Main News Page

ਬਲਵੰਤ ਸਿੰਘ ਨੰਦਗੜ ਦਾ ਅਸਲੀ ਚਿਹਰਾ

ਬਲਵੰਤ ਸਿੰਘ ਨੰਦਗੜ੍ਹ ਬਾਰੇ ਕਈ ਲੋਕਾਂ ਦਾ ਇਹ ਖਿਆਲ ਹੈ ਕਿ ਇਹੋ ਹੀ ਇੱਕਲਾ ਬਾਕੀ ਜੱਥੇਦਾਰਾਂ ਨਾਲੋਂ ਕੁੱਝ ਜ਼ੁਰੱਤ ਰਖਦਾ ਹੈ।

ਭਲਿਓ!! ਇਹ ਸਭ ਦਿਖਾਵਾ ਹੈ। ਬਾਦਲ ਦੀ ਸ਼ਤਰੰਜ ਦੇ ਕਈ ਤਰ੍ਹਾਂ ਦੇ ਮੋਹਰੇ ਹਨ। ਕਈ ਸਿੱਧੇ ਤੌਰ 'ਤੇ ਖੇਡ ਖੇਡਦੇ ਹਨ, ਕਈ ਥੋੜ੍ਹਾ ਦੂਜੇ ਤਰੀਕੇ ਨਾਲ। ਹੈਗੇ ਸਾਰੇ ਵਿਕੇ ਹੋਏ ਹੀ ਹਨ। ਕਦੀ ਨੰਦਗੜ੍ਹ ਬੜ੍ਹਕਾਂ ਮਾਰਦਾ ਹੈ, ਕਿ ਜਿਹੜਾ ਸੌਦੇ ਸਾਧ ਦਾ ਸਿਰ ਵੱਢ ਕੇ ਲਿਆਏਗਾ, ਉਸਨੂੰ ਸੋਨੇ ਨਾਲ ਤੋਲ ਦਿੱਤਾ ਜਾਏਗਾ, ਫਿਰ ਆਪ ਹੀ ਪਿਛੇ ਹੱਟ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਦੇ ਖਾਤਮੇ ਵੇਲੇ ਵੀ ਇਸਨੇ ਕਈ ਡਰਾਮੇ ਕੀਤੇ। ਇਕਬਾਲ ਸਿੰਘ ਨਾਲ ਜਥੇਦਾਰਾਂ ਦੀ ਮੀਟਿਗਾਂ 'ਚ ਨਾਲ ਨਾ ਬੈਠਣ ਦੀ ਜ਼ਿਦ, ਹੁਣ ਫਿਰ ਨਾਲ ਬੜੇ ਆਰਾਮ ਨਾਲ ਬੈਠਦਾ ਹੈ। ਕਦੀ ਦਸਮ ਗ੍ਰੰਥ ਦੇ ਖਿਲਾਫ ਤੇ ਕਦੀ... ਕੋਈ ਦੀਨ ਇਮਾਨ ਤਾਂ ਹੈ ਨਹੀਂ ਇਸ ਜਥੇਦਾਰ ਵੀ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top