Main News Page

ਸਿੱਖ ਜਨਮ ਕਰਕੇ ਨਹੀਂ, ਕਰਮ ਕਰਕੇ ਹੈ

ਇੱਕ ਅਮੈਰਕਨ ਔਰਤ, ਬੀਬੀ ਹਰਸਿਮਰਤ ਕੌਰ ਖਾਲਸਾ ਲਗਭਗ ਨੌਂ ਸਾਲ ਪਹਿਲਾਂ ਅੰਮ੍ਰਿਤ ਛੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀ ਤੇ ਆਪਣਾ ਨਾਮ ਗੁਰੂ ਗ੍ਰੰਥ ਤੋਂ ਹੁਕਮ ਲੈ ਕੇ ਹਰਸਿਮਰਤ ਕੌਰ ਰੱਖਿਆ। ਇਨ੍ਹਾਂ ਦਾ ਪਹਿਲਾ ਨਾਮ Nancy Tobesman ਸੀ।  ਅੱਜ ਬੀਬੀ ਹਰਸਿਮਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਮਿਸ਼ਨ ਅਮਰੀਕਾ ਦੀ ਮੁਖੀ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਮਨੁੱਖਤਾ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰ ਰਹੀ ਹੈ। ਆਪ ਨੇ ਲਗਭਗ ਦੋ ਸਾਲ ਆਪਨਾ ਪੰਜਾਬ ਰੇਡੀਉ ਤੇ ਗਿਟਾਰ ਨਾਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਚਾਰ ਕੀਤਾ। ਆਪ ਨੇ ਬਿਬਲੀਕਲ ਲਿਟਰੇਚਰ ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ ਆਪ ਕੋਲ ਮੈਸਾਜ਼ ਥਿਰੈਪੀ ਵਿੱਚ ਵੀ ਲਾਇਸੈਂਸ ਹੈ। ਖੇਡਾਂ ਵਿੱਚ ਵੀ ਆਪ ਕੋਲ ਰਾਸ਼ਟਰੀ ਐਵਾਰਡ ਹਨ। ਆਪ ਜੀ ਦਾ ਮੁੱਢਲਾ ਸ਼ੌਂਕ ਸੰਸਾਰ ਪੱਧਰ ਤੇ ਅਧਿਆਤਮਵਾਦ ਅਤੇ ਮਨੁੱਖ ਲਈ ਅੰਦਰੂਨੀ ਸ਼ਾਂਤੀ ਦਾ ਪ੍ਰਚਾਰ ਕਰਨਾ ਹੈ। ਆਪ ਜੀ ਜੇਰੂਸਲਮ ਵਿੱਚ ਰਹੇ ਅਤੇ ਰੱਬ ਦਾ ਸੰਦੇਸ਼ ਘਰ-ਘਰ ਪਹੁੰਚਾਇਆ।

ਇੱਕ ਦਿਨ ਆਪ ਨੂੰ ਸਰਕਾਰੀ ਨੌਕਰੀ ਦੇ ਦੌਰਾਨ ਇੱਕ ਸਾਥੀ ਮੁਲਾਜ਼ਮ ਨੇ ਗੁਰਦਵਾਰਾ ਸਾਹਿਬ ਆਉਣ ਲਈ ਸੱਦਾ ਦਿੱਤਾ, ਇਹ ਸੱਦਾ ਹੀ ਆਪ ਦੀ ਜ਼ਿੰਦਗੀ ਦਾ ਇੱਕ ਮੋੜ ਸੀ। ਇਸ ਦਿਨ ਤੋਂ ਹੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ। ਹਾਲਾਂਕਿ ਬਹੁਤ ਥੋੜੇ ਸਿੱਖ ਹਨ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਡੂੰਘਾਈ ਵਿੱਚ ਜਾਣਦੇ ਹਨ। ਆਪ ਨੂੰ ਗਿਆਨੀ ਕੁਲਦੀਪ ਸਿੰਘ ਜੀ ਵਰਜੀਨੀਆਂ ਨੇ ਗੁਰਬਾਣੀ ਕੰਠ ਕਰਨ ਲਈ ਪ੍ਰੇਰਿਆ ਅਤੇ ਬਾਅਦ ਵਿੱਚ ਪੰਥ ਦੇ ਮਹਾਨ ਕਥਾਕਾਰ (ਸਵਰਗੀ) ਗਿ. ਸੰਤ ਸਿੰਘ ਮਸਕੀਨ ਜੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸੰਥਿਆ ਦਿੱਤੀ, ਜਿਸ ਵਿੱਚ ਫਾਰਸੀ, ਸੰਸਕ੍ਰਿਤ ਅਤੇ ਸਹਿਸਕ੍ਰਿਤੀ ਸਲੋਕ ਖਾਸ ਵਰਣਨ ਕਰਨ ਯੋਗ ਹਨ। ਇਹ ਆਪ ਨੂੰ ਜ਼ੁਬਾਨੀ ਵੀ ਯਾਦ ਹਨ। ਆਪ ਨੇ ਕੇਵਲ ਪੰਜ ਮਹੀਨਿਆਂ ਵਿੱਚ ਹੀ ਸ੍ਰੀ ਅਖੰਡ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਗਿ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਵੀ ਆਪ ਜੀ ਨੂੰ ਗੁਰਬਾਣੀ ਸ਼ੁੱਧ ਉਚਾਰਨ ਦੀ ਸੰਥਿਆ ਦਿੱਤੀ। ਹਰਸਿਮਰਤ ਨੇ ਆਪਣੀ ਧਾਰਮਿਕ ਸੇਵਾ ਗੁਰਦਵਾਰਾ ਸਾਹਿਬ ਵਰਜੀਨੀਆਂ ਤੋਂ ਸ਼ੁਰੂ ਕੀਤੀ ਅਤੇ ਅੱਜ ਵੀ ਕੀਰਤਨ ਅਤੇ ਅਖੰਡ ਪਾਠ ਸਾਹਿਬ ਕਰਦੇ ਹਨ।

ਇੱਥੇ ਹੀ ਬਾਬਾ ਨੰਦਨ ਸਿੰਘ ਅਤੇ ਪ੍ਰਿੰਸੀਪਲ ਜਸਬੀਰ ਸਿੰਘ ਜੀ ਨੇ ਆਪ ਦਾ ਮੇਲ (ਆਪ ਦੇ ਪਤੀ) ਗਿਆਨੀ ਅਵਤਾਰ ਸਿੰਘ ਮਿਸ਼ਨਰੀ ਨਾਲ ਕਰਵਾਇਆ। ਗਿਆਨੀ ਅਵਤਾਰ ਸਿੰਘ ਮਿਸ਼ਨਰੀ ਮੁਹਾਲੀ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਆਪ ਨੇ ਧਾਰਮਿਕ ਵਿੱਦਿਆ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਤੋਂ ਪ੍ਰਾਪਤ ਕੀਤੀ ਅਤੇ ਆਪ ਜੀ ਸਿੱਖ ਪੰਥ ਦੇ ਉੱਘੇ ਸਕਾਲਰ ਹਨ।

ਬੀਬੀ ਹਰਸਿਮਰਤ ਨੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਦਾ ਹੀਬਰੂ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਹੈ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਮਿਸ਼ਨ ਆਫ ਅਮਰੀਕਾ ਦੀ ਸਥਾਪਨਾ ਕੀਤੀ ਅਤੇ ਆਪ ਦੀਆਂ ਧਾਰਮਿਕ ਸੇਵਾਵਾਂ ਹਰ ਸਮੇਂ ਹਾਜ਼ਰ ਹਨ।ਇਥੋਂ ਇਕੱਤਰ ਹੋਏ ਫੰਡ ਰਾਹੀਂ ਆਪ ਨੇ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਮਿਸ਼ਨ ਲਈ ਇਮਾਰਤ ਸਥਾਪਤ ਕਰਨੀ ਹੈ ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਅਤੇ ਕੁਦਰਤੀ ਤਰੀਕਿਆਂ ਰਾਂਹੀ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਜਾਵੇਗੀ।

ਬੀਬੀ ਹਰਸਿਮਰਤ ਨੁੰ ਧਾਰਮਿਕ ਸੇਵਾਵਾਂ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ--

(510) 432-5827

singhstudent@yahoo.com
Guru Granth Parchar Mission of USA, Inc.
PO Box 65
Hayward, California 94543

Some of the Videos of Bibi Harsimrat Kaur

Yak Araz Guftam Pesh Do (Guru Nanak's Farsi Shabad, page 721)

Dukh Bhanjan Tera Naam

   

Mehervan Sahib Mehervan

Anand Sahib kirtan only


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top