|
ਬਠਿੰਡਾ (ਕਿਰਪਾਲ ਸਿੰਘ):
ਰਿਸ਼ਤਾ ਟੁੱਟਣ ਦੇ ਕਾਰਣਾਂ ਸਬੰਧੀ ਜਦੋਂ ਗਿਆਨੀ ਵੇਦਾਂਤੀ ਜੀ ਨਾਲ ਗੱਲ ਕੀਤੀ ਤਾਂ
ਉਨ੍ਹਾਂ ਦੱਸਿਆ ਕਿ ਜੋ ਪਹਿਲਾਂ ਇਨ੍ਹਾਂ ਦੀ ਰਿਸ਼ਤੇਦਾਰੀ ’ਚ ਰਿਸ਼ਤਾ ਹੋਇਆ ਸੀ ਉਸ ਸਬੰਧੀ ਸਾਨੂੰ
ਕੁਝ ਪਤਾ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਸਾਨੂੰ ਦੱਸਿਆ ਸੀ ਇਸ ਲਈ ਸਾਡੇ ਨਾਲ ਗੱਲ ਚੱਲਣ ’ਤੇ
ਰਿਸ਼ਤਾ ਤਹਿ ਹੋ ਗਿਅ ਤੇ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ। ਫਿਰ ਇਹ ਇੰਗਲੈਂਡ ਗਿਆ ਤਾਂ ਉਥੇ
ਇਕ ਰਿਸ਼ਤਾ ਕਰ ਆਏ।
ਗਿਆਨੀ ਵੇਦਾਂਤੀ ਜੀ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਣ ’ਤੇ ਜਦੋਂ ਉਨ੍ਹਾਂ
ਪੁੱਛਿਆ ਕਿ ਸਾਡੇ ਨਾਲ ਕੋਈ ਗੱਲ ਕੀਤੇ ਬਿਨਾਂ ਹੀ ਤੁਸੀਂ ਇੰਗਲੈਂਡ ਹੋਰ ਰਿਸ਼ਤਾ ਕਰ ਆਏ ਹੋ?
ਤਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਤੁਸੀਂ ਵਿਆਹ ਦੀ ਤਰੀਕ ਪੱਕੀ ਕਰੋ ਅਸੀਂ ਇੰਗਲੈਂਡ
ਵਾਲਿਆਂ ਨੂੰ ਜਵਾਬ ਦੇ ਦਿੰਦੇ ਹਾਂ। ਇਸ ਦਾ ਇਹ ਜਵਾਬ ਸੁਣ ਕੇ ਅਸੀਂ (ਗਿਆਨੀ ਵੇਦਾਂਤੀ ਨੇ)
ਕਿਹਾ ਕਿ ਹੁਣ ਉਨ੍ਹਾਂ ਨੂੰ ਜਵਾਬ ਕਿਉਂ ਦੇਣਾ ਹੈ ਸਾਡੀ ਹੀ ਫ਼ਤਹਿ ਪ੍ਰਵਾਨ ਕਰੋ। ਗਿਆਨੀ
ਵੇਦਾਂਤੀ ਨੇ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਇੰਗਲੈਂਡ ਵਾਲਿਆਂ ਨੂੰ ਲੱਗਾ ਤਾਂ ਉਨ੍ਹਾਂ ਵੀ
ਇਨ੍ਹਾਂ ਨੂੰ ਨਾਂਹ ਕਰ ਦਿੱਤੀ, ਇਸ ਲਈ ਪਤਾ ਲੱਗਾ ਹੈ ਕਿ ਇਨ੍ਹਾਂ ਚੌਥੀ
ਵਾਰ ਕਿਧਰੇ ਹੋਰ ਰਿਸ਼ਤਾ ਕਰ ਲਿਆ ਹੈ ਅਤੇ ਅਸੀਂ ਆਪਣੀ ਲੜਕੀ ਦਾ 25 ਦਸੰਬਰ ਨੂੰ ਹੋਰ
ਥਾਂ ਅਨੰਦਕਾਰਜ਼ ਕਰ ਦਿੱਤਾ ਹੈ। |
|