Main News Page

ਜਰਮਨੀ ਦੇ ਸ਼ਹਿਰ ਔਗਸਬੁਰਗ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰੋ. ਦਰਸ਼ਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ

ਜਰਮਨੀ ਦੇ ਸ਼ਹਿਰ ਔਗਸਬੁਰਗ ਦੇ ਗੁਰਦੁਆਰਾ ਸਾਹਿਬ ਵਿਖੇ ਪਹਿਲੇ ਆਦਿ ਸ੍ਰੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਖਾਸ ਤੌਰ ਤੇ  ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਪਹੁੰਚੇ।

ਅੱਜ 11,09,10 ( ਰਣਜੀਤ ਸਿੰਘ ਦੂਲੇ ) ਔਗਸਬੁਰਗ ਦੇ ਗੁਰੂਘਰ ਵਿੱਚ ਪਹਿਲੇ ਆਦਿ ਸ੍ਰੀ ਗ੍ਰੰਥ ਜੀ ਦਾ ਪ੍ਰਕਾਸ਼ ਦਿਹਾੜਾ ਵੜੀ ਹੀ ਸ਼ਰਧਾ ਪੂਰਬਕ ਮਨਾਇਆ ਗਿਆ ਜਿਸ ਵਿੱਚ ਇੰਗਲੈਂਡ ਤੋਂ ਵਿਸ਼ੇਸ਼ ਤੋਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਸੇਵਾਦਾਰ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਤੇ ਬੇਨੀਪਾਲ ਸਿੰਘ ਤ੍ਰਵੇਦੀ ਜੀ ਨੇ ਖਾਸ ਤੋਰ ਤੇ ਹਾਜ਼ਰੀ ਭਰੀ ਜਿਸ ਵਿੱਚ ਤ੍ਰਵੇਦੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੱਖਰਾਂ ਦੀ ਮਹਾਨਤਾ ਵਾਰੇ ਚਾਨਣਾਂ ਪਾਇਆ ਅਤੇ ਇਸ ਤੋਂ ਬਾਅਦ ਪ੍ਰੋ: ਦਰਸ਼ਨ ਸਿੰਘ ਜੀ ਨੇ ਕੋਈ ਇੱਕ ਘੰਟਾ ਸੰਗਤਾਂ ਨੂੰ ਗੁਰਬਾਣੀ ਪਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਤੇ ਜਿਸ ਵਿੱਚ ਅਜੋਕੇ ਹਾਲਤਾਂ ਤੇ ਚਾਨਣਾ ਪਾਇਆ ਤੇ ਸੰਗਤਾਂ ਨੂੰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਧਰਮ ਗ੍ਰੰਥ ਮੰਨਣਾਂ ਤੇ ਸ਼ਬਦ ਗੁਰੂ ਦੇ ਲੜ ਲੱਗਣ ਦੀ ਬੇਨਤੀ ਕੀਤੀ !

ਇਸ ਉਪ੍ਰੰਤ ਗੁਰੂ ਘਰ ਦੇ ਮੁੱਖ ਗ੍ਰੰਥੀ ਜੀ ਨੇ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਤੇ ਗੁਰੂ ਜੀ ਦੇ ਚਰਨਾਂ ਵਿੱਚ ਸ੍ਰਬੱਤ ਖਾਲਸੇ ਦੀ ਚੜਦੀ ਕਲ਼ਾ ਲਈ ਅਰਦਾਸ ਕੀਤੀ ! ਇਸ ਸਾਰੇ ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਸੇਵਾ ਮਿਊਨਚਨ ਗੁਰੂਘਰ ਦੇ ਸੇਵਾਦਾਰ ਸਰਦਾਰ ਤਰਸੇਮ ਸਿੰਘ ਅਟਵਾਲ ਨੇ ਨਿਭਾਈ ! ਇਸ ਉਪ੍ਰੰਤ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ !

(ਧੰਨਵਾਦ ਸਹਿਤ ਮੀਡੀਆ ਪੰਜਾਬ 'ਚੋਂ)

   
   
   

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top