Share on Facebook

Main News Page

ਢੱਡਰੀਆਂ ਵਾਲੇ ਦੀ ਕ੍ਰਿਪਾਨ ਦਾ ਰਾਜ਼

ਪਿਛਲੇ ਕਈ ਦਿਨਾਂ ਤੋਂ ਢੱਡਰੀਆਂ ਵਾਲੇ ਦੀ ਇੱਕ ਪੁਰਾਣੀ ਵੀਡੀਓ ਕਾਫੀ ਚਰਚਾ 'ਚ ਹੈ। ਜਿਸ ਤਰ੍ਹਾਂ ਇਹ ਸਾਧ ਕਹਿੰਦਾ ਹੈ ਕਿ "ਜਿਹੜੇ ਸ੍ਰੀ ਸਾਹਿਬ (ਕਿਰਪਾਨ) ਉਤਾਰ ਕੇ ਜਹਾਜ ਵਿੱਚ ਅਮਰੀਕਾ, ਕੈਨੇਡਾ ਆਉਂਦੇ ਨੇ, ਉਹ ਸਿੱਖੀ ਤੋਂ ਬੇ-ਮੁੱਖ ਅਤੇ ਬੇਦਾਵੀਏ ਹਨ।"

ਇਸੀ ਸਬੰਧ 'ਚ ਅੱਜ ਇੱਕ ਜਾਗਰੂਕ ਸਿੱਖ ਦਾ ਖਾਲਸਾ ਨਿਊਜ਼ ਨੂੰ ਫੋਨ ਆਇਆ, ਜੋ ਏਅਰਪੋਰਟ 'ਤੇ ਪਿਛਲੇ 20 ਸਾਲਾਂ ਤੋਂ ਕੰਮ ਕਰਦੇ ਹਨ। ਉਨ੍ਹਾਂ ਨੇ ਢੱਡਰੀਆਂ ਵਾਲੇ ਖਬਰ ਪੜ੍ਹੀ ਸੀ, ਇਸ ਕਰਕੇ ਉਨ੍ਹਾਂ ਨੇ ਕੁੱਝ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਢੱਡਰੀਆਂ ਵਾਲਾ ਕਈ ਵਾਰੀ ਇਸ ਏਅਰਪੋਰਟ 'ਤੇ ਆਇਆ ਹੈ। ਸਕਿਓਰਟੀ (Security) ਵਾਲੇ ਮੁਸਾਫਿਰਾਂ ਦੀ ਪੂਰੀ ਤਲਾਸ਼ੀ ਲੈਂਦੇ ਹਨ, ਜਿਥੋਂ ਇੱਕ ਸੂਈ ਤੱਕ ਨਹੀਂ ਲੰਘ ਸਕਦੀ, ਤਾਂ ਕ੍ਰਿਪਾਨ ਕਿਸ ਤਰ੍ਹਾਂ ਲੰਘ ਸਕਦੀ ਹੈ। ਜਿੰਨੇ ਵੀ ਅੰਮ੍ਰਿਤਧਾਰੀ ਹਨ , ਭਾਂਵੇਂ ਉਹ ਵਿਦਵਾਨ, ਜਥੇਦਾਰ, ਬਾਬੇ ਹਨ, ਉਨ੍ਹਾਂ ਨੂੰ ਵੀ ਕ੍ਰਿਪਾਨ ਨਾ ਚਾਹੁੰਦੇ ਹੋਏ ਵੀ ਉਤਾਰਨੀ ਪੈਂਦੀ ਹੈ।

ਉਸ ਵੀਰ ਨੇ ਦੱਸਿਆ ਕਿ, ਢੱਡਰੀਆਂ ਵਾਲਾ ਜਹਾਜ਼ ਚੜ੍ਹਨ ਤੋਂ ਪਹਿਲਾਂ ਏਅਰਪੋਰਟ ਤੱਕ ਕ੍ਰਿਪਾਨ ਉਤੋਂ ਦੀ ਪਾਕੇ ਆਉਂਦਾ ਹੈ, ਸਕਿਓਰਟੀ ਤੋਂ ਪਹਿਲਾਂ ਕ੍ਰਿਪਾਨ ਉਤਾਰ ਕੇ ਚੈਕ ਇਨ ਲਗੇਜ਼ (Check-in-luggage) ਦੇ ਬਾਹਰਲੀ ਪਾਕੇਟ 'ਚ ਰੱਖ ਦਿੰਦਾ ਹੈ, ਪਰ ਗਾਤਰਾ ਨਹੀਂ ਉਤਾਰਦਾ। ਗਾਤਰੇ ਦਾ ਹਿੱਸਾ ਜਿਥੇ ਕ੍ਰਿਪਾਨ ਟੰਗੀ ਜਾਂਦੀ ਹੈ, ਉਥੇ ਲੱਕ 'ਤੇ ਕੱਮਰਕੱਸਾ ਬੰਨ ਲੈਂਦਾ ਹੈ, ਜਿਸ ਕਰਕੇ ਭੁਲੇਖਾ ਪੈਂਦਾ ਹੈ ਕਿ ਬਾਬੇ ਨੇ ਕ੍ਰਿਪਾਨ ਪਾਈ ਹੋਈ ਹੈ।

ਜਹਾਜ਼ ਤੋਂ ਉਤਰਨ ਤੋਂ ਬਾਅਦ ਸਭ ਤੋਂ ਪਹਿਲਾਂ ਜਦੋਂ ਚੈਕ ਇਨ ਲਗੇਜ਼ ਬੈਲਟ ਤੋਂ ਚੱਕਦਾ ਹੈ, ਸਭ ਤੋਂ ਪਹਿਲਾਂ ਬੈਗ ਦੇ ਬਾਹਰਲੀ ਪਾਕੇਟ 'ਚੋਂ ਕ੍ਰਿਪਾਨ ਕੱਢ ਕੇ ਗਾਤਰੇ 'ਚ ਪਾ ਲੈਂਦਾ ਹੈ। ਉਸ ਤੋਂ ਬਾਅਦ ਜਦੋਂ ਢੱਡਰੀਆਂ ਵਾਲੇ ਨੂੰ ਲੈਣ ਆਏ, ਇੰਤਜ਼ਾਰ ਕਰ ਰਹੇ ਉਸਦੇ ਚੇਲੇ ਉਸ ਨੂੰ ਦੇਖਦੇ ਹਨ, ਤਾਂ ਕਿਰਪਾਨ ਪਾਈ ਹੁੰਦੀ ਹੈ। ਚੇਲੇ ਸਮਝਦੇ ਹਨ, ਕਿ ਬਾਬੇ ਨੇ ਜਹਾਜ਼ 'ਚ ਵੀ ਕ੍ਰਿਪਾਨ ਨਹੀਂ ਉਤਾਰੀ, ਇਸ ਤਰ੍ਹਾਂ ਇਹ ਲੋਕਾਂ ਨੂੰ ਧੋਖਾ ਦਿੰਦਾ ਹੈ।

ਸ਼ਰਧਾ 'ਚ ਅੰਨ੍ਹੇ ਹੋਏ ਸ਼ਰਧਾਲੂਆਂ ਨੂੰ ਮੂਰਖ ਬਣਾ ਕੇ, ਲੋਕਾਂ ਨੂੰ ਇਹ ਕਹਿੰਦਾ ਹੈ "ਜਿਹੜੇ ਸ੍ਰੀ ਸਾਹਿਬ (ਕਿਰਪਾਨ) ਉਤਾਰ ਕੇ ਜਹਾਜ ਵਿੱਚ ਅਮਰੀਕਾ, ਕੈਨੇਡਾ ਆਉਂਦੇ ਨੇ, ਉਹ ਸਿੱਖੀ ਤੋਂ ਬੇ-ਮੁੱਖ ਅਤੇ ਬੇਦਾਵੀਏ ਹਨ।", ਸ਼ਰਧਾ। ਸਿਰਫ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ, ਇਹ ਪਖੰਡੀ ਸਾਧ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਜਿਨ੍ਹਾਂ ਨਾਨਕਸਰੀ ਪਖੰਡੀ ਸਾਧਾਂ ਦੀਆਂ ਇਹ ਢੱਡਰੀਆਂ ਵਾਲਾ ਸੋਹਲੇ ਗਾਉਂਦਾ ਹੈ, ਉਨ੍ਹਾਂ ਕੋਲੋਂ ਹੀ ਇਹ ਸਭੁ ਕੁਝ ਸਿਖਿਆ ਹੈ।

ਸਿੱਖੋ ਜਾਗੋ!!!, ਬਚੋ ਢੱਡਰੀਆਂ ਵਾਲੇ ਤੋਂ ਅਤੇ ਇਸ ਵਰਗੇ ਹੋਰ ਸਾਧਾਂ ਤੋਂ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top