Share on Facebook | ||
ਫਰੀਦਾਬਾਦ
ਵਿੱਚ ਪੁਜਾਰੀਆਂ ਦੇ ਫੈਸਲੇ ਨੂੰ ਰੱਦ ਕਰ ਕੇ ਸੰਗਤਾਂ ਨੇ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ
ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ
ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਸ਼ਨੀ ਦੇਵਤੇ ਦਾ ਖੰਡਨ ਕੀਤਾ ਸੀ ਪਰ ਅੱਜ ਉਹੀ ਸ਼ਨੀਵਾਰ ਕਾਲੇ ਛੋਲਿਆਂ ਦੇ ਰੂਪ ਵਿਚ ਸਾਡੇ ਗੁਰਦੁਆਰਿਆਂ ਵਿਚ ਆ ਵੜਿਆ ਹੈ। ਸਟੇਜ ਸਕੱਤਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾ ਕੇ ਸਾਬਤ ਕਰ ਦਿੱਤਾ ਹੈ ਕਿ ਪੁਜਾਰੀਆਂ ਦੇ ਗਲਤ ਫੈਸਲਿਆਂ ਨੂੰ ਕਿਸੇ ਕੀਮਤ’ਤੇ ਨਹੀਂ ਮੰਨਿਆ ਜਾਵੇਗਾ। ਸਿੱਖਾਂ ਲਈ ਬਾਬਾ ਨਾਨਕ ਮਹੱਤਤਾ ਰਖਦੇ ਹਨ ਨਾ ਕਿ ਬ੍ਰਾਹਮਣਾਂ ਦਾ ਬਿਕਰਮੀ ਕੈਲੰਡਰ।ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਦੇ ਹੱਥਠੋਕੇ ਸਾਧ ਲਾਣਾ ਅਤੇ ਪੁਜਾਰੀ ਸ਼੍ਰੇਣੀ ਅਕਾਲ ਤਖ਼ਤ ਦੇ ਨਾਂ ਦੀ ਦੁਰਵਰਤੋਂ ਕਰ ਕੇ ਸਿੱਖ ਕੌਮ ਨੂੰ ਮੁੜ ਬ੍ਰਾਹਮਣਵਾਦ ਦੇ ਜੂਲੇ ਹੇਠ ਪਾਉਣਾ ਚਾਹੁੰਦੇ ਹਨ ਜਿਸ ਨੂੰ ਕਿਸੇ ਕੀਮਤ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੱਖਾਂ ਨੂੰ ਸਿਧਾਂਤਾਂ ਪ੍ਰਤੀ ਇੰਨ੍ਹਾਂ ਤਕੜਾ ਕਰ ਦਿੱਤਾ ਸੀ ਕਿ ਉਹ ਸਿਧਾਂਤ ਤੋਂ ਉਲਟ ਜਾਣ ’ਤੇ ਗੁਰੂ ਅੱਗੇ ਵੀ ਸਵਾਲ ਖੜਾ ਕਰ ਸਕਦੇ ਸਨ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਅੱਜ, ਜੇਕਰ ਕੋਈ ਸਿਧਾਂਤ ਦੀ ਗੱਲ ਕਰਦਾ ਹੈ ਤਾਂ ਉਸਨੂੰ ਡਾਂਗਾਂ ਖਾਣੀਆਂ ਪੈਂਦੀਆਂ ਹਨ, ਪੰਥ ’ਚੋਂ ਛੇਕ ਕੇ ਜ਼ਲੀਲ ਕੀਤਾ ਜਾਂਦਾ ਹੈ। |
||
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |