Main News Page

ਲੁੱਟੇ ਜਾਣ ਵਾਲਿਓ ਜਾਗੋ!!
ਜੋਤਸ਼ੀਆਂ, ਬਾਬਿਆਂ, ਪੀਰਾਂ, ਸਯਦਾਂ ਹੱਥੋਂ ਲੁੱਟੇ ਗਏ ਲੋਕਾਂ ਨੂੰ ਸੱਦਾ।

ਇੰਗਲੈਂਡ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਗਰੰਟੀ ਸ਼ੁਦਾ ਹੱਲ ਕਰਨ ਦੇ ਦਾਅਵੇ ਕਰਨ ਦੀਆਂ ਗੱਪਾਂ ਮਾਰ ਕੇ ਲੁਕਾਈ ਨੂੰ ਲੁੱਟਣ ਵਾਲੇ ਅਜਮੇਰੀ ਬਾਬੇ ਦਾ ਭਾਡਾਂ ਚੁਰਾਹੇ ਭੱਜ ਗਿਆ ਹੈ ਤੇ ਉਹ ਹੁਣ ਸੀਖਾਂ ਪਿੱਛੇ ਲੋਕਾਂ ਦੀਆਂ ਮੁਸ਼ਕਲਾਂ ਦੀ ਬਜਾਇ ਅਪਣੀਆਂ ਮੁਸ਼ਕਲਾਂ ਕਿਸੇ ਜਾਦੂ, ਗੈਬੀ ਸ਼ਕਤੀ ਜਾਂ ਕਿਸੇ ਮੰਤਰ ਨਾਲ ਨਹੀ ਸਗੋਂ ਵਕੀਲਾਂ ਦੀਆਂ ਮਹਿੰਗੀਆਂ ਫੀਸਾਂ ਨਾਲ ਕਰੇਗਾ।

ਇਸ ਤੋਂ ਅੰਦਾਜਾ ਲੱਗਦਾ ਹੈ ਕਿ ਇਨ੍ਹਾਂ ਪਖੰਡੀਆਂ ਕੋਲੇ ਕੋਈ ਕਾਲਾ ਮੰਤਰ, ਜਾਦੂ ਜਾਂ ਗੈਬੀ ਸ਼ਕਤੀ ਨਹੀ ਤੇ ਨਾ ਸੀ ਜਿਸ ਨਾਲ ਇਹ ਫੂਕ ਮਾਰਕੇ ਜਾਂ ਹਜਾਰਾਂ ਮੀਲ ਦੂਰ ਬੈਠੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਸਕਣ। ਪੰਜਾਬ ਗਾਰਡੀਅਨ ਵਲੋਂ ਪਹਿਲਾਂ ਵੀ ਇਸ਼ਤਿਹਾਰਾਂ ਰਾਹੀਂ ਇਹਨਾਂ ਨੂੰ ਚੈਲਿੰਜ ਕੀਤਾ ਗਿਆ ਸੀ ਅਤੇ 35,000 ਡਾਲਰ ਦੇ ਇਨਾਮ ਰੱਖੇ ਗਏ ਸਨ ਜੇ ਇਹ ਆ ਕੇ ਕੋਈ ਅਪਣੀ ਗੈਬੀ ਸ਼ਕਤੀ ਨਾਲ ਕਿਸੇ ਦਾ ਕੁਝ ਸੰਵਾਰਨ ਜਾਂ ਵਿਗਾੜਨ ਪਰ ਕੋਈ ਬੂਬਨਾ ਅਗੇ ਨਹੀ ਸੀ ਆਇਆ ਸਿਵਾਏ ਮਾਸਟਰ ਅਮਰ ਦੇ ਧਮਕੀਆਂ ਦੇਣ ਜਾਂ ਅਖਬਾਰ ਨੂੰ ਵਕੀਲ ਦੀ ਚਿੱਠੀ ਭੇਜਣ ਦੇ।

ਅਸੀਂ ਅਪਣੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਅਪੀਲ ਤੇ ਕੁਝ ਪਾਠਕਾਂ ਨੇ ਅਗੇ ਆ ਕੇ ਇਨ੍ਹਾਂ ਠੱਗਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਜੁਅਰਤ ਨਾਲ ਪੰਜਾਬ ਗਾਰਡੀਅਨ ਨੂੰ ਸਹਿਜੋਗ ਕੀਤਾ ਸੀ ਪਰ ਸਮੇ ਦੀ ਤੇ ਕੁਝ ਸਬੂਤਾਂ ਦੀ ਘਾਟ ਕਾਰਨ ਅਸੀਂ ਇਨ੍ਹਂਾਂ ਨੂੰ ਕਟਹਿਰੇ ਵਿੱਚ ਖੜਾ ਨਹੀ ਸਾਂ ਕਰ ਸਕੇ। ਅਸੀ ਦੁਬਾਰਾ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਕੋਈ ਵੀ ਇਨ੍ਹਾਂ ਤੋਂ ਲੁੱਟ ਹੋਇਆ ਹੈ ਉਸ ਕੋਲੇ ਜੇ ਭੇਜੇ ਪੈਸਿਆਂ ਦੇ ਪਰੂਫ ਹੋਣ ਤਾਂ ਕ੍ਰਿਪਾ ਕਰਕੇ ਅਗੇ ਆਉਂਣ ਤਾਂ ਕਿ ਬਾਕੀ ਬੱਚਦੇ ਸਮਾਜ ਨੂੰ ਇਨ੍ਹਾਂ ਲਹੂ ਪੀਣੀਆਂ ਜੋਕਾਂ ਤੋਂ ਬਚਾਇਆ ਜਾ ਸਕੇ ਅਤੇ ਅੰਧਕਾਰ ਵਿੱਚ ਡਿੱਗਣੋ ਰੋਕਿਆ ਜਾ ਸਕੇ। ਤੁਹਾਡੀ ਗਵਾਹੀ, ਤੁਹਾਡੀ ਦਲੇਰੀ ਪਤਾ ਨਹੀ ਹੋਰ ਕਿੰਨੀ ਲੁਕਾਈ ਨੂੰ ਲੱੇਟਣੋਂ ਬਚਾ ਸਕਦੀ ਹੈ। ਸੋ ਕ੍ਰਿਪਾ ਕਰਕੇ ਅਗੇ ਆਓ ਅਸੀਂ ਰਲ ਕੇ ਇਸ ਗੰਦ ਨੂੰ ਸਮਾਜ ਵਿੱਚੋਂ ਸਾਫ ਕਰੀਏ।

ਅਸੀਂ ਧੰਨਵਾਦ ਕਰਦੇ ਹਾਂ ਟਰੰਟੋਂ ਦੀ ਤਰਕਸ਼ੀਲ ਸੁਸਾਇਟੀ ਦਾ ਜਿੰਨਾ ਇਸ ਕੰਮ ਵਿੱਚ ਕੰਨੂਨੀ ਚਾਰਜੋਈ ਵਿੱਚ ਪੂਰਾ ਸਹਿਜੋਗ ਦੇਣ ਦਾ ਵਾਅਦਾ ਕੀਤਾ ਹੈ। ਅਤੇ ਇੰਗਲੈਂਡ ਵਿੱਚ ਅਜਮੇਰੀ ਵਰਗੇ ਠੱਗ ਨੂੰ ਸੀਖਾਂ ਪਿੱਛੇ ਦੇਕੇ ਸਮਾਜ ਨੂੰ ਇਸ ਕੋਹੜ ਤੋਂ ਬਚਾਇਆ ਹੈ।

ਕਿਸੇ ਵੀ ਸਹਿਜੋਗ ਜਾਂ ਜਾਣਕਾਰੀ ਲਈ ਤੁਸੀਂ ਪੰਜਾਬ ਗਾਰਡੀਅਨ ਨੂੰ ਫੋਨ ਕਰਕੇ ਦੱਸ ਸਕਦੇ ਹੋ- (416) 882-6360


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top