Share on Facebook | ||
ਤਖਤਾਂ ਲਈ ਅਮੀਰਾਂ ਵਾਸਤੇ ਚਲਾਈ ਗੱਡੀ ਸਿੱਖੀ ਸਿੱਧਾਂਤਾਂ ਦਾ ਘਾਣ: ਹਰਦੀਪ ਸਿੰਘਮੁਹਾਲੀ, 4 ਜਨਵਰੀ (ਸ.ਬ.) ਪੰਜ ਸਿੱਖ ਤਖਤਾਂ ਦੀ ਯਾਤਰਾ ਲਈ ਅਮੀਰਾਂ ਵਾਸਤੇ ਚਲਾਈ ਵਿਸ਼ੇਸ਼ ਗੱਡੀ ਰਾਹੀਂ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਅਤਿ ਗੈਰ-ਜ਼ਿੰਮੇਵਾਰਾਨਾ ਅਤੇ ਮਾੜੀ ਗੱਲ ਹੈ। ਇਹ ਗੱਲ ਇੱਕ ਬਿਆਨ ਵਿੱਚ ਸ੍ਰ: ਹਰਦੀਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਮਹਿੰਦਰ ਸਿੰਘ, ਸ੍ਰ: ਬਲਦੇਵ ਸਿੰਘ, ਸ੍ਰ: ਬਲਬੀਰ ਸਿੰਘ, ਸ੍ਰ: ਸਰਦੂਲ ਸਿੰਘ, ਸ੍ਰ: ਇੰਦਰਜੀਤ ਸਿੰਘ ਅਤੇ ਸ੍ਰ: ਮਨਜੀਤ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਸਿੱਖ ਤਖਤਾਂ ਦਾ ਨਾਮ ਜੋੜ ਕੇ ਵਪਾਰਕ ਸੋਚ ਤਹਿਤ ਚਲਾਈ ਇਸ ਗੱਡੀ ਵਿੱਚ ਸ਼ਰਾਬਖਾਨਾ (ਬਾਰ) ਅਤੇ ਯੋਗਾ ਸੈਂਟਰ ਰਾਹੀਂ ਸਿੱਖੀ ਦੇ ਉਲਟ ਕੰਮਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਰਾਜਸੀ ਆਗੂਆਂ ਨੇ ਤਾਂ ਲੋਕਾਂ ਨੂੰ ਲੁਭਾਉਣ ਦੇ ਹਰ ਮੌਕੇ ਨੂੰ ਵਰਤਨਾ ਹੀ ਹੁੰਦਾ ਹੈ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਧਾਰਮਿਕ ਆਗੂਆਂ ਵਲੋਂ ਸੋਚੇ ਸਮਝੇ ਬਿਨਾਂ ਅੱਡੀਆਂ ਚੁੱਕ ਚੁੱਕ ਕੇ ਇਸ ਰੇਲਗੱਡੀ ਦਾ ਸੁਆਗਤ ਕਰਨਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਪੰਥਕ ਕਹਾਉਣ ਵਾਲੀ ਸ਼੍ਰੋਮਣੀ ਕਮੇਟੀ ਨੇ ਜਿੰਨੀ ਬੇਕਦਰੀ ਸਿਰੋਪਾਉ ਦੀ ਕੀਤੀ ਹੋਈ ਹੈ ਹੋਰ ਸ਼ਾਇਦ ਕਿਸੇ ਨੇ ਨਹੀਂ ਕੀਤੀ। ਮੌਜੂਦਾ ਸਮੇਂ ਵਿੱਚ ਨਿੱਤ ਰੋਜ ਹੀ ਨਵੇਂ ਤੋਂ ਨਵੇਂ ਢੰਗ ਨਾਲ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਿਧਾਂਤਕ ਸੇਧ ਦੇਣ ਤੋਂ ਅਸਮਰਥ ਤੇ ਅਯੋਗ ਹਨ। ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਵਿੱਚ ਸ਼ਰਾਬਖਾਨਾ (ਬਾਰ) ਹੀ ਸਿੱਖੀ ਸਿਧਾਂਤਾਂ ਦੇ ਉਲਟ ਨਹੀਂ ਬਲਕਿ ਸਿੱਖ ਸ਼ਰਧਾਲੂਆਂ ਵਿੱਚ ਯੋਗ ਦਾ ਪ੍ਰਚਾਰ ਕਰਨਾ ਵੀ ਸਿੱਖਾਂ ਨੂੰ ਸਿੱਖੀ ਰਸਤੇ ਤੋਂ ਭਟਕਾਉਣ ਦੀ ਕੋਝੀ ਸਾਜਿਸ਼ ਹੈ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਤਾਂ ਖੁਦ ਅੱਜ ਕੱਲ੍ਹ ਗੁਰਦੁਆਰਿਆਂ ਰਾਹੀਂ ਯੋਗ ਦਾ ਪ੍ਰਚਾਰ ਕਰਵਾ ਰਹੇ ਹਨ। ਭੀਖੀ ਵਿਖੇ ਸਿੱਖ ਸ਼ਰਧਾਲੂਆਂ ਉੱਪਰ ਲਾਠੀਚਾਰਜ ਅਤੇ ਸਿੱਖਾਂ ਦੀਆਂ ਪੱਗਾਂ ਲਾਹੁਣ ਦੀ ਨਿਖੇਧੀ ਕਰਦਿਆਂ ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਸੌਦਾ ਸਾਧ ਖਿਲਾਫ ਸਿੱਖਾਂ ਨੂੰ ਭੜਕਾ ਕੇ ਮਰਵਾਉਣ ਵਾਲੇ ਅਜਿਹੇ ਧਾਰਮਿਕ ਆਗੂਆਂ ਦੀ ਸਿਰਸੇ ਸਾਧ ਨਾਲ ਗੰਢ-ਤੁੱਪ ਦੇ ਕਾਰਨ ਅੱਜ ਸਿੱਖਾਂ ਦੇ ਦੀਵਾਨਾਂ ਉੱਪਰ ਪਾਬੰਦੀਆਂ ਲੱਗ ਰਹੀਆਂ ਹਨ। Source: http://www.skyhawktimes.com/?fn_mode=fullnews&fn_id=10317 |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |