Share on Facebook

Main News Page

ਸ਼੍ਰੋਮਣੀ ਕਮੇਟੀ ਨੇ ਅਖੌਤੀ ਦਸਮ ਗ੍ਰੰਥ ਦੀ ਸ਼ਰਾਬ ਪੀਣ ਵਾਲੀ ਸਿੱਖਿਆ ਨੂੰ ਦੀਦਾਰ-ਏ ਤਖ਼ਤ ਗੱਡੀ ਵਿਚ ਲਾਗੂ ਕੀਤਾ

ਦੀਦਾਰ-ਏ ਤਖ਼ਤ ਗੱਡੀ ਤਖ਼ਤਾਂ ਦੇ ਦੀਦਾਰ ਲਈ ਨਹੀਂ ਸਗੋਂ ਪੰਜਾਬ ਦੇ ਬਾਕੀ ਤਿੰਨ ਤਖ਼ਤਾਂ ’ਤੇ ਅਖੌਤੀ ਦਸਮ ਗ੍ਰੰਥ ਦਾ ਨਸ਼ੇ ਕਰਨ ਵਾਲਾ ਗੰਦ ਬਿਖੇਰਨ ਲਈ ਚਲਾਈ ਗਈ ਹੈ: ਸ.ਉਪਕਾਰ ਸਿੰਘ

(9 ਜਨਵਰੀ 2011, ਫਰੀਦਾਬਾਦ : ਬਸੰਤ ਕੌਰ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ । ਉਨ੍ਹਾਂ ਕਿਹਾ ਕਿ ਜਿਸ ਗ੍ਰੰਥ ਵਿਚ ਭੰਗ, ਸ਼ਰਾਬ, ਅਫੀਮ, ਪੋਸਤ ਪੀਣ ਦੀ ਖੁੱਲ੍ਹੀ ਛੁੱਟੀ ਹੈ (ਪੋਸਤ ਭਾਂਗ ਅਫੀਮ ਖਿਲਾਇ, ਤੁਮ ਮਦਿਰਾ ਪੀਵਹੁ ਘਨਹੁ ਹਮੈ ਪੀਵਾਵਹੁ ਭੰਗ। ਪੰਨਾ-832,ਇਕ ਦਿਨ ਭਾਂਗ ਮਿਤ੍ਰ ਤੇ ਲਈ ਪੋਸਤ ਸਹਿਤ ਅਫੀਮ ਚੜ੍ਹਈ ਪੰਨਾ-1280) ਉਸ ਦੇ ਦੀਦਾਰ ਕਰਨ ਲਈ ਜਾਣ ਵਾਲੀ ਗੱਡੀ ਵਿਚ ਜੇ ਸ਼ਰਾਬ ਦਾ ਠੇਕਾ ਖੁੱਲ੍ਹ ਗਿਆ ਤਾਂ ਇਸ ਵਿਚ ਕੋਈ ਵੱਡੀ ਗੱਲ ਨਹੀਂ ਕਿਉਂਕਿ ਪੰਜਾਬ ਤੋਂ ਬਾਹਰਲੇ ਦੋਨਾਂ ਤਖ਼ਤਾਂ ’ਤੇ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਉਸੇ ਗ੍ਰੰਥ ਵਿਚ ਨਸ਼ੇ ਕਰਨ ਦੀ ਸਿੱਖਿਆ ਨੂੰ ਅਪਨਾਉਂਦੇ ਹੋਏ ਭੰਗ ਦਾ ਨਸ਼ਾ ਸੁਖਨਿਧਾਨ ਦੀ ਦੇਗ ਦੇ ਨਾਂ ਹੇਠ ਵਰਤਾਇਆ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਦਰਸ਼ਨਾਂ ਲਈ ਚਲਾਈ ਇਸ ਗੱਡੀ ਵਿਚੋਂ ਸ਼ਰਾਬ ਦਾ ਠੇਕਾ ਹਟਾਉਣ ਦੀ ਮੰਗ ਕਰਨ ਵਾਲੇ ਪੰਥ ਦਰਦੀਆਂ ਦੀ ਪੁਕਾਰ ਵਿਅਰਥ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਤਾਂ ਆਪ ਪੰਥ ਵਿਰੋਧੀ ਤਾਕਤਾਂ ਦੇ ਹੱਥ ਖੇਡ ਕੇ ਥਾਂ ਥਾਂ ਇਸ ਅਖੌਤੀ ਦਸਮ ਗ੍ਰੰਥ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਤ ਕਰਨ ’ਤੇ ਲਗਿਆ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਦੀਦਾਰ-ਏ ਤਖ਼ਤ ਗੱਡੀ ਤਖ਼ਤਾਂ ਦੇ ਦੀਦਾਰ ਲਈ ਨਹੀਂ ਸਗੋਂ ਸਾਜਿਸ਼ ਤਹਿਤ ਪੰਜਾਬ ਦੇ ਬਾਕੀ ਤਿੰਨ ਤਖ਼ਤਾਂ ’ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਉਨ੍ਹਾਂ ਅਸਥਾਨਾਂ ’ਤੇ ਵੀ ਭੰਗ, ਪੋਸਤ ਤੇ ਅਫੀਮ ਦੇ ਨਸ਼ੇ ਵਰਤਾਉਣ ਲਈ ਚਲਾਈ ਗਈ ਹੈ,ਤਾਂ ਜੁ ਗਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਕੇ ਸਿੱਖ ਨੂੰ ਨਸ਼ੇੜੀ ਅਤੇ ਵਿਭਚਾਰੀ ਬਣਾ ਕੇ ਪੰਥ ਵਿਰੋਧੀਆਂ ਦੇ ਮਨਸੂਬਿਆਂ ਨੂੰ ਪੂਰਾ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਜਿਹੜੇ ਅਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ ਉਨ੍ਹਾਂ ਨੂੰ ਤਖ਼ਤ ਨਹੀਂ ਕਿਹਾ ਜਾ ਸਕਦਾ ਅਤੇ ਸਿੱਖ ਸੰਗਤਾਂ ਨੂੰ ਅਜਿਹੇ ਅਸਥਾਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਨਾ ਕਿ ਅਜਿਹੇ ਅਸਥਾਨਾਂ ’ਤੇ ਹਾਜ਼ਰੀਆਂ ਲਾ ਕੇ ਉਨ੍ਹਾਂ ਦੀ ਗੋਲਕਾਂ ਭਰਣੀਆਂ ਚਾਹੀਦੀਆਂ ਹਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਨਸ਼ੇੜੀ ਗ੍ਰੰਥ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਵਾਲੇ ਅਸਥਾਨਾਂ ’ਤੇ ਲਿਜਾਉਣ ਵਾਲੀ ਗੱਡੀ ਵਿਚ ਜੇਕਰ ਸ਼ਰਾਬ ਦਾ ਠੇਕਾ ਖੌਲ੍ਹ ਦਿੱਤਾ ਗਿਆ ਹੈ ਤਾਂ ਇਸ ਨਾਲ ਅਖੌਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਨੂੰ ਹੁ-ਬ-ਹੂ ਅਪਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਇਸ ਪੱਖੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਅਤੇ ਅਜਿਹੇ ਅਸਥਾਨ ਜੋ ਸਿੱਖ ਵਿਚਾਰਧਾਰਾ ਦੇ ਉਲਟ ਬ੍ਰਾਹਮਣੀ ਸੋਚ ਅਤੇ ਨਸ਼ੇ ਲਈ ਪ੍ਰੇਰਤ ਕਰਦੇ ਹਨ ਉਨ੍ਹਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top