Main News Page

ਨਿਊਯਾਰਕ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਸਾਹਿਬ ਨਿਊਯਾਰਕ ਵਿਖੇ ਭਾਈ ਪਰਮਜੀਤ ਸਿੰਘ ਬੇਗੋਵਾਲ ਦੇ ਸੁਆਲ ਸੁਣ ਕੇ ਗੁਰਬਚਨ ਸਿੰਘ ਤੇ ਇਕਬਾਲ ਸਿੰਘ ਨੂੰ ਆਈਆਂ ਤਰੇਲੀਆਂ

ਗੁਰੂ ਲਾਧੋ ਰੇ! ਅੱਜ ਦਾ ਮੱਖਣ ਸ਼ਾਹ ਜੇਕਰ ਪੁਕਾਰ ਕੇ ਕਹੈ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ ਤਾਂ ਉਸ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ

ਨਿਊਯਾਰਕ -(ਜਸਵਿੰਦਰ ਸਿੰਘ ਭੁੱਲਰ)- 28-29 ਅਗਸਤ ਨੂੰ ਨਿਊਯਾਰਕ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਸਾਹਿਬ ਨਿਊਯਾਰਕ ਵਿਖੇ ਗੁਰੂ ਲਾਧੋ ਰੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਖਾਸ ਤੌਰ ਤੇ ਉਲੀਕੇ ਗਏ ਗੁਰੂ ਲਾਧੋ ਰੇ ਦਿਨ ਤੇ ਬਿਨਾ ਵਰਦੀਧਾਰੀ ਅਤੇ ਵਰਦੀਧਾਰੀ ਸੁਰੱਖਿਆ ਕਰਮਚਾਰੀਆਂ ਦੀ ਛਤਰੀ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਬਾਬਾ ਮੱਖਣ ਸਾਹ ਗੁਰੂਘਰ ਪਧਾਰੇ ਸਨ। ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਗੁਰੂਘਰ ਦੇ ਸੀਨੀਅਰ ਆਗੂ ਭਾਈ ਪਰਮਜੀਤ ਸਿੰਘ ਬੇਗੋਵਾਲ ਨੇ ਜਥੇਦਾਰਾਂ ਦੇ ਅੱਗੇ ਕੁਝ ਸੁਆਲ ਰੱਖੇ।

ਭਾਈ ਸਹਿਬ ਨੇ ਕਿਹਾ ਕਿ ਜਿਸ ਮਹਾਨ ਸਿੱਖ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸ ਨੇ ਤਾਂ ਕਈਆਂ (22 ਗੁਰੂਆਂ) ਵਿੱਚੋਂ ਅਸਲੀ ਗੁਰੂ ਨੂੰ ਲੱਭ ਰਿਹਾ ਸੀ ਪਰ ਸਾਡੇ ਅੱਗੇ ਅੱਜ ਫਿਰ ਸਵਾਲ ਖੜਾ ਕਰ ਦਿੱਤਾ ਜਾ ਰਿਹਾ ਹੈ ਕਿ ਸਾਡਾ ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜਾਂ ਦਸਮ ਗ੍ਰੰਥ? ਭਾਈ ਪਰਮਜੀਤ ਸਿੰਘ ਬੇਗੋਵਾਲ ਨੇ ਅੱਗੇ ਕਿਹਾ ਕਿ ਅੱਜ ਦਾ ਮੱਖਣ ਸ਼ਾਹ ਪੁਕਾਰ ਕੇ ਕਹਿ ਰਿਹਾ ਹੈ ਕਿ ਸਾਡਾ ਅਸਲੀ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਤੇ ਉਸ ਨੂੰ ਪੰਥ ‘ਚੋਂ ਛੇਕਿਆ ਜਾ ਰਿਹਾ ਹੈ। ਭਾਈ ਸਹਿਬ ਦਾ ਸੁਆਲ ਸੁਣ ਕੇ ਜਥੇਦਾਰਾਂ ਨੂੰ ਤਰੇਲੀਆਂ ਆ ਰਹੀਆਂ ਸਨ। ਇਸ ਗੁਰੂਘਰ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਨੂੰ ਕਹਿਣਾ ਪਿਆ ਕਿ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਪਰ ਦੂਜੇ ਗ੍ਰੰਥ ਬਾਰੇ ਉਨ੍ਹਾਂ ਨੇ ਕੁਝ ਨਹੀਂ ਕਿਹਾ।

ਜਥੇਦਾਰਾਂ ਦੇ ਨਾਲ ਗੈਰ ਸਿੱਖ ਸੁਰੱਖਿਆ ਕਰਮਚਾਰੀ ਸਿਵਲ ਕੱਪੜਿਆਂ ਵਿੱਚ ਹਰ ਥਾਂ ਨਾਲ ਹੀ ਰਹੇ। ਦੋ ਕੁ ਦਰਜਨ ਵਰਦੀਧਾਰੀ ਪੁਲੀਸ ਅਫਸਰ ਵੀ ਗੁਰੁ ਘਰ ਦੇ ਆਲੇ ਦੁਆਲੇ ਮੌਜੂਦ ਸਨ। ਇਥੇ ਸਿੱਖਾਂ ਵਿੱਚ ਇਹ ਵੀ ਚਰਚਾ ਹੋ ਰਹੀ ਹੈ ਕਿ ਮੱਖਣ ਸ਼ਾਹ ਗੁਰੂਘਰ ਦੇ ਪ੍ਰਬੰਧਕਾਂ ਨੇ ਭਾਈ ਬੇਗੋਵਾਲ ਨੂੰ ਸਟੇਜ਼ ਤੋਂ ਜਥੇਦਾਰਾਂ ਨੂੰ ਸਵਾਲ ਕਰਨ ਦਾ ਮੌਕਾ ਦੇ ਸਿਆਣਪ ਤੋਂ ਕੰਮ ਲਿਆ ਹੈ ਪਰ ਸਿੱਖ ਕਲਚਰਲ ਸੋਸਾਇਟੀ ਦੇ ਪ੍ਰਬੰਧਕਾਂ ਦੇ ਅੜੀਅਲ ਵਤੀਰੇ ਕਾਰਨ ਹੀ ਉਥੇ ਹਲਾਤ ਖਰਾਬ ਹੋਏ ਸਨ।ਜੇਕਰ ਸਿੱਖ ਕਲਚਰਲ ਸੋਸਾਇਟੀ ਦੇ ਪ੍ਰਬੰਧਕ ਵੀ ਸਿਆਣਪ ਤੋਂ ਕੰਮ ਲੈਂਦਿਆਂ ਸਿੰਘ ਸਾਹਿਬ ਨਾਲ ਇਥੇ ਪਹੁੰਚੇ ਸਿੱਖਾਂ ਦੀ, ਜੋ ਉਨ੍ਹਾਂ ਨਾਲ ਗੱਲਬਾਤ ਕਰਨ ਆਏ ਸਨ ਨਾਲ ਗੱਲਬਾਤ ਕਰਵਾ ਦਿੰਦੇ ਤਾਂ ਉਥੇ ਵੀ ਪ੍ਰੋਗਰਾਮ ਨਿਰਵਿਘਣ ਚੱਲ ਸਕਣਾ ਸੀ। ਪਰ ਉਥੇ ਪ੍ਰਬੰਧਕ ਆਪਣੀ ਜਿੱਦ ਤੇ ਕਾਇਮ ਰਹੇ ਕਿ ਉਨ੍ਹਾਂ ਦੀ ਮਰਜੀ ਤੋਂ ਬਿਨ੍ਹਾ ਗੁਰੂਘਰ ਵਿੱਚ ਕੁਝ ਨਹੀਂ ਹੋ ਸਕਦਾ।

ਸਿੱਖਾਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕਾਰਟਰੈਟ (ਕਰਤਾਰਪੁਰ) ਨਿਊਜਰਸੀ ਜਿੱਥੇ ਦੋ ਗੁਰੂਘਰ ਵੀ ਹਨ, ਜਥੇਦਾਰ ਸਾਹਿਬ ਨਹੀਂ ਪਹੁੰਚ ਸਕੇ। ਜਥੇਦਾਰਾਂ ਨੂੰ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਲਿਜਾਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਇਥੇ ਦੇ ਸਿੱਖਾਂ ਨੂੰ ਵੀ ਇਸ ਗੱਲ ਦੀ ਭਿਣਖ ਪੈ ਗਈ ਅਤੇ ਨਿਊਯਾਰਕ ਵਾਂਗ ਇਥੇ ਵੀ ਵਿਰੋਧ ਕਰਨ ਦਾ ਸਿੱਖਾਂ ਵਲੋਂ ਫੈਸਲਾ ਹੋ ਚੁੱਕਾ ਸੀ ਫਿਰ ਜਥੇਦਾਰ ਸਾਹਿਬ ਗੁਰਦਆਰਾ ਸਾਹਿਬ ਨਹੀਂ ਪਹੁੰਚੇ ਅਤੇ ਨਾ ਹੀ ਇਸ ਸ਼ਹਿਰ ਵਿੱਚ ਕਿਸੇ ਹੋਰ ਗੁਰਸਿੱਖ ਦੇ ਘਰ ਹੀ ਪਧਾਰੇ ਪਰ ਉਹ ਸਿੱਖੀ ਤੋਂ ਕੋਹਾਂ ਦੂਰ ਇੱਕ ਸੱਜਨ ਜੋ ਕਲੀਨ ਸ਼ੇਵ ਹੈ ਅਤੇ ਦਾਰੂ ਦੇ ਘੜੇ ਵੀ ਪੀ ਜਾਂਦਾ ਹੈ ਜਥੇਦਾਰਾਂ ਨੇ ਉਸ ਦੇ ਘਰ ਜਾਣਾ ਹੀ ਮੁਨਾਸਬ ਸਮਝਿਆ।ਇਹ ਬਾਦਲੀ ਜਥੇਦਾਰ ਅੰਮ੍ਰਿਤਧਾਰੀ ਗੁਰ ਸਿੱਖਾਂ ਦੇ ਘਰ ਜਾਣ ਨਾਲੋਂ ਇੱਕ ਸ਼ਰਾਬੀ ਦੇ ਘਰ ਪਧਾਰੇ ਇਸ ਬਾਰੇ ਵੀ ਇਥੇ ਚਰਚਾ ਹੁੰਦੀ ਹੈ। ਇਹੋ ਜਿਹੇ ਸਾਡੀ ਕੌਮ ਦੇ ਆਗੂਆਂ ਹਿੰਦੋਸਤਾਨ ਵਿੱਚ ਢਹਿੰਦੀਆਂ ਕਲਾਂ ਵਿੱਚ ਜਾ ਰਹੀ ਸਿੱਖੀ ਕੀ ਠੁੰਮਣਾ ਦੇਣਾ ਹੈ ਜਿਹੜੇ ਬਾਹਰ ਆ ਕੇ ਵੀ ਆਪਣੀ ਮਰਜੀ ਨਾਲ ਸਿੱਖ ਸਿਧਾਂਤ ਤੇ ਪਹਿਰਾ ਨਹੀਂ ਦੇ ਸਕੇ। ਨਿਊਜਰਸੀ ਦੇ ਇੱਕ ਹੋਰ ਗੁਰੂਘਰ ਬਰਿਜਵਾਟਰ ਗੁਰਦੁਆਰਾ ਸਾਹਿਬ ਵਿਖੇ ਵੀ ਜਥੇਦਾਰ ਸ਼ਨੀਵਾਰ ਸ਼ਾਮ ਨੂੰ ਪਹੁੰਚੇ ਸਨ।ਹੈਰਾਨੀ ਵਾਲੀ ਗੱਲ ਹੈ ਕਿ ਸਿੱਖ ਕੌਮ ਦੇ ਵੱਡੇ ਆਗੂਆਂ ਦੇ ਪਹੁੰਚਣ ਤੇ ਸੰਗਤ ਦੀ ਹਾਜ਼ਰੀ ਗੁਰੂਘਰ ਵਿੱਚ 40 ਵਿਅਕਤੀਆਂ ਤੋਂ ਵੱਧ ਨਹੀਂ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top