Share on Facebook | ||
ਜੰਮੂ ਵਿੱਚ ਵੀ ਧੁਮੱਕੜ ਕੈਲੰਡਰ ਦਾ ਸੰਗਤਾਂ ਨੇ ਬਾਈਕਾਟ ਕੀਤਾ ਸਾਧਾਂ ਦੇ ਸਹਿਯੌਗ ਨਾਲ ਤਿਆਰ ਕੀਤੇ ਗਏ ਕੈਲੰਡਰ ਦਾ ਜਿਥੇ ਪੰਜਾਬ ਦੀਆਂ ਸੰਗਤਾਂ ਨੇ ਬਾਈਕਾਟ ਕੀਤਾ, ਉਥੇ ਪੰਜਾਬੋਂ ਬਾਹਰ ਵੱਸਣ ਵਾਲੇ ਤੇ ਸਿੱਖ ਕੌਮ ਦੀ ਅੱਡਰੀ ਪਹਿਚਾਣ ਦੇ ਸੁਹਿਰਦ ਗੁਰਸਿੱਖਾਂ ਨੇ ਵੀ ਭਰਵਾਂ ਵਿਰੋਧ ਕੀਤਾ ਹੈ। ਜੰਮੂ ਵਿੱਚ ਵੀ 98 ਪ੍ਰਤੀਸ਼ਤ ਗੁਰੂ ਘਰਾਂ 'ਚ 2003 ਵਾਲੇ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ। ਇਸ ਸਮੇਂ ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ, ਗੁਰਮਤਿ ਸਮਾਗਮਾਂ ਦਾ ਪ੍ਰਬੰਧ
ਕਰਕੇ ਸੰਗਤਾਂ ਨੂੰ ਗੁਰਮਤਿ ਸਿਧਾਤਾਂ ਤੋਂ ਜਾਣੂੰ ਕਰਵਾਇਆ ਗਿਆ, ਤੇ ਨਾਲ ਹੀ ਨਾਲ ਸਾਧ ਲਾਣੇ ਦਾ
ਬਾਈਕਾਟ ਕਰਨ ਲਈ ਕਿਹਾ, ਜੋ ਕੇ ਸਿੱਖੀ ਦੇ ਪਹਿਰਾਵੇ 'ਚ ਕੌਮ ਨੂੰ ਸਿਉਂਕ ਦੀ ਤਰਾਂ ਚਿੰਬੜਿਆ ਹੋਇਆ
ਹੈ। ਇਨ੍ਹਾਂ ਸਮਾਗਮਾਂ 'ਚ ਗਿ. ਰਣਜੋਧ ਸਿੰਘ, ਗਿ. ਗੁਰਸ਼ਰਨ ਸਿੰਘ ਡੱਲ, ਗਿ. ਸੰਦੀਪ ਸਿੰਘ ਖਾਲੜਾ,
ਪ੍ਰੋ. ਸੁਖਵਿੰਦਰ ਸਿੰਘ ਦਦੇਹਰ, ਭਾਈ ਪੁਸ਼ਪਿੰਦਰ ਸਿੰਘ, ਗਿ. ਮਨਮੋਹਨ ਸਿੰਘ ਪੁਣਛ, ਰਾਗੀ ਉਂਕਾਰ
ਸਿੰਘ ਊਨਾ ਸਾਹਿਬ ਆਦਿ ਜਥਿਆਂ ਨੇ ਹਾਜਰੀਆਂ ਭਰੀਆਂ। 9855341616 |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |