Main News Page

ਗੁਰਸਿੱਖ ਵੀਰਾਂ ਨੂੰ RSS ਦੇ ਕਰਿੰਦੇ ਅਖੌਤੀ ਜਥੇਦਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਰਖਣੀ ਚਾਹੀਦੀ

ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ

ਅਖੌਤੀ ਜਥੇਦਾਰਾਂ ਨੇ ਭਾਈ ਬਲਦੇਵ ਸਿੰਘ ਸਿਰਸਾ ਨੂੰ ਜੋ ਜਵਾਬ ਦਿੱਤਾ ਹੈ ਕੇ ਅਸੀਂ ਬਾਦਲ ਦਲੀਆਂ ਤੇ ਕੋਈ ਕਾਰਵਾਈ  ਨਹੀਂ ਕਰ ਸਕਦੇ ਉਸ ਨਾਲ ਕਈ ਸਵਾਲਾਂ ਦਾ ਜਵਾਬ ਇਕੋ ਵਾਰ ਮਿਲ ਗਿਆ ਹੈ |

  • ਇਹਨਾਂ ਲੋਕਾਂ ਨੇ ਪ੍ਰੋਫੈ .ਦਰਸ਼ਨ ਸਿੰਘ ਜੀ ਵਿਰੁਧ ਕੂੜਨਾਮਾਂ ਆਵਦੇ ਕਿਸ ਆਕਾ ਦੇ ਕਹਿਣ ਤੇ ਜਾਰੀ ਕੀਤਾ ਹੈ | 
  • ਕਿਸ ਦੇ ਇਸ਼ਾਰੇ ਤੇ ਇਹ ਲੋਕ ਅਖੌਤੀ ਦਸਮ ਗਰੰਥ ਨੂੰ ਗੁਰੂ ਪਦਵੀ ਦੇਣ ਲਈ ਤਰਲੋਮੱਛੀ ਹੋ ਰਹੇ ਹਨ| 
  • ਬੀਬੀ ਸੁਸ਼ਮਾ ਸਵਰਾਜ ਨੇੰ ਜਦ ਚੰਦੁ ਨੂੰ ਬੇਕਸੂਰ ਕਿਹਾ ਸੀ ਤਾਂ ਇਹਨਾਂ ਦੀ ਜੁਬਾਨ ਨੂੰ ਤਾਲਾ ਕਿਉਂ ਲੱਗ ਗਿਆ ਸੀ ?
  • ਵੈਰਾਗੀ ਮਤ ਦੇ ਤਿਆਗੀ ਬਾਬਾ ਬੰਦਾ ਬਹਾਦੁਰ ਨੂੰ ਦੋਬਾਰਾ ਵੈਰਾਗ ਮਤ ਨਾਲ ਜੋੜ ਕੇ ਵੀਰ ਬੰਦਾ ਬੈਰਾਗੀ ਕਿਹਾ ਗਿਆ ਤਾਂ ਖਾਮੋਸ਼ੀ ਕਿਉਂ ?  
  • ਇਹ ਲੋਕ ਸਿਖਾਂ ਨੂੰ ਲਵਕੁਸ਼ ਦੀ ਔਲਾਦ ਕਿਉਂ ਆਖ ਰਹੇ ਹਨ ?
  • RSS ਵਾਲਿਆਂ ਜਦ ਕਿਹਾ ਕਿ ਤਖਤਾਂ ਦੇ ਜਥੇਦਾਰ ਸਾਡੇ ਤੋਂ ਤਨਖਾਹ ਲੈਂਦੇ ਹਨ ਤਾਂ ਇਹਨਾਂ ਕੋਈ ਹਿਲ ਜੁਲ ਕਿਉਂ ਨਹੀਂ ਕੀਤੀ ?
  • ਅਡਵਾਨੀ ਨੇ ਕਿਹਾ ਇੰਦਰਾ ਗਾਂਧੀ ਤਾਂ ਨਹੀਂ ਮੰਨਦੀ ਸੀ ਪਰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਅਸੀਂ ਉਸਨੂੰ ਮਜਬੂਰ ਕੀਤਾ | ਇਹਨਾਂ ਨੇ ਹੁਕਮਨਾਮਾ ਕਿਉਂ ਨਾਂ ਜਾਰੀ ਕੀਤਾ ਕੇ BJP ਨਾਲ ਨਾਤਾ ਰਖਣ ਵਾਲਾ ਸਿੱਖ ਨਹੀਂ?
  • ਅਕਾਲ ਤਖ਼ਤ ਸਾਹਿਬ ਤੋਂ ਲਾਗੂ ਸਿੱਖ ਰਹਿਤ ਮਰਯਾਦਾ ਅਤੇ ਨਾਨਕ ਸ਼ਾਹੀ ਕੈਲੰਡਰ ਨੂੰ ਅਗਰ ਅਖੌਤੀ ਟਕਸਾਲਾਂ ਅਤੇ ਡੇਰੇਦਾਰ ਸ਼ਰੇਆਮ ਆਖਣ ਕੇ ਇਹਨਾਂ ਨੂੰ ਅਸੀਂ ਨਹੀਂ ਮੰਨਦੇ ਤਾਂ ਕੋਈ ਕਾਰਵਾਈ ਕਿਉਂ ਨਹੀਂ ?
  • ਇਹ ਲੋਕ Four-in-one ਸਰਸੀਏ, ਨੂਰਮੇਹ੍ਲੀਆ, ਭਨਿਆਰਡੂ,ਬੇ  ਆਸੀਏ, ਆਰਾਮ ਧਾਰੀਆਂ, ਨਰਕ ਧਾਰੀਆਂ ਦੇ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਜੋ ਆਏ ਦਿਨ ਸਿੱਖੀ ਸਿਧਾਂਤਾਂ ਨੂੰ ਚੈਲੰਜ ਕਰਦੇ ਹਨ|
  • ਤੱਤ ਗੁਰਮਤ ਦੇ ਪ੍ਰਚਾਰਕ ਵੀਰ ਇਹਨਾਂ ਨੂੰ ਆਵਦੇ ਦੁਸ਼ਮਨ ਕਿਉਂ ਦਿਸਦੇ ਹਨ  ?

ਇਹਨਾਂ ਸਾਰੇ ਸਵਾਲਾਂ ਦਾ ਇਕ ਹੀ ਜਵਾਬ ਹੈ ਕੇ ਇਹ ਸਾਰੇ RSS ਦੇ ਕਰਿੰਦੇ  ਹਨ ਕਿਉਂਕ ਇਹਨਾਂ ਦਾ ਮਾਲਿਕ ਬਾਦਲ, ਬਾਦਲ ਦੀ ਮਾਲਿਕ BJP ਅਤੇ BJP ਦੀ ਮਾਲਿਕ RSS | ਇਹਨਾਂ ਨੇ ਆਵਦਾ ਹਰ ਕਰਮ ਆਵਦੇ ਮਾਲਿਕਾਂ ਦੇ ਇਸ਼ਾਰੇ ਤੇ ਕਰਨਾ ਹੈ | ਪਰ ਇਹ ਲੋਕ ਭੁੱਲ ਚੁੱਕੇ ਹਨ ਕੇ ਇਹਨਾਂ ਸਬ ਦੇ ਉੱਪਰ ਇਕ ਹੋਰ ਮਾਲਿਕਹੈ ਜੋ ਸਬ ਕੁਝ ਵੇਖ ਰਿਹਾ ਹੈ | ਉਹ ਵੇਖ ਰਿਹਾ ਹੈ ਕੇ ਇਹ ਲੋਕ ਹਕੂਮਤ ਦੇ ਨਸ਼ੇ ਵਿੱਚ ਉਸ ਅਕਾਲ ਤਖ਼ਤ ਤੇ ਬੈਠ ਕੇ ਬੇਇੰਸਾਫੀਆਂ  ਕਰ ਰਹੇ ਹਨ ਜਿਸਨੂੰ ਕੇ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ  ਸਾਹਿਬ ਜੀ ਨੇ ਆਵਦੇ ਹਥੀਂ ਸਾਜਕੇ ਇਸਨੂੰ ਪਰਮਾਤਮਾਂ ਦੇ ਤਖ਼ਤ ਦਾ ਨਾਂ ਦਿੱਤਾ ਸੀ | ਉਸਦੇ ਘਰ ਵਿੱਚ ਹਨੇਰ ਨਹੀਂ ਹੈ ਦੇਰ ਸਵੇਰ ਇਹਨਾਂ ਨੂੰ ਆਵਦੇ ਕਰਮਾਂ ਦਾ ਹਿਸਾਬ ਦੇਣਾ ਹੀ ਪਵੇਗਾ | ਹਕੂਮਤ ਦੇ ਨਸ਼ੇ ਵਿੱਚ ਡੁੱਬੇ ਇਹਨਾਂ ਜਥੇਦਾਰਾਂ ਨੂੰ ਇਹ ਗੱਲ ਸ਼ਾਯਦ ਹੁਣ ਸਮਝ ਵਿੱਚ ਨਾਂ ਆਵੇ ਪਰ ਉਸਦਾ ਇਨਸਾਫ਼ ਸਚਾ ਇਨਸਾਫ਼ ਹੈ ਜਿਸਦੇ ਅੱਗੇ ਇਹਨਾਂ ਦੀ ਇਕ ਨਹੀਂ ਚੱਲੇਗੀ |

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥

ਗੁਰਸਿੱਖ ਵੀਰਾਂ ਨੂੰ RSS ਦੇ ਕਰਿੰਦੇ ਅਖੌਤੀ ਜਥੇਦਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਰਖਣੀ ਚਾਹੀਦੀ |

ਰਣਜੋਧ ਸਿੰਘ ਖਾਲਸਾ 
ਗੁਰਮਤ ਪਰਚਾਰ ਕਮੇਟੀ ਮੋਗਾ 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top