|
ਡੇਰਾਵਾਦ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ ਅੱਗੇ ਮਰਦ ਡਰਾਇਵਰ, ਫੋਜੀ ਬੱਣਦੇ ਸਨ। ਹੁਣ ਜਿਸ ਨੂੰ ਕੰਮ ਨਹੀਂ ਲੱਭਦਾ। ਖੇਤੀ, ਮਜ਼ਦੂਰੀ, ਦਿਹਾੜੀ ਕਰਨੀ ਔਖੀ ਲੱਗਦੀ ਹੈ। ਜਿਸ ਛੋਕਰੇ ਨੂੰ ਘਰ ਵਾਲੇ ਘਰੋਂ ਕੱਢ ਦਿੰਦੇ ਹਨ। ਉਹੀ ਹਰ ਮੂੰਡੂ ਜਿਹਾ ਪੱਗ ਵਿੱਚ ਖੰਡਾਂ ਲਾ ਲੈਂਦਾ ਹੈ। ਵੱਡੀ ਕਿਰਪਾਨ, ਆਪ ਤੋਂ ਲੰਬਾ ਲੋਹੇ ਦਾ ਤੀਰ ਹੱਥ ਵਿੱਚ ਫੜ ਕੇ, ਲੱਤਾਂ ਨੰਗੀਆਂ, ਚੋਲ਼ਾਂ ਵੱਡੀਆਂ ਜੇਬਾਂ ਵਾਲਾਂ, ਮਾਇਆ ਪਾਉਣ ਨੂੰ ਪਾ ਕੇ ਸੰਤ ਬੱਣ ਕੇ ਬੈਠ ਜਾਦਾ ਹੈ।
ਜਿਵੇਂ ਕੋਈ ਬੰਦਾ ਜਾਂ ਬਕਰਾ ਵੰਡਣਾਂ ਹੋਵੇ। ਛੇ ਕੁ ਹੋਰ ਮੁੰਡੇ ਚੱਮਟੇ, ਢੋਲਕੀ, ਤੱਬਲਾ ਵਜਾਉਣ ਵਾਲੇ ਨਾਲ ਮਿਲਾ ਕੇ ਜਥਾ ਬਣਾ ਲੈਂਦੇ ਹਨ। ਇਹ ਫਲਾਣੇ ਸ਼ਹਿਰ ਵਾਲੇ ਮਹਾਪੁਰਖ ਹਨ। ਲੋਕੀ ਵੀ ਰੱਬ ਨੂੰ ਬੰਦੇ ਦੇ ਰੂਪ ਵਿੱਚ ਗੱਲਾਂ ਕਰਦਾ ਦੇਖਣਾਂ ਚਹੁੰਦੇ ਹਨ। ਇਹ ਭੁੱਲ ਜਾਂਦੇ ਹਨ। ਰੱਬ ਤਾਂ ਤੁਹਾਡੇ ਕੱਲੇ ਕੱਲੇ ਵਿੱਚ ਬੋਲਦਾ ਹੈ। ਸਦਾ ਹਾਜ਼ਰ ਰਹਿੰਦਾ ਹੈ। ਉਸੇ ਦੀ ਸ਼ਕਤੀ ਨਾਲ ਇਹ ਪੁਤਲੇ ਨੱਚਦੇ ਹਨ। ਕਿਸੇ ਨੇ ਕਦੇ ਸਾਧ ਕਹਿੰਦੇ ਸੁਣੇ ਹਨ, 'ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲੇ ਹਨ। ਇਹ ਉਸ ਦੇ ਨਾਲ ਜੋੜਨ ਵਾਲੇ ਹਨ। ਇਹ ਉਸ ਦੇ ਸੋਹਲੇ ਗਾਉਣ ਵਾਲੇ ਹਨ। ਇਹ ਉਸੇ ਰੱਬ ਦੇ ਸੇਵਕ ਹਨ। ਉਸ ਨੂੰ ਵੱਧ ਤੋਂ ਵੱਧ ਪੜ੍ਹੋਂ।' ਖੰਨੇ ਕੋਲ ਪਿੰਡ ਘੜਾਂਣੀ ਛੇਵੇਂ ਪਾਤਸ਼ਾਹ ਹਰਗੋਬਿੰਦ ਸਿੰਘ ਜੀ ਦਾ ਚੋਲਾ ਸਾਹਿਬ ਇਤਿਹਾਸਕ ਸਥਾਨ ਹੈ। ਉਥੇ ਕੋਈ ਸ਼ਰਧਾਲੂ ਨਹੀਂ ਜਾਂਦਾ। ਗੁਰਦੁਆਰਾ ਖਾਲੀ ਪਿਆ ਹੈ। ਉਥੇ ਕੋਈ ਗ੍ਰੰਥੀ ਵੀ ਨਹੀਂ ਹੈ। ਇਹ ਸਾਧ ਗ੍ਰੰਥੀ ਉਥੇ ਡੇਰੇ ਬਣਾਉਂਦੇ ਹਨ। ਜਿਥੇ ਰਾਸ਼ਨ ਤੇ ਧੰਨ ਲੋਕੀ ਦਿੰਦੇ ਹਨ। ਇਹ ਚਮਕਣੇ ਕੱਪੜੇ ਪਾ ਕੇ ਲੋਕਾਂ ਨੂੰ ਮੋਹਿਤ ਕਰਦੇ ਹਨ। ਆਪਣੇ ਹੀ ਬੰਦੇ ਡੇਰੇ ਦੁਆਲੇ ਛੱਡ ਕੇ ਲੋਕਾਂ ਦੀਆ ਸੁੱਖਾਂ ਪੂਰੀਆਂ ਹੋਣ ਦੀਆਂ ਕਹਾਣੀਆਂ ਬਣਾ ਕੇ ਸੁਣਾਉਂਦੇ ਹਨ। ਇਸੇ ਡੇਰੇ ਵਾਲੇ ਸਾਧ ਦੀ ਕਿਰਪਾ ਨਾਲ ਫਲਾਣੇ ਦੇ ਮੁੰਡਾ ਹੋ ਗਿਆ। ਫਲਾਣਾਂ ਬਾਹਰ ਕਨੇਡਾ ਅਮਰੀਕਾ ਚਲਾ ਗਿਆ। ਸਾਧ ਦੀ ਕਿਰਪਾ ਨਾਲ ਕਾਰੋਬਾਰ ਨੂੰ ਰੰਗ ਲੱਗ ਗਿਆ। ਪੁੱਤ ਵਿਆਹਿਆ ਗਿਆ। ਲੋਕਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਜਿਹੜੇ ਸਾਧ ਨੇ ਆਪ ਵਿਆਹ ਨਹੀਂ ਕਰਾਇਆ। ਆਪ ਨੇ ਪੁੱਤ ਨਹੀਂ ਜਮਿਆ। ਆਪਦਾ ਕੋਈ ਕਰੋਬਾਰ ਨਹੀਂ। ਲੋਕਾਂ ਦੀ ਦਿੱਤੀ ਭੀਖ ਖਾਂਦਾ ਹੈ। ਭੀਖ ਮੰਗਣ ਲਈ ਗੋਲਕ ਮਹਾਰਾਜ ਦੇ ਮੂਹਰੇ ਰੱਖ ਕੇ ਮਹਾਰਾਜ ਨੂੰ ਲੋਕਾਂ ਦਾ ਭੀਖ ਮੰਗਣ ਵਾਲਾਂ ਬਣਾਇਆ ਹੋਇਆ ਹੈ। ਲੋਕੀ ਇੱਕ ਇੱਕ ਸਿੱਕਾ ਸ਼ਰਮੋ ਸ਼ਰਮੀ ਉਥੇ ਸੁੱਟਦੇ ਹਨ। ਇਹ ਹੋਰ ਇਸ ਗੋਲਕ ਦੇ ਪੈਸੇ ਨਾਲ ਮਹਾਰਾਜ ਦਾ ਕੀ ਕਰਦੇ ਹਨ? ਮਹਾਰਾਜ ਦੇ ਕੀ ਖ਼ਰਚੇ ਹਨ? ਕਿਸੇ ਨੇ ਮਹਾਰਾਜ ਨੂੰ ਗੋਲਕ ਵਿਚੋ ਜੇਬ ਖ਼ਰਚੀ ਕੱਢਦੇ ਦੇਖਿਆ ਹੈ।
ਡੇਰਾਵਾਦ ਸਿੱਖੀ ਦਿਆਂ ਇਤਿਹਾਸਕ ਸਥਾਂਨਾਂ ਤੇ ਸਿੱਖ ਧਰਮ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ। ਅਸਲ ਰਾਹ ਤੋਂ ਭੱਟਕਾ ਕੇ, ਆਪ ਨੂੰ ਰੱਬ ਦੱਸ ਕੇ, ਹਰ ਸਾਧ ਆਪਣੀ ਪੂਜਾ ਕਰਾ ਰਿਹਾ ਹੈ। ਇਮਾਰਤ ਵਿੱਚ ਸਾਧ ਪਹਿਲਾਂ ਮਹਾਰਾਜ ਰੱਖਦੇ ਹਨ। ਫਿਰ ਉਸ ਇਮਾਰਤ ਨੂੰ ਆਪਣੇ ਨਾਮ ਨਾਲ ਜੋੜ ਕੇ ਡੇਰਾ ਬਣਾ ਲੈਂਦੇ ਹਨ। ਡੇਰਾ ਕਬਜ਼ਾ ਕਰਨ ਦਾ ਦੂਜਾ ਨਾਮ ਹੈ। ਉਥੇ ਆਪਣੇ ਹੀ ਕਾਨੂੰਨ ਲਾਗੂ ਕਰ ਲੈਂਦੇ ਹਨ। ਇਥੇ ਡੇਰੇ ਵਿੱਚ ਪੁਲੀਸ ਵੀ ਨਹੀਂ ਵੱੜ ਸਕਦੀ। ਪੈਸੇ ਨਾਲ ਪੁਲੀਸ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ। ਸਾਧ ਤਾਂ ਇਹੀ ਕਹਿੰਦੇ ਹਨ, "ਮੈਂ ਹੀ ਜੱਗਤ ਦਾ ਸਭ ਤੋਂ ਵੱਡਾ ਸੰਤ ਹਾਂ। ਮੇਰਾ ਨਾਮ ਜਪੋ। ਲਾਲ ਲਾਟਾਂ ਵਾਲੇ ਸੰਤ। ਮੇਰਾ ਡੇਰਾ ਸਾਰੇ ਇਤਿਹਾਸਕ ਗੁਰੂ ਘਰਾਂ ਤੋਂ ਵੱਡਾ ਫਲਾਣੇ ਸ਼ਹਿਰ ਵਿੱਚ ਦੂਰੋਂ ਹੀ ਦਿਸਦਾ ਹੈ। ਉਥੇ ਹੀ ਆਇਆ ਕਰੋ। ਸਾਨੂੰ ਹੀ ਝੋਲੀਆਂ ਭਰ ਭਰ ਕੇ ਦਾਨ ਧੰਨ ਜ਼ਮੀਨ ਦਿਉਂ। "ਕੀ ਇਹੋ ਜਿਹਿਆਂ ਨੂੰ ਸੁਪਨਾਂ ਆ ਗਿਆ? ਬਈ ਆਪਣੇ ਆਪ ਨੂੰ ਸੰਤ ਬ੍ਰਹਿਮ ਗਿਆਨੀ ਕਹਾਉਣ ਲੱਗ ਜਾਵੋ। ਕੀ ਇਹ ਤੇ ਲੋਕ ਸੰਤ ਬ੍ਰਹਿਮ ਗਿਆਨੀ ਦੇ ਸ਼ਬਦ ਅਰਥ ਜਾਣਦੇ ਹਨ? ਕੰਮ ਦਾ ਤਾਂ ਡੱਕਾ ਦੂਹਰਾ ਨਹੀਂ ਕਰਦੇ। ਕਿਸੇ ਨੂੰ ਪੱਲਿਓ ਦਾਨ ਤਾਂ ਕੀ ਕਰਨਾ। ਲੋਕਾਂ ਦੀਆਂ ਜੇਬਾਂ ਸਾਫ਼ ਕਰਨ ਦੀਆਂ ਸਕੀਮਾਂ ਸੋਚਦੇ ਰਹਿੰਦੇ ਹਨ। ਲੋਕੀ ਵਾਧੂ ਧੰਨ ਵਹਿਲੜਾਂ ਢੋਲਕੀ ਛੈਣਿਆਂ ਵਾਲਿਆਂ ਨੂੰ ਦੇਈ ਜਾਂਦੇ ਹਨ। ਸਾਧ ਬੁੜੀਆਂ ਵਾਂਗ ਗੀਤ ਹੇਕਾਂ ਕੱਢ ਕੇ ਤਰਜਾਂ ਲਾਉਂਦੇ ਹਨ। ਹੇਕਾਂ ਤਾਂ ਕਹਿੰਦੇ ਰਾਂਝਾਂ ਬਥੇਰੀਆਂ ਕੱਢ ਲੈਂਦਾ ਸੀ।
ਬੀਬੀਆਂ, ਜੁਆਨ ਔਰਤਾਂ, ਵਿਧਵਾ, ਤਲਾਕਸ਼ੁਦਾ, ਪਤੀ ਸੱਸ ਸਹੁਰੇ ਤੋਂ ਦੁੱਖੀ ਸਾਧਾਂ ਦੀ ਗੱਲਵਕੜੀ ਵਿਚ ਆ ਜਾਂਦੀਆਂ ਹਨ। ਸਾਧ ਦੀ ਗੱਲਵਕੜੀ ਅੰਨੇ ਦੇ ਜੱਫ਼ੇ ਵਾਲੀ ਹੁੰਦੀ ਹੈ। ਕਿਹੜਾ ਕਿਸੇ ਪੱਕੀ ਜ਼ਨਾਨੀ ਨੇ ਰੱਜ ਕੇ ਡਿਜ਼ਾਂ ਲਾਉਣ ਦਿੱਤੀਆਂ ਹੁੰਦੀਆਂ ਹਨ। ਚੋਰੀ ਛੁੱਪੇ ਤਾਂ ਸਭ ਨੂੰ ਪੱਤਾ ਹੈ। ਸਾਧ ਹੋਰ ਵੀ ਮਗੇ ਰਹਿੰਦੇ ਹਨ। ਬੀਬੀਆਂ ਵੀ ਬਰਾਤੀਆਂ ਵਾਂਗ ਸੱਜ ਕੇ ਦਰਸ਼ਨ ਕਰਨ ਜਾਂਦੀਆਂ ਹਨ। ਮਹਾਰਾਜ ਤਾਂ ਰੁਮਾਲਿਆਂ ਨਾਲ ਢੱਕਿਆ ਹੁੰਦਾ ਹੈ। ਅੰਖਡ ਪਾਠ, ਲੰਗਰ ਦੀ ਸੇਵਾ ਵੀ ਲੋਕਾਂ ਨੂੰ ਦਿਖਾਉਣ ਲਈ ਕਰਦੇ ਹਨ। ਬੀਬੀਆਂ ਤੇ ਹੋਰ ਦਾਨੀਆਂ ਨੂੰ ਉਸ ਮਹਾਰਾਜ ਦਾ ਇੱਕ ਸ਼ਬਦ ਯਾਦ ਨਹੀਂ ਹੁੰਦਾ। ਸਾਧ ਹੀ ਦਿਸਦਾ ਹੈ। ਸਾਧ ਦੀਆਂ ਹੇਕਾਂ ਮਗਰ ਬੀਬੀਆਂ ਜੋਰੋਂ ਜੋਰ ਬੋਲਦੀਆਂ ਹਨ, "ਬਾਬਾ ਜੀ ਦਿਉ ਦਰਸ਼ਨ, ਦਿਉ ਦਰਸ਼ਨ ਜੀ, ਅੱਖੀਆਂ ਤਰਸਣ ਜੀ, ਦਿਉ ਦਰਸ਼ਨ। ਮੈਂ ਮਹਿਮਾਂ ਸੁਣ ਕੇ ਆਈ। ਸਾਧਾਂ ਦੀ ਟੋਲੀ ਆਈ। ਰਾਤ ਨੂੰ ਰੈਣ ਸਵਾਈ ਲਾਈ। ਬੀਬੀਆਂ ਨੇ ਚੌਕੀ ਲਾਈ। ਵਾਜੇ ਢੋਲਕੀਆਂ ਨੇ ਰੌਣਕ ਲਾਈ। ਬਾਬਾ ਜੀ ਨੇ ਹੇਕ ਊਚੀ ਲਾਈ। ਸੰਗਤ ਨੇ ਰੌਣਕ ਖੂਬ ਲਾਈ। ਇੱਕ ਤੋਂ ਇੱਕ ਚੜੇਦੀ ਆਈ। ਸਾਨੂੰ ਫੁੱਲਾਂ ਦੀ ਵਾਸਨਾਂ ਆਈ। ਖਾਣ ਨੂੰ ਭੋਜਨ ਕਿਹੜਾ ਲਿਆਈ।" ਬੀਬੀਆਂ, ਸਾਢੇ ਪੰਜ ਫੁੱਟ ਦੇ ਸਾਧ ਕੋਲੇ ਸਿਰੋਂ ਲੰਮੀ ਕਿਰਪਾਨ, ਲੋਹੇ ਦਾ ਤੀਰ ਦੇਖ ਕੇ, ਹੀ ਕਰਾਮਾਤ ਹੋ ਗਈ ਸੱਮਝਦੀਆਂ ਹਨ। ਸੰਤਾਂ ਦੀ ਜਵਾਨੀ ਨੂੰ ਦੇਖ ਕੇ ਹੱਥ ਬੰਨਦੀਆਂ ਹਨ। ਵਾਹਿਗੁਰੂ, ਬਾਬਾ ਜੀ ਵਿੱਚ ਭੋਰਾ ਕੁ ਉਮਰ ਵਿੱਚ ਰੱਬ ਪ੍ਰਗਟ ਹੋ ਗਿਆ। ਕਾਲੇ ਭੂਤ ਵਰਗੇ ਸਾਧ ਨੂੰ ਵੀ ਕਹਿੱਣ ਗੀਆਂ, "ਕੀ ਸੋਹਣਾਂ ਰੂਪ ਹੈ? ਮੁੱਖ ਤੇ ਲਾਲੀ ਝੱਲਕਦੀ ਹੈ। ਜੀਅ ਕਰਦਾ ਦੇਖੀ ਜਾਵਾਂ।" ਇਹ ਜਾਣਦੀਆਂ ਹਨ। ਸਾਧ ਨੂੰ ਰੱਬ ਮਿਲ ਗਿਆ ਹੈ। ਰੱਬ ਸਾਡੇ ਤੋਂ ਦੂਰ ਹੁੰਦਾ ਹੀ ਨਹੀਂ। ਜਿਸ ਦਿਨ ਰੱਬ ਦੂਰ ਹੋ ਗਿਆ, ਸਾਹ ਨਹੀਂ ਆਉਣਾ। ਇਹੋ ਜਿਹਾ, ਕੀ ਸਪੈਸ਼ਲ ਉਸ ਸੰਤ ਕੋਲ਼ ਹੈਗਾ ਜੋ ਬੀਬੀਆਂ ਦੇ ਆਪਣੇ ਪਤੀਆਂ ਕੋਲ ਨਹੀਂ ਹੈ। ਸਾਰੀ ਉਮਰ ਇਸ ਬਾਬੇ ਨੇ ਵਿਆਹ ਨਹੀਂ ਕਰਾਇਆ। ਵਿਆਹ ਕਰਾਉਣ ਦੀ ਕੀ ਪਰਲੋ ਆਈ ਹੈ? ਵਿਆਹ ਤੋਂ ਵਗੈਰ ਜਨਾਨੀਆਂ ਆਪੇ ਨਾਲ ਚੁੰਬੜਨ ਨੂੰ ਫਿਰਦੀਆਂ ਹਨ। ਖੀਰ ਕੜਾਹ ਨਾਲ ਪ੍ਰਸ਼ਾਦੇ ਆਪ ਬੁਰਕੀਆਂ ਮੂੰਹ ਵਿੱਚ ਪਾਉਂਦੀਆਂ ਹਨ। ਜਿਸ ਦੀ ਹਰ ਬੀਬੀ ਸੇਵਾ ਕਰਦੀ ਹੈ। ਇੱਕ ਨਾਲ ਫਾਹਾ ਜਰੂਰ ਲੈਣਾ ਹੈ। ਘਰਵਾਲੀ, ਅਗਲੀ ਫਿਰ ਦੂਜੀਆਂ ਬੀਬੀਆਂ ਨੂੰ ਨਾਲ ਥੋੜੀ ਲੱਗਣ ਦੇਵੇਗੀ, ਸੇਵਾ ਥੋੜੀ ਕਰਨ ਦੇਵੇਗੀ। ਜੂਡੋਂ ਜੂਡੀਂ ਹੋ ਜਾਣਗੀਆਂ। ਚੱਮਟੇ, ਢੋਲਕੀ ਵਿਜਾਉਣ ਨੂੰ, ਨਾਲੇ ਥਾਂ ਥਾਂ ਫਿਰਨਾ ਹੁੰਦਾ ਹੈ। ਸਾਧ ਲਾਈਸੈਂਸ ਨੂੰ ਕਿਥੇ ਸੰਭਾਲਦਾ ਫਿਰੂਗਾ? ਸਾਧ ਜਾਣਦੇ ਹਨ। ਇਹ ਆਪ ਜਦੋਂ ਕਿਸੇ ਦੂਜੇ ਦੀ ਤੀਵੀਂ ਨੂੰ ਧੀ ਭੈਣ ਨਹੀਂ ਸਮਝਦੇ। ਹੋਰ ਵੀ ਸਾਰੇ ਇਹੋਂ ਜਿਹੇ ਹੀ ਹੁੰਦੇ ਹਨ। ਜੇ ਧੀਆਂ ਭੈਣਾਂ ਸਮਝਣ ਲੱਗ ਗਏ। ਇਹ, ਇਹ ਵੀ ਜਾਣਦੇ ਹਨ। ਧੀਆਂ ਭੈਣਾਂ ਤੋਂ ਲੱਤਾਂ ਬਾਹਾਂ ਘੁੱਟਾਉਣ ਤੇ ਸਰੀਰ ਮਾਲਸ਼ ਕਰਾਉਣ ਦੀ ਸੇਵਾ ਨਹੀਂ ਕਰਾਈ ਜਾਂਦੀ। ਇਹ ਸਾਧ ਫਿਰ ਮਹਾਰਾਜ ਦੀ ਹਜੂਰੀ ਵਿੱਚ ਨਵੀਂ ਵਿਆਹੀ ਜੋੜੀ ਨੂੰ ਗੀਤ ਸੁਣਾਉਂਦੇ ਹਨ। "ਆ ਲੈ ਮਾਏ ਸਾਂਭ ਕੂੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ।" ਇਹ ਗੀਤ ਤਾਂ ਗਾਉਂਣ ਵਾਲੇ ਬਥੇਰੇ ਗਾ ਰਹੇ ਹਨ। ਇਹ ਗੀਤ ਬਾਣੀ ਵਿੱਚ ਤਾਂ ਨਹੀਂ ਲਿਖਿਆ ਹੋਇਆ। ਮਹਾਰਾਜ ਵਿੱਚ ਅਸ਼ੀਰਵਾਦ ਦੇ ਬਥੇਰੇ ਸ਼ਬਦ ਹਨ।
ਬਹੁਤੇ ਗੁਰਦੁਆਰੇ ਸਾਹਿਬ ਖ਼ਾਸ ਬੰਦਿਆਂ ਦੇ ਕਬਜੇ ਥੱਲੇ ਚੱਲ ਰਹੇ ਹਨ। ਉਨ੍ਹਾਂ ਬਗੈਰ ਪੱਤਾ ਨਹੀ ਝੁੱਲਦਾ। ਉਨ੍ਹਾਂ ਦੀ ਦਇਆ ਨਾਲ ਧਾਰਮਿਕ ਸਥਾਨ ਚਲਦੇ ਹਨ। ਆਪਣੇ ਨਾਮ ਕਰਾਏ ਹੋਏ ਹਨ। ਇੰਨ੍ਹਾਂ ਦੇ ਆਪਣੇ ਹੀ ਕਮੇਟੀਆਂ ਦੇ ਮੈਂਬਰ ਪ੍ਰਧਾਨ ਹਨ। ਜੋ ਗੁੰਡਿਆਂ ਵਾਂਗ ਵਿਰੋਧ ਕਰਨ ਵਾਲੇ ਨੂੰ ਡੇਰੇ ਅੰਦਰ ਵੜਨ ਨਹੀਂ ਦਿੰਦੇ। ਕਿਸੇ ਨੂੰ ਵੀ ਕੁੱਟ ਕੁੱਟ ਕੇ ਮਾਰ ਦਿੰਦੇ ਹਨ। ਲਾਸ਼ ਦੀ ਉਗ ਸੁਗ ਵੀ ਨਹੀਂ ਨਿਕਲਦੀ। ਜਿਵੇਂ ਇੱਕ ਡੇਰੇ ਵਿੱਚ ਸਾਧ ਨੇ ਡਾਕਟਰ ਰੱਖਿਆ ਹੋਇਆ ਸੀ। ਸਾਧ ਨੇ ਡਾਕਟਰ ਗਰਭ ਡੇਗਣ ਨੂੰ ਰੱਖਿਆ ਸੀ, ਉਹ ਦੱਸਦਾ ਸੀ, ਔਰਤ ਦੇ ਪੇਟ ਵਿੱਚ ਮੁੰਡਾ ਜਾਂ ਕੁੜੀ ਹੈ। ਕਿਸੇ ਗੱਲ ਤੋਂ ਦੋਂਨਾਂ ਵਿੱਚ ਝੱਗੜਾਂ ਹੋ ਗਿਆ। ਡਾਕਟਰ ਨੇ ਔਰਤਾਂ ਦੇ ਗਰਭ ਦੇਖਣ, ਗਰਭ ਡੇਗਣ ਤੋਂ ਇਨਕਾਰ ਕਰ ਦਿੱਤਾ। ਡੇਰੇ ਦੇ ਸਾਧ ਨੇ ਉਸ ਡਾਕਟਰ ਦੇ ਉਤੇ ਤਜ਼ਾਬ ਪਾ ਕੇ ਚਿਹਰਾ ਅੱਖਾਂ ਫੂਕ ਦਿੱਤੀਆਂ। ਡਾਕਟਰ ਅੰਨਾ ਹੋ ਗਿਆ। ਇਸ ਨੂੰ ਕੀਤੀ ਦੀ ਸਜ਼ਾ ਮਿਲ ਗਈ। ਹੋਰ ਬਹੁਤ ਛੁੱਪੇ ਰੁਸਤਮ ਹਨ। ਕੋਈ ਅਦਾਲਤ ਤਾਂ ਕੀ ਲੱਗਣੀ ਹੈ। ਜੇ ਡੇਰਿਆਂ ਵਿੱਚ ਗਰਭ ਦੇਖੇ ਜਾਂਦੇ ਹਨ। ਔਰਤਾਂ ਗਰਭ ਦਿਖਾਉਣ ਸਾਧਾਂ ਕੋਲ ਜਾਂਦੀਆਂ ਹਨ। ਸਾਧ, ਡਾਕਟਰ, ਰੱਬ ਦੇ ਘਰ ਵਿੱਚ ਔਰਤ ਦਾ ਚੈਕਅੱਪ ਕਰਕੇ ਜੀਆਂ ਘਾਤ ਕਰਦਾ ਹੈ। ਇਸ ਦਾ ਮੱਤਲੱਬ ਹੋਰ ਵੀ ਬਹੁਤ ਕੁੱਛ, ਬੱਚੇ ਵੀ ਆਪ ਹੀ ਗਰਭ ਵਿੱਚ ਪਾਉਂਦੇ ਹਨ। ਕਿਸ ਮਰਦ ਦੀ ਅੱਣਖ ਮਰੀ ਹੈ? ਕੀ ਸੱਚ ਹੀ ਸਾਧ ਹੀ ਮੁੰਡੇ ਜੰਮਾਉਂਦੇ ਹਨ? ਕੀ ਘਰਾਂ ਵਿੱਚ ਤੇ ਮਰਦਾ ਦੇ ਦਿਲਾਂ ਵਿੱਚ ਥਾਂ ਥੋੜ੍ਹੀ ਪੈ ਗਈ ਹੈ? ਔਰਤਾਂ ਡੇਰਿਆਂ ਵਿੱਚ ਸਾਧਾਂ ਨੇ ਭੋਟ ਲਈਆਂ ਹਨ। ਡੇਰਿਆਂ ਦੇ ਸਾਧ ਕੁਆਰੀਆਂ ਵਿਆਹੀਆਂ ਨੂੰ ਡੇਰਿਆਂ ਵਿੱਚ ਰੱਖ ਲੈਂਦੇ ਹਨ। ਫ਼ਲ ਲੈਣ ਲਈ, ਆਪਣੀ ਮਾਂ, ਪਤਨੀ, ਧੀ, ਭੈਣ, ਬਹੂ ਨੂੰ ਇਹੋਂ ਜਿਹੇ ਸਾਨ੍ਹਾਂ ਕੋਲ ਭੇਜਦੇ ਹਨ। ਕੀ ਇਹੋਂ ਜਿਹੇ ਸਾਧ ਤੇ ਡੇਰੇ ਸਾਡੇ ਬੱਚਿਆਂ ਨੂੰ ਚਾਹੀਦੇ ਹਨ? ਮਾਂਵਾਂ, ਪਤਨੀਆਂ, ਧੀਆਂ, ਭੈਣਾਂ, ਬਹੂਆਂ ਫੈਸਲਾ ਕਰਨ, ਕੀ ਆਪਣੀਆਂ ਬੱਚੀਆਂ ਦੀ ਇੱਜ਼ਤ ਇੰਨ੍ਹਾਂ ਛੱੜੇ ਸਾਧਾਂ ਕੋਲੋ ਲੁੱਟਣ ਦੇਣੀ ਹੈ? ਸਾਧ ਤੇ ਡੇਰੇ ਮਿਟਾਉਣਾਂ ਸ਼ਰੋਮਣੀ ਕਮੇਟੀ ਦਾ ਕੰਮ ਨਹੀ ਹੈ। ਉਹ ਤਾਂ ਆਪ ਤੁਹਾਡੇ ਦਾਨ ਨਾਲ ਪੱਲਦੇ ਹਨ। ਹੋਰ ਸਾਧਾਂ ਦੇ ਹੱਲ ਚਲਦੇ ਹਨ। ਕਿਵੇਂ ਕਹਿ ਦੇਣ ਸਾਧਾਂ ਨੂੰ ਪੈਸੇ ਤੇ ਔਰਤਾਂ ਚੜ੍ਹਾਂਉਣੀਆਂ ਬੰਦ ਕਰੋਂ। ਫਿਰ ਤਾਂ ਸਾਡੀਆਂ ਅੱਖਾਂ ਦੀ ਪੱਟੀ ਖੁੱਲ ਜਾਵੇਗੀ। ਸਾਡੀ ਜਾਗ ਖੁੱਲ ਜਾਵੇਗੀ। ਆਪਣਾਂ ਧੰਨ ਆਪਣੇ ਬੱਚਿਆਂ ਤੇ ਪਿੰਗਲਿਆਂ ਨੂੰ ਦੇਵਾਂਗੇ। ਸਾਧਾਂ ਨੂੰ ਤੁਸੀਂ ਜੇਬਾਂ ਵਿਚੋਂ ਅੰਨ੍ਹੀ ਕਮਾਂਈ ਦਿੰਦੇ ਹੋ। ਇੰਨ੍ਹਾਂ ਕੋਲ ਆਮ ਬੰਦਾਂ ਜਾਣੋ ਹੱਟ ਜਾਵੇ। ਪੈਸੇ ਨਹੀਂ ਚੜ੍ਹਨਗੇ। ਬਿਜ਼ਨਸ ਆਪੇ ਬੰਦ ਹੋ ਜਾਵੇਗਾ।
ਜਿਥੇ ਖਾਣ ਲਈ ਅਨਾਜ਼ ਨਹੀ ਹੁੰਦਾ। ਚੂਹੇ ਨਹੀ ਆਉਂਦੇ। ਵੱਡੇ ਚੂਹੇਇਆਂ ਦੀਆਂ ਪਤੀੜਾਂ ਪਾਉਣੀਆਂ ਹਨ। ਤਾਂ ਰਾਸ਼ਨ ਤੇ ਮਾਇਆਂ ਬੰਦ ਕਰ ਦੇਵੋ। ਉਸੇ ਮਾਇਆ ਨਾਲ ਆਪੋ ਆਪਣੇ ਘਰਾਂ ਵਿਚ ਆਪਣੇ ਧਰਮ ਨਾਲ ਸਬੰਧ ਮਹਾਰਾਜ ਧਾਰਮਿਕ ਗ੍ਰੰਥ ਰੱਖੋ। ਉਸ ਕੋਲੋ ਡਰਦੇ ਕਿਉਂ ਹੋਂ। ਉਹ ਇੱਕ ਧਰਮਿਕ ਗ੍ਰੰਥ ਹੈ। ਜਿਸ ਨੂੰ ਪੜ੍ਹ ਕੇ ਅਸੀਂ ਜੀਵਨ ਵਿੱਚ ਸੁਧਾਰ ਕਰ ਸਕਦੇ ਹਾਂ। ਉਹ ਸਾਧਾਂ ਵਾਂਗ ਝੂਠ ਨਹੀਂ ਬੋਲਦਾ। ਉਸ ਵਿੱਚ ਲਿਖੇ ਨੂੰ ਜਦੋਂ ਪੜ੍ਹਦੇ ਹਾਂ। ਮਹਾਰਾਜ ਵੱਲੋਂ ਆਪਣੇ ਨਾਲ ਗੱਲ਼ਾਂ ਹੋ ਰਹੀਆਂ ਹੁੰਦੀਆਂ ਹਨ। ਆਪਣੇ ਨਾਲ ਜੋਂ ਵੀ ਗੱਲਾਂ ਕਰਦਾ ਹੈ। ਸੱਚੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ 8 ਪੇਜ ਤੱਕ ਜਪੁ ਜੀ ਸਾਹਿਬ ਦਾ ਪਾਠ ਹੈ। 3 ਮਿੰਟ ਵਿੱਚ ਹੋ ਜਾਂਦਾ ਹੈ। ਇੰਨ੍ਹਾਂ ਸਮਾਂ ਆਪਣੇ ਗੁਰੂ ਨਾਲ ਰੋਜ਼ ਲਾਈਏ। 189 ਦਿਨਾਂ ਵਿੱਚ 1430 ਪੰਨੇ ਪੂਰੇ ਗੁਰੂ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕਰ ਸਕਦੇ ਹਾਂ। ਪ੍ਰੇਮੀ ਨੂੰ ਪਿਆਰ ਕਰਨ ਲਈ ਸਮਾਂ ਤੇ ਆਪਣਾਂ ਆਪ ਦੇਣਾਂ ਪੈਂਦਾ ਹੈ। ਜੇ ਇਹ ਕੰਮ ਸਾਡਾ ਦੋਸਤ ਕਰੇਗਾ। ਪ੍ਰੇਮੀ ਉਸੇ ਦਾ ਬੱਣ ਜਾਵੇਗਾ। ਹੁਣ ਤੁਸੀਂ ਆਪੇ ਨਿਰਣਾ ਕਰੋ। ਸਾਧਾਂ ਨੂੰ ਪ੍ਰੇਮੀ ਬਣਾਉਣਾ ਹੈ। ਜਾਂ ਮਹਾਰਾਜ ਨਾਲ ਸਿੱਧੀ ਗੱਲ ਕਰਨੀ ਹੈ।
ਸਾਧਾਂ ਨੂੰ ਪੈਸੇ ਦੇਣ ਨਾਲੋਂ, ਡੇਰੇ ਦੀ ਜਗ੍ਹਾ, ਉਹੀਂ ਪੈਸੇ ਨਾਲ ਆਪੋ ਆਪਣੇ ਪਿੰਡਾਂ ਵਿੱਚ ਸਕੂਲ ਬਣਾਈਏ। ਸਰਕਾਰੀ ਸਕੂਲਾਂ ਵਿੱਚ ਬੱਚੇ ਅਜੇ ਵੀ ਟਾਟਾਂ ਤੇ ਭੁੰਜੇ ਬੈਠਦੇ ਹਨ। ਖੇਡਾਂ ਦੇ ਮੈਦਾਨ ਬੱਣਾਈਏ। ਖਡਾਰੀਆਂ ਨੂੰ ਮਾਲੀ ਪੈਸਾ ਤੇ ਸਹੂਲਤਾਂ ਦੇਈਏ। ਤਾਂ ਕੇ ਨੌਜਵਾਨ ਪੀੜੀ ਨਸ਼ੇ ਵੱਲ ਨਾਂ ਜਾਵੇ। ਡੇਰਾਵਾਦ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ। ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਦੀ। ਉਸ ਦਾ ਤਾਂ ਕਦੇ ਰੁਮਾਲਾ ਚੱਕ ਨਹੀਂ ਦੇਖਦੀਆਂ। ਸ਼ਬਦ ਪੜ੍ਹਨਾਂ ਬੜੀ ਦੂਰ ਦੀ ਗੱਲ ਹੈ। ਇਹ ਤਾਂ ਅੱਗਲੇ ਜਨਮ ਵਿੱਚ ਕਰਦੇ ਰਹਿੱਣਗੇ। ਦੂਰੋਂ ਮੱਥਾ ਟੇਕਦੇ ਹਨ। ਦੂਰੋਂ ਮੱਥਾ ਦੁਸ਼ਮਣ ਨੂੰ ਟੇਕਿਆ ਜਾਂਦਾ ਹੈ। ਤਾ ਹੀਂ ਸਾਧ ਦੇ ਪੈਰ ਫੜਦੇ ਹਨ। ਸਾਧ ਸਾਰੇ ਮਾਲ ਜੋਬਨ ਤੇ ਹੱਥ ਫੇਰ ਜਾਂਦਾ ਹੈ। ਡੇਰੇ ਵਾਲਾਂ ਸਾਧ ਤਾਂ ਸਯੋਗਾਂ ਨਾਲ ਮਿਲਿਆ ਹੈ। ਇਸ ਦੇ ਦਰਸ਼ਨ ਹੀ ਬਹੁਤ ਕੀਮਤੀ ਮੰਨਦੇ ਹਨ। ਇਸੇ ਬੰਦੇ ਦੀ ਸੇਵਾ ਵਿੱਚ ਭੇਡਾਂ ਵਾਂਗ ਇੱਕ ਦੂਜੇ ਦੇ ਪਿੱਛੇ ਤੁਰ ਪੈਂਦੇ ਹਨ। ਸਾਧਾਂ ਦੀਆਂ ਫੋਟੋਂਆਂ ਘਰਾਂ, ਗੱਡੀਆਂ ਵਿੱਚ ਲੱਗੀਆਂ ਹਨ। ਗਲ਼ਾਂ ਵਿੱਚ ਮੱੜ੍ਹਾ ਕੇ ਪਾਈਆਂ ਹਨ। ਸਾਧਸੰਗਤ ਨੂੰ ਗੁਰੂ ਦਾ ਦਰਜਾ ਤਾਂ ਦਿੱਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਕੋਲ ਗੁਰੂ ਦੇ ਸ਼ਬਦਾਂ ਦੇ ਬਚਨਾਂ ਦਾ ਅਸਰ ਹੁੰਦਾ ਹੈ। ਜਿਸ ਨਾਲ ਅਸੀਂ ਪਿਆਰ ਕਰਦੇ ਹਾਂ। ਉਸ ਦੀ ਰੰਗਤ ਨਾਲ, ਉਸੇ ਵਰਗੇ ਬੱਣ ਜਾਂਦੇ ਹਾਂ। ਬਲਾਤਕਾਰੀ, ਵਿਹਲੜ, ਸੰਗਤ ਦੇ ਧੰਨ ਤੇ ਐਸ਼ ਕਰਨ ਵਾਲੇ, ਚੋਰ ਸਾਧਾਂ ਦੀ ਸੰਗਤ ਕਰਾਂਗੇ। ਤਾਂ ਉਹੀ ਰੰਗਤ ਸਾਡੇ ਤੇ ਸਾਡੇ ਬੱਚਿਆਂ ਨੂੰ ਚੜ੍ਹ ਜਾਵੇਗੀ। ਬੱਚੇ ਦੇਖਣਗੇ ਮਾਪੇ ਕੰਮ ਕਰਕੇ ਰੋਟੀ ਖਾਂਦੇ ਹਨ। ਉਹ ਵੀ ਕੰਮ ਕਰਨਗੇ। ਜੇ ਮਾਪੇ ਆਪ ਪੂਜਾ ਦੇ ਧੰਨ ਦੇ ਖੀਰ ਪੂੜੇ ਖਾਣਗੇ। ਬੱਚੇ ਵੀ ਉਹੀ ਕਰਨਗੇ। - ਸਤਵਿੰਦਰ ਕੌਰ ਸੱਤੀ (ਕੈਲਗਰੀ) |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |