Main News Page

ਸਿੱਖ ਕੌਮ ਨੇ ਭਾਈ ਮਰਦਾਨਾ ਜੀ ਨੂੰ ਵਿਸਾਰ ਦਿੱਤਾ

ਸਾਧ ਸੰਗਤ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ,

ਅਜ ਦਾ ਬੜਾ ਮਹਤਵਪੁਰਨ ਦਿਨ ਹੈ ਸਿੱਖ  ਇਤਿਹਾਸ ਵਿਚ ਅਜ ਦੇ ਦਿਨ ੧੫੩੪ ਨੂ ਭਾਈ ਮਰਦਾਨਾ ਜੀ ਜੋਤੀ ਜੋਤ ਸਮਾ ਗਏ ਸਨ ਪਰ ਅਫਸੋਸ ਬਹੁਤਿਆਂ ਨੂ ਇਸ ਦਿਨ ਦਾ ਚੇਤਾ ਵੀ ਨਹੀ ਹੋਣਾ ਸਾਨੂ ਤਾਂ ਪਖੰਡੀਆਂ ਸਾਧਾ ਦੀਆਂ ਬਰਸੀਆਂ ਚੇਤੇ ਰਹਿੰਦੀਆਂ, ਹਨ ਜਿਸ ਮਹਾਂਪੁਰਸ ਨੇ ਸਾਰੀ ਜਿੰਦਗੀ ਗੁਰੂ ਨਾਨਕ ਸਾਹਿਬ ਜੀ ਨਾਲ ਬਿਤਾਈ ਉਸ ਦਾ ਕਿਸੇ ਨੂ ਚੇਤਾ ਨਹੀਂ

ਦਲਜੀਤ ਸਿੰਘ, ਫੇਸਬੁੱਕ 'ਚੋਂ


ਕਈ ਇਸ ਤਸਵੀਰ 'ਤੇ ਇਤਰਾਜ ਕਰਨਗੇ। ਸਾਰੀਆਂ ਹੀ ਤਸਵੀਰਾਂ ਕਾਲਪਨਿਕ ਨੇ, ਸਿੱਖੀ ਵਿੱਚ ਇਨ੍ਹਾਂ ਤਸਵੀਰਾਂ ਦੀ ਕੋਈ ਮਹਾਨਤਾ ਨਹੀਂ। ਪਰ ਇਥੇ ਸਿਰਫ ਇਹ ਦਰਸਾਉਣ ਲਈ ਪਾਈ ਹੈ ਕਿ, ਗੁਰੂ ਸਾਹਿਬ ਜੀ ਨਾਲ ਸਿਰਫ ਭਾਈ ਮਰਦਾਨਾ ਜੀ ਸਨ। ਬਾਲਾ ਨਾਮ ਦਾ ਕੋਈ ਵੀ ਬੰਦਾ ਨਹੀਂ ਸੀ। ਇਹ ਸਿਰਫ ਬ੍ਰਾਹਮਣਾਂ ਦੀ ਇੱਕ ਚਾਲ ਹੈ, ਕਿ ਗੁਰੂ ਸਾਹਿਬ ਨਾਲ ਜੇ ਇੱਕ ਮੁਸਲਮਾਨ ਹੈ, ਤਾਂ ਹਿੰਦੂ ਵੀ ਹੋਣਾ ਚਾਹੀਦਾ ਹੈ। ਇਸ ਕਰਕੇ ਬਾਲਾ ਸੰਧੂ ਨਾਮ ਦਾ ਇੱਕ ਫਰਜ਼ੀ ਬੰਦਾ ਨਾਲ ਫਿੱਟ ਕਰ ਦਿੱਤਾ ਗਿਆ। ਬਹੁਤੀ ਤਫਸੀਲ ਦੇਣ ਦੀ ਬਜਾਏ, ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਵਾਰ ਇਸ ਦਾ ਪ੍ਰਤੱਖ ਸਬੂਤ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਈ ਮਰਦਾਨਾ ਜੀ ਦੇ ਤਿੰਨ ਸ਼ਲੋਕ ਹਨ। ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ ਜੀ ਅਨੁਸਾਰ ਭਾ: ਮਰਦਾਨਾ ਆਪਣੀ ਕਿਸੇ ਰਚਨਾ ਵਿਚ ਲਫ਼ਜ਼ 'ਨਾਨਕ' ਨਹੀਂ ਸੀ ਵਰਤ ਸਕਦੇ। ਸਲੋਕ ਮ: ੧ ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਹੀ ਸਲੋਕ ਮ: ੧ ਦੇ ਹਨ।

ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ {ਪੰਨਾ 553}

ਮਰਦਾਨਾ ੧ ॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ {ਪੰਨਾ 553}

ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ {ਪੰਨਾ 553}

ਪਉੜੀ ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥ {ਪੰਨਾ 553}

ਅਤੇ ਭਾਈ ਗੁਰਦਾਸ ਜੀ ਦੀ ਵਾਰ

ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ...

ਜੇ ਬਾਲਾ ਸੰਧੂ ਨਾਮ ਦ ਕੋਈ ਸ਼ਖਸ ਹੁੰਦਾ ਤਾਂ ਗੁਰੂ ਸਾਹਿਬ ਜਾਂ ਭਾਈ ਗੁਰਦਾਸ ਜੀ ਉਸ ਦਾ ਕੋਈ ਜ਼ਿਕਰ ਨਹੀਂ ਕਰਦੇ? ਜੇ ਭਾਈ ਮਰਦਾਨਾ ਜੀ ਦਾ ਜ਼ਿਕਰ ਹੋ ਸਕਦਾ ਹੈ ਤਾਂ ਬਾਲੇ ਦਾ ਵੀ ਹੋ ਸਕਦਾ ਸੀ। ਬਾਕੀ ਰਹੀ ਬਾਲੇ ਵਾਲੀ ਜਨਮ ਸਾਖੀ ਦੀ ਗਲ, ਉਹ ਸਰਾਸਰ ਹੀ ਗੁਰਮਤਿ ਵਿਰੋਧੀ ਹੈ।

ਭਾਈ ਮਰਦਾਨਾ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਨਾਲ ਬਿਤਾ ਦਿੱਤੀ, ਉਨ੍ਹਾਂ ਨੂੰ ਸਿੱਖ ਕੌਮ ਨੇ ਵਿਸਾਰ ਦਿੱਤਾ। ਸਿੱਖਾਂ ਨੂੰ ਬ੍ਰਾਹਮਣਵਾਦ ਦੀ ਚਾਲਾਂ ਤੋਂ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਹੈ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top