜਿੱਸ ਤਰਾਂ ਭ੍ਰਿਸ਼ਟਾਚਾਰੀ ਲੋਕ ਹਾਰ ਪਾਉਂਦੇ ਹਨ ਅਤੇ ਆਖਦੇ ਹਨ ਲੈ ਵਈ ਭਗਤ ਸਿਆਂ ਤੂੰ ਹਾਰ ਗਿਆ ਤੇ ਅਸੀਂ ਜਿੱਤ ਗਏ ਹੁਣ ਤੂੰ ਇਥੇ ਬੈਠ ਕੇ ਤਮਾਸ਼ਾ ਵੇਖ ਅਸੀਂ ਮੁਲਕ ਨੂੰ ਕਿਸ ਤਰਾਂ ਲੁਟਦੇ ਹਾਂ | ਅਸੀਂ ਬ੍ਰਾਹਮਣ ਨੂੰ ਸਾਰੇ ਜਗਤ ਦਾ ਗੁਰੂ ਬਣਾਕੇ ਹੀ ਦਮ ਲਵਾਂਗੇ ਉਸ ਲਈ ਸਾਨੂੰ ਕੁੱਝ ਵੀ ਕਰਨਾ ਪਿਆ ਅਸੀਂ ਕਰਾਂਗੇ | ਜੇਕਰ ਇਸ ਨਿਸ਼ਾਨੇ  ਵਿੱਚ ਗੁਰੂ ਵੀ ਸਾਡੇ ਅੱਗੇ ਆਇਆ ਤਾਂ ਅਸੀਂ ਹੋਰ ਗੁਰੂ ਬਣਾ ਲਵਾਂਗੇ | ਕਿਉਂਕੇ ਗੁਰੂ 20 ਵਿਸਵੇ ਅਤੇ ਸੰਗਤ 21 ਵਿਸਵੇ ਸਾਡਾ ਸਿਧਾਂਤ ਹੈ | ਜਿੱਸ ਤਰਾਂ ਕਦੇ ਹਿੰਦੁਸਤਾਨ ਦਾ ਭਗਵਾਨ  ਅੱਲਾਹ ਹੋ ਗਿਆ ਸੀ ਉਸ ਟਾਈਮ ਰਾਜ ਮੁਗਲਾਂ ਦਾ ਸੀ ਹੁਣ ਰਾਜ ਬ੍ਰਾਹਮਣ ਦਾ ਹੈ ਤੇ ਹੁਣ ਸਾਡਾ ਗੁਰੂ ਬ੍ਰਾਹਮਣ ਹੀ ਹੋਵੇਗਾ |

ਗਿਆਨੀ ਜਰਨੈਲ ਸਿੰਘ ਖਾਲਸਾ ਜੀ, ਅਸੀਂ ਜੇਹੜੀਆਂ ਤੁਹਾਨੂੰ ਵਾਜਾਂ ਮਾਰਦੇ ਹਾਂ ਕੇ ਆਵੀਂ ਬਾਬਾ ਤੀਰ ਵਾਲੇਆ ਉਸਦਾ ਮਤਲਬ ਵੀ ਇਹੋ ਹੈ ਕੇ ਤੁਸੀਂ ਐਵੇਂ ਕੌਮ ਖਾਤਿਰ ਸ਼ਹੀਦੀਆਂ ਦਿੱਤੀਆਂ ਹੁਣ ਤੁਸੀਂ ਆਵੋ ਅਤੇ ਇਸ ਨਿਸ਼ਾਨੇ ਨੂੰ  ਪੂਰਾ ਕਰਨ ਵਿੱਚ ਸਾਡਾ ਸਾਥ ਦੇਵੋ | ਸਾਡਾ ਬੋਲਾ ਹੋਵੇਗਾ 

ਬ੍ਰਾਹਮਣ ਜੀ ਕੀ ਕਾਲਕਾ ਬ੍ਰਾਹਮਣ ਜੀ ਕੀ ਫ਼ਤਹਿ

- ਰਣਜੋਧ ਸਿੰਘ ਖਾਲਸਾ 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top