Share on Facebook

Main News Page

‘ਕੋਈ ਵੀ ਸਰਦਾਰ ਜਿਉਂਦਾ ਨਹੀਂ ਬਚਣਾ ਚਾਹੀਦਾ‘

ਸਿੱਖ ਕਤਲੇਆਮ ਦੀ ਗਵਾਹ ਨਿਰਪ੍ਰੀਤ ਕੌਰ ਨੇ ਅਦਾਲਤ ‘ਚ ਸੱਜਣ ਕੁਮਾਰ ਤੇ ਹੋਰਾਂ ਦੀ ਕੀਤੀ ਸ਼ਨਾਖਤ

ਦਿੱਲੀ ਸਿੱਖ ਕਤਲੇਆਮ ਦੀ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਐਡੀਸ਼ਨਲ ਜੱਜ ਸੁਨੀਤਾ ਗੁਪਤਾ ਦੀ ਅਦਾਲਤ ਵਿਚ ਅਪਣੇ ਪਿਤਾ ਨਿਰਮਲ ਸਿੰਘ ਨੂੰ ਮਾਰਨ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਤੇ ਹੋਰਨਾਂ ਦੀ ਪਹਿਚਾਣ ਕੀਤੀ। ਉਸ ਨੇ ਦਸਿਆ ਕਿ ਮਹਿੰਦਰ ਯਾਦਵ ਤੇ ਬਲਵਾਨ ਖੋਖਰ ਨੇ ਉਸ ਦੇ ਪਿਤਾ ਨੂੰ ਫੜ ਲਿਆ। ਈਸ਼ਵਰ ਨੇ ਉਸ ‘ਤੇ ਮਿੱਟੀ ਦਾ ਤੇਲ ਛਿੜਕਿਆ ਅਤੇ ਕਿਸ਼ਨ ਨੇ ਥਾਣੇਦਾਰ ਕੌਸ਼ਿਕ ਤੋਂ ਮਾਚਿਸ ਦੀ ਡੱਬੀ ਲੈ ਕੇ ਉਸ ਨੂੰ ਅੱਗ ਲਾ ਦਿੱਤੀ। ਜਦੋਂ ਭੀੜ ਅੱਗ ਲਾ ਕੇ ਕੁੱਝ ਦੂਰ ਚਲੀ ਗਈ ਤਾਂ ਉਸ ਦੇ ਪਿਤਾ ਨੇ ਇਕ ਨਾਲੇ ਵਿਚ ਛਾਲ ਮਾਰ ਦਿਤੀ। ਜਦੋਂ ਭੀੜ ਨੇ ਵੇਖਿਆ ਕਿ ਉਹ ਜਿਊਂਦਾ ਹੈ ਤਾਂ ਉਹ ਫਿਰ ਵਾਪਸ ਆ ਗਈ। ਧਨਰਾਜ ਨੇ ਅਪਣੀ ਦੁਕਾਨ ਤੋਂ ਰੱਸਾ ਦਿਤਾ। ਕੈਪਟਨ ਭਾਗਮਲ ਨੇ ਉਸ ਦੇ ਪਿਤਾ ਨੂੰ ਇਕ ਖੰਭੇ ਨਾਲ ਬੰਨ੍ਹ ਦਿਤਾ ਤੇ ਉਸ ਨੂੰ ਫਿਰ ਅੱਗ ਲਾ ਦਿਤੀ।

ਨਿਰਪ੍ਰੀਤ ਕੌਰ ਨੇ ਦਸਿਆ ਕਿ ਉਸ ਦੇ ਪਿਤਾ ਨੇ ਇਕ ਵਾਰ ਫਿਰ ਨਾਲੇ ਵਿਚ ਛਾਲ ਮਾਰ ਦਿਤੀ ਪਰ ਭੀੜ ਫਿਰ ਵਾਪਸ ਆ ਗਈ ਅਤੇ ਉਸ ਨੂੰ ਰਾਡਾਂ ਨਾਲ ਮਾਰ ਦਿਤਾ। 42 ਸਾਲਾ ਗਵਾਹ ਨਿਰਪ੍ਰੀਤ ਕੌਰ ਨੇ ਦਸਿਆ ਕਿ ਉਸ ਨੇ ਸੱਜਣ ਕੁਮਾਰ ਨੂੰ ਭੀੜ ਨੂੰ ਸਿੱਖਾਂ ਨੂੰ ਮਾਰਨ ਲਈ ਭੜਕਾਉਂਦੇ ਵੇਖਿਆ। ਸੱਜਣ ਕੁਮਾਰ ਕਹਿ ਰਿਹਾ ਸੀ ਕਿ ਕੋਈ ਵੀ ਸਰਦਾਰ ਜਿਊਂਦਾ ਨਹੀਂ ਬਚਣਾ ਚਾਹੀਦਾ। ਉਨ੍ਹਾਂ ਦੇ ਘਰਾਂ ਨੂੰ ਅੱਗ ਲਾ ਦਿਓ। ਸਿੱਖਾਂ ਨੂੰ ਮਾਰ ਦਿਓ ਕਿਉਂਕਿ ਉਨ੍ਹਾਂ ਨੇ ਮੇਰੀ ਮਾਂ ਨੂੰ ਮਾਰਿਆ ਹੈ। ਉਸ ਨੇ ਦਸਿਆ ਕਿ ਉਸ ਨੂੰ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਜ਼ਲੀਲ ਕੀਤਾ। ਉਸ ਦੇ ਪਿਤਾ ਦੇ ਕਤਲ ਸਮੇਂ ਉਹ 16 ਸਾਲ ਦੀ ਸੀ। ਉਸ ਨੂੰ ਤਿੰਨ ਟਾਡਾ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਚੋਂ ਦੋ ਦਿੱਲੀ ਵਿਚ ਤੇ ਇਕ ਪੰਜਾਬ ਵਿਚ ਸੀ। ਕੋਈ ਵੀ ਸਿੱਖਾਂ ਦੀ ਸਹਾਇਤਾ ਲਈ ਅੱਗੇ ਨਹੀਂ ਆਇਆ, ਇਸ ਲਈ 16 ਸਾਲ ਦੀ ਉਮਰ ਵਿਚ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸ਼ਾਮਲ ਹੋ ਗਈ। ਟਾਡਾ ਤਹਿਤ ਉਸ ਨੂੰ ਕਈ ਸਾਲ ਜੇਲ ਕੱਟਣੀ ਪਈ।

Source: http://www.amritsartimes.com/2011/01/12/1635


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top