|
ਪ੍ਰੋ. ਇੰਦਰ ਸਿੰਘ ਘੱਗਾ
ਨੂੰ ਅਸਪਤਾਲ ਵਿੱਚ ਮਿਲਣ ਗਏ ਪ੍ਰੋ. ਦਰਸ਼ਨ ਸਿੰਘ ਖਾਲਸਾ
ਪ੍ਰੋ. ਇੰਦਰ ਸਿੰਘ ਘੱਗਾ ਨੂੰ ਰਾਜਿੰਦਰਾ ਅਸਪਤਾਲ ਪਟਿਆਲਾ
ਮਿਲਣ ਗਏ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਆਖਿਆ ਕੇ ਪ੍ਰੋ. ਇੰਦਰ ਸਿੰਘ ਘੱਗਾ ਤੇ
ਕਾਲਕਾ ਪੰਥੀਆਂ ਵਲੋਂ ਕੀਤੇ ਗਏ ਕਾਤਲਾਨਾਂ ਹਮਲੇ ਤੋਂ ਬਾਅਦ ਗੁਰੂ ਗ੍ਰੰਥ
ਸਾਹਿਬ ਦਾ ਸਿੱਖ ਅਖਵਾਉਣ ਵਾਲਿਆਂ ਦੀ ਜੁੰਮੇਵਾਰੀ ਬਣ ਗਈ ਹੈ, ਕਿ ਫੈਸਲਾ ਕਰਨ
ਕਿ ਇਨ੍ਹਾਂ ਬਾਬਰ ਕਿਆਂ ਦੇ ਸਾਹਮਣੇ ਸੱਚ ਕੀ ਬਾਣੀ ਨਾਨਕ ਆਖੇ ਦੀ ਆਵਾਜ ਖਾਮੋਸ਼
ਕਰਨੀ ਹੈ ਕੇ ਬਲਵਾਨ ਕਰਨੀ ਹੈ। ਇਸ ਤਰ੍ਹਾਂ ਦੇ
ਹਮਲਿਆਂ ਤੋਂ ਗੁਰੂ ਦਾ ਸਿੱਖ ਕਦੇ ਨਹੀਂ ਡੋਲਦਾ, ਨਾ ਹੀ ਗੁਰਮਤਿ ਦੇ ਰਾਹ ਤੋਂ
ਪਿੱਛੇ ਹੱਟਦਾ ਹੈ। ਗੁਰਬਾਣੀ ਰੂਪੀ ਗਿਆਨ ਕੀ ਆਂਧੀ ਦੇ ਅੱਗੇ, ਗੁਰਮਤਿ ਵਿਰੋਧੀ
ਕਰਮਕਾਂਡਾਂ, ਅਸਮਤੀ ਗ੍ਰੰਥਾਂ, ਡੇਰਾਵਾਦ, ਬ੍ਰਹਾਮਣਵਾਦ ਟਿੱਕ ਨਹੀਂ ਸਕਦੇ,
ਸਿਰਫ ਲੋੜ ਹੈ ਇੱਕਠੇ ਹੋਣ ਦੀ।
ਪ੍ਰੋ. ਦਰਸ਼ਨ ਸਿੰਘ ਖਾਲਸਾ
ਫੋਟੋ- ਪ੍ਰੋ. ਦਰਸ਼ਨ ਸਿੰਘ ਅਤੇ ਇੰਦਰਜੀਤ ਸਿੰਘ ਰਾਣਾ ਰਾਜਿੰਦਰਾ ਅਸਪਤਾਲ ਵਿੱਚ
ਪ੍ਰੋ. ਇੰਦਰ ਸਿੰਘ ਘੱਗਾ ਦਾ ਹਾਲ ਚਾਲ ਪੁਛਦੇ ਹੋਏ। |