Main News Page

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ
ਬਾਦਲ ਦੇ ਨੌਕਰ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਅਮਰੀਕਾ ਦੀ ਸੰਗਤ ਨੇ ਬੋਲਣ ਨਹੀਂ ਦਿੱਤਾ

ਇੱਥੇ ਸੰਗਤਾਂ ਸੰਬੋਧਨ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਚਬਨ ਸਿੰਘ ਨੂੰ ਸੰਗਤਾਂ ਦਾ ਵਿਰੋਧ ਕਾਰਨ ਬੋਲਣ ਦਾ ਮੌਕਾ ਹੀਂ ਨਹੀ ਮਿਲਿਆ। ਜਦੋਂ ਉਹ ਸਟੇਜ ਤੇ ਬੋਲਣ ਪਹੁੰਚੇ ਤਾਂ ਹਾਲ ਵਿੱਚ ਇਕੱਤਰ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਥੇਦਾਰ ਸਾਹਿਬ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ। ਜਿਕਰਯੋਗ ਹੈ ਕਿ ਸਥਾਨਕ ਸੰਗਤ ਜਥੇਦਾਰ ਸਾਹਿਬ ਨਾਲ ਕੁਝ ਵਿਚਾਰਾਂ ਸਾਝੀਆਂ ਕਰਨੀਆਂ ਚਾਹੁੰਦੀ ਪਰ ਜਥੇਦਾਰ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । 

ਨਿਊਯਾਰਕ ਵਿੱਚ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੰਗਤਾਂ ਨੇ ਬੋਲਣ ਨਹੀਂ ਦਿੱਤਾ। ਪਿਛਲੇ ਦੋ -ਤਿੰਨ ਹਫਤਿਆਂ ਤੋਂ ਨਿਊਯਾਰਕ ਦੇ ਪੰਜਾਬੀ ਅਖਬਾਰਾਂ ਵਿੱਚ ਪੰਜ ਸਿੰਘ ਸਾਹਿਬਾਨ ਦੀਆਂ ਫੋਟੋਆਂ ਵਾਲੇ ਇਸ਼ਤਿਹਾਰ ਛਪਦੇ ਰਹੇ ਹਨ ਕਿ ਸਿੱਖ ਫਾਰ ਜਸਟਿਸ ਦੇ ਸੱਦੇ ਤੇ ਪੰਜ ਸਿੰਘ ਸਾਹਿਬਾਨ ਇਥੇ ਪਹੁੰਚ ਰਹੇ ਹਨ, ਪਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਹੀ ਪਹੁੰਚੇ ਹਨ ।25 ਅਗਸਤ ਦੇ ਅਖਬਾਰ ਵਿੱਚ ਇਹ ਵੀ ਖਬਰ ਛਪੀ ਹੈ ਕਿ ਜਥੇਦਾਰਾਂ ਦਾ ਵਿਰੋਧ ਵੀ ਹੋਵੇਗਾ।

ਸਿੱਖ ਜਥੇਬੰਦੀਆਂ ਜਿੰਨ੍ਹਾਂ ‘ਚ ਬਾਬਾ ਬੰਦਾ ਸਿੰਘ ਬਹਾਦਰ ਇੰਟ. ਅਖੰਡ ਕੀਰਤਨੀ ਜਥਾ, ਪੈਸਨਲਵੇਨੀਆਂ,ਨਿਊਜਰਸੀ ਅਤੇ ਕਨੈਕਟੀਕਟ ਦੀਆਂ ਸਿੱਖ ਜਥੇਬੰਦੀਆਂ ਸ਼ਾਮਿਲ ਨੇ ਕਿਹਾ ਸੀ ਸਿੱਖ ਕਲਚਰਲ ਸੋਸਾਇਟੀ ਰਿੱਚਮੰਡ ਹਿੱਲ ਗੁਰੂਘਰ ਵਿੱਚ ਇਨ੍ਹਾਂ ਜਥੇਬੰਦੀਆਂ ਨੇ ਸਿੰਘ ਸਾਹਿਬ ਦੇ ਗੁਰੂਘਰ ਪਹੁੰਚਣ ਤੇ ਦੀਵਾਨ ‘ਚ ਜਾਣ ਤੋਂ ਪਹਿਲਾਂ ਮੀਟਿੰਗ ਕਰਨ ਦੀ ਬੇਨਤੀ ਕੀਤੀ ਸੀ। ਕੁਝ ਜਥੇਬੰਦੀਆਂ ਨੇ ਪ੍ਰਬੰਧਕਾਂ ਨੁੰ ਜਥੇਦਾਰਾਂ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ ਸੀ ਅਤੇ ਇਹ ਵੀ ਕਿਹਾ ਗਿਆ ਸੀ ਜੇਕਰ ਸਿੱਖ ਜਥੇਬੰਦੀਆਂ ਦੀ ਸਿੰਘ ਸਾਹਿਬਾਨਾਂ ਨਾਲ ਪਹਿਲਾਂ ਗੱਲਬਾਤ ਨਾ ਕਰਵਾਈ ਤਾਂ ਪੰਡਾਲ ਵਿੱਚ ਪਹੁੰਚਣ ਤੇ ਸੰਗਤ ਵਿੱਚ ਖੜੇ ਹੋ ਕੇ ਸਿੰਘ ਸਾਹਿਬ ਨੂੰ ਕੁਝ ਸਵਾਲ ਪੁੱਛੇ ਜਾਣਗੇ।

ਕੁਝ ਹਮਖਿਆਲ ਜਥੇਬੰਦੀਆਂ ਦੀ ਸ਼ਾਮ ਨੂੰ ਗੁਰੂਘਰ ਵਿੱਚ ਖੁੱਲ੍ਹੀ ਮੀਟਿੰਗ ਹੋਈ ਸੀ ਅਤੇ ਪ੍ਰਬੰਧਕਾਂ ਨੂੰ ਇਸ ਮੀਟਿੰਗ ਵਿੱਚ ਸੱਦ ਕੇ ਫਿਰ ਬੇਨਤੀ ਕੀਤੀ ਗਈ ਸੀ ਕਿ ਇਨ੍ਹਾਂ ਜਥੇਬੰਦੀਆਂ ਨੇ ਸਿੰਘ ਸਾਹਿਬਾਨ ਤੋਂ ਕੁਝ ਸਵਾਲ ਪੁੱਛਣੇ ਹਨ ਜਿਨ੍ਹਾਂ ਵਿੱਚ ਰਾਗਮਾਲਾ ਵਾਲਾ ਹੁਕਮਨਾਮਾ ਵੀ ਸ਼ਾਮਿਲ ਸੀ। ਪ੍ਰਬੰਧਕਾਂ ਨੂੰ ਫਿਰ ਇਸ ਮੀਟਿੰਗ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਸਮਾਂ ਨਾ ਮਿਲਿਆ ਤਾਂ ਉਹ ਸਜੇ ਦੀਵਾਨ ਵਿੱਚ ਹੀ ਜਥੇਦਾਰਾਂ ਸਵਾਲ ਪੁੱਛਣਗੇ ਪਰ ਪ੍ਰਬੰਧਕਾਂ ਨੇ ਕੰਧ ਤੇ ਸਾਫ ਲਿਖਿਆ ਪੜ੍ਹਣ ਦੀ ਖੇਚਲ ਵੀ ਨਹੀਂ ਕੀਤੀ ਸਿਰਫ ਲਾਰੇ ਜਿਹੇ ਲਾਉਣ ਦੀ ਜਿਦ ਰੱਖੀ। ਅੱਠ ਕੁ ਵਜੇ ਸਿੰਘ ਸਾਹਿਬ ਗੁਰੂਘਰ ਵਿੱਚ ਪਧਾਰੇ,ਜਿੱਥੇ ਉਸ ਸਮੇਂ ਕੀਰਤਨ ਚੱਲ ਰਿਹਾ ਸੀ।ਉਨ੍ਹਾਂ ਨੇ ਕੁਝ ਦੇਰ ਬੈਠ ਕੇ ਕੀਰਤਨ ਸੁਣਿਆਂ। ਫਿਰ ਸੈਕਟਰੀ ਕੁਲਦੀਪ ਸਿੰਘ, ਪ੍ਰਧਾਨ ਬੋਪਾਰਾਏ ਅਤੇ ਹਰਬੰਸ ਸਿੰਘ ਢਿੱਲੋਂ ਨੇ ਸਿੰਘ ਸਾਹਿਬਾਨ ਨੂੰ ਜੀ ਆਇਆਂ ਕਿਹਾ ਅਤੇ ਫਿਰ ਸੈਕਟਰੀ ਕੁਲਦੀਪ ਸਿੰਘ ਵਲੋਂ ਗਿਆਨੀ ਜੀ ਨੂੰ ਸੰਗਤਾਂ ਦੇ ਰੁਬਰੂ ਹੋਣ ਲਈ ਕਿਹਾ।ਜਿਉਂ ਹੀ ਗਿਆਨੀ ਗੁਰਬਚਨ ਸਿੰਘ ਮਾਈਕ ਦੇ ਨੇੜੇ ਪਹੁੰਚੇ ਸੰਗਤਾਂ ਨੇ ਬੈਠਿਆਂ ਹੀ ਅਤੇ ਕੁਝ ਨੇ ਖੜੇ ਹੋ ਕੇ ਉੱਚੀ ਉੱਚੀ ਸਤਿਨਾਮ ਵਹਿਗੁਰੂ ਦਾ ਸਿਮਰਨ ਕਰਨਾ ਸੁਰੂ ਕਰ ਦਿੱਤਾ।

ਗਿਆਨੀ ਜੀ ਸੰਗਤਾਂ ਨੂੰ ਅਪੀਲਾਂ ਕਰਨ ਦੀ ਕੋਸ਼ਿਸ਼ ਕਰਦੇ ਰਹੇ ਅਤੇ ਸਿੱਖ ਜਥੇਬੰਦੀਆਂ ਨਾਲ ਗੱਲ ਕਰਨ ਦੀ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਉਥੇ ਵਿਰੋਧੀ ਜਿਆਦਾ ਗਿਣਤੀ ਵਿੱਚ ਸਨ। ਬਾਹਰ ਪੁਲੀਸ ਮੌਜੂਦ ਸੀ, ਜਿਵੇਂ ਹੀ ਉਨ੍ਹਾਂ ਨੇ ਰੌਲਾ ਸੁਣਿਆਂ ਪੁਲੀਸ ਅਫਸਰ ਅੰਦਰ ਆ ਗਏ ਤੇ ਹਾਲਾਤ ਦੀ ਨਜਾਕਤ ਨੂੰ ਦੇਖਦਿਆਂ ਹੋਰ ਪੁਲੀਸ ਫੋਰਸ ਮੰਗਵਾ ਲਈ। ਪ੍ਰਬੰਧਕਾਂ ਨੇ ਸੰਗਤਾਂ ਨੂੰ ਵਾਰ ਵਾਰ ਕੋਸ਼ਿਸ਼ ਕੀਤੀ ਬੈਠ ਜਾਉ ਪਰ ਸੱਭ ਵਿਅਰਥ। ਕੁਝ ਲੋਕ ਇਹ ਕਹਿੰਦੇ ਸੁਣੇ ਗਏ ਜੋ ਕੁਝ ਇਨ੍ਹਾਂ ਨੇ ਬੀਜਿਆ ਸੀ ਉਹੀ ਜਥੇਦਾਰਾਂ ਦੇ ਅੱਗੇ ਆ ਗਿਆ ਹੈ ਅਜੇ ਪਤਾ ਨਹੀਂ ਲੱਗ ਸਕਿਆ ਕਿ ਕਿਤਨੇ ਵਿਅਕਤੀ ਜਖਮੀ ਹਨ,ਹੋਰ ਖਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top