Main News Page

ਅਖੌਤੀ ਦਸਮ ਗ੍ਰੰਥ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਬੰਧੀ ਗੁਰਮਤਿ ਵਿਰੁਧ ਗੁਮਰਾਹਕੁਨ ਪ੍ਰਚਾਰ

ਅਖੌਤੀ ਦਸਮ ਗ੍ਰੰਥ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਬੰਧੀ ਗੁਰਮਤਿ ਵਿਰੁਧ ਗੁਮਰਾਹਕੁਨ ਪ੍ਰਚਾਰ, ਜੋ ਅਕਸਰ ਗੁਰਦੁਆਰਾ ਸਟੇਜਾਂ ਤੇ ਕੀਤਾ ਜਾ ਰਿਹਾ ਹੈ

1. ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ।
2. ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਸਿਰਰ ਨਾ ਦੀਆ।
3. ਸਾਧਨ ਹੇਤ ਇਤੀ ਜਿਨ ਕਰੀ। ਸੀਸ ਦੀਆ ਪਰ ਸੀ ਨਾ ਉਚਰੀ।

ਤਿਲਕ ਜੰਜੂ, ਧਰਮ ਅਤੇ ਸਾਧੂਆਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿਤੀ।

ਜਵਾਬ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਸਿਧਾਂਤ ਨੂੰ ਗਹੁ ਨਾਲ ਵਾਚ ਕੇ ਦੇਖੋ, ਤਿਲਕ ਜੰਜੂ ਨੂੰ ਗੁਰੂ ਨਾਨਕ ਨੇ ਹੀ ਪ੍ਰਵਾਨ ਨਹੀਂ ਕੀਤਾ ਫਿਰ ਗੁਰਮਤਿ ਵਿਚ ਤਿਲਕ ਜੰਜੂ ਨੂੰ ਧਰਮ ਭੀ ਨਹੀਂ ਮੰਨਿਆਂ ਗਿਆ। ਫਿਰ ਤਿਲਕ ਜੰਜੂ ਪਹਿਨਣ ਵਾਲੇ ਨੂੰ ਸਾਧ ਭੀ ਨਹੀਂ ਮੰਨਿਆ ਗਿਆ।

ਗੁਰਬਾਣੀ:

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥1॥

ਤਗੁ ਕਪਾਹਹੁ ਕਤੀਐ ਬਾਮ੍‍ਣੁ ਵਟੇ ਆਇ ॥ ਕੁਹਿ ਬਕਰਾ ਰਿੰਨ੍‍ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥2॥

ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥1॥

ਹਿੰਦੂ ਕੈ ਘਰਿ ਹਿੰਦੂ ਆਵੈ ॥ ਸੂਤੁ ਜਨੇਊ ਪੜਿ ਗਲਿ ਪਾਵੈ ॥ ਸੂਤੁ ਪਾਇ ਕਰੇ ਬੁਰਿਆਈ ॥ ਨਾਤਾ ਧੋਤਾ ਥਾਇ ਨ ਪਾਈ ॥

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥

ਜਿਨ੍ਹਾਂ ਚਿਨ੍ਹਾਂ ਨੂੰ ਗੁਰਮਤਿ ਕੋਈ ਵੀ ਬੁਕੱਤ ਨਾ ਦਿੰਦੀ ਹੋਵੇ, ਉਨ੍ਹਾਂ ਨੂੰ ਅਖੌਤੀ ਦਸਮ ਗ੍ਰੰਥ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਜੋੜ ਕੇ ਪ੍ਰਚਾਰ ਕਰਨਾ ਮਨਮਤਿ ਹੈ।

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top