Share on Facebook

Main News Page

ਗੁਰਦੁਆਰੇ, ਗੁਰਮਤਿ ਦਾ ਪ੍ਰਚਾਰ ਛੱਡ, ਸਿੱਖਾਂ ਨੂੰ ਭਰਮ ਭੁਲੇਖਿਆਂ, ਚਾਲੀਹੇ ਕੱਟਣ, ਬਾਬਿਆਂ ਦੇ ਚੁੰਗਲ 'ਚ ਫਸਾਉਣ ਦੇ ਅੱਡੇ ਬਣੇ

ਗੁਰਦੁਆਰੇ ਬਣੇ ਸੀ, ਗੁਰਮਤਿ ਦਾ ਪ੍ਰਚਾਰ - ਪ੍ਰਸਾਰ ਕਰਨ ਲਈ, ਜਿਥੋਂ ਸਿੱਖ ਸੰਗਤਾਂ ਗੁਰੂ ਦਾ ਉਪਦੇਸ਼ ਸੁਣ ਕੇ, ਆਪਣਾ ਜੀਵਨ ਸੰਵਾਰ ਸਕਣ। ਪਹਿਲੋਂ ਪਹਿਲ ਤਾਂ ਇਸ ਤਰ੍ਹਾਂ ਹੁੰਦਾ ਰਿਹਾ, ਪਰ ਹੁਣ 99% ਗੁਰਦੁਆਰੇ ਗੁਰੂ ਦੇ ਉਪਦੇਸ਼ ਦੀ ਬਜਾਏ, ਕਮੇਟੀਆਂ ਦੀ ਚੌਧਰ, ਰਾਜਨਿਤਿਕ ਲੀਡਰਾਂ ਦੀ ਚਮਚਾਗਿਰੀ ਅਤੇ ਪਖੰਡੀ ਬਾਬਿਆਂ ਦੀ ਪੁਸ਼ਤ ਪਨਾਹੀ ਲਈ ਹੀ ਰਹਿ ਗਏ ਹਨ।

ਭੋਲੇ ਸਿੱਖ (ਅਸਲ 'ਚ ਵਿਵੇਕਹੀਣ), ਜੋ ਅਜੇ ਤੱਕ ਵੀ ਇਸ ਗੱਲ ਨੂੰ ਸਮਝ ਨਹੀਂ ਸਕੇ, ਸਿਵਾਏ ਕੁੱਝ ਕੁ ਜਾਗਰੂਕ ਸਿੱਖਾਂ ਦੇ ਜਿਹੜੇ, ਸ਼ਬਦ ਗੁਰੂ ਦੀ ਕਹੀ ਗੱਲ ਨੂੰ ਸਮਝ ਕੇ ਉਸ ਦੇ ਪ੍ਰਚਾਰ ਵਿੱਚ ਲਗੇ ਹਨ। ਬਾਕੀ, ਗੁਰਦੁਆਰੇ ਤਾਂ ਗੁਰੂ ਉਪਦੇਸ਼ ਨੂੰ ਛੱਡ ਕੀਰਤਨ ਸਮਾਗਮਾਂ ਦੀਆਂ ਲੜੀਆਂ ਉਹ ਵੀ ਉਨ੍ਹਾਂ ਪੇਸ਼ੇਵਰ ਰਾਗੀਆਂ ਤੋਂ ਜਿਹੜੇ ਫਿਲਮੀ ਧੁਨਾਂ 'ਤੇ ਗੁਰਬਾਣੀ ਦਾ ਗਾਇਨ ਕਰਦੇ ਹਨ, ਦੋ-ਚਾਰ ਸ਼ਬਦ ਯਾਦ ਕਰਕੇ, ਬਾਕੀ ਪਰਚੀਆਂ 'ਤੇ ਲਿੱਖ ਕੇ, ਗਾਈ ਜਾਂਦੇ ਹਨ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੀ ਉਹ ਆਪ ਕੀ ਗਾ ਰਹੇ ਹਨ, ਸੰਗਤਾਂ ਨੂੰ ਸਮਝਾਉਣਾ ਤਾਂ ਦੂਰ ਦੀ ਗੱਲ ਹੈ। ਸੰਗਤਾਂ ਵੀ ਗੁਰਦੁਆਰੇ ਉਸ ਦਿਨ ਜਾਂ ਵੇਲੇ ਹੀ ਜਾਂਦੀਆਂ ਹਨ, ਜਦੋਂ ਲੰਗਰ ਲੱਗਿਆ ਹੋਵੇ, ਨਹੀਂ ਤਾਂ ਗੁਰਦੁਆਰੇ ਖਾਲੀ ਹੀ ਪਏ ਰਹਿੰਦੇ ਹਨ। ਜਦੋਂ ਕੋਈ ਕਥਾਵਾਚਕ ਲੱਦਦਾ ਹੈ ਅੱਧੀ ਤੋਂ ਜ਼ਿਆਦਾ ਭੀੜ ਉਠ ਕੇ ਚਲੀ ਜਾਂਦੀ ਹੈ।

ਗੁਰਦੁਆਰਿਆਂ 'ਚ ਹੋ ਰਹੇ ਅਖੰਡ ਪਾਠਾਂ ਦੀਆਂ ਲੜੀਆਂ, ਨਾਮ ਸਿਮਰਨ ਦੀਆਂ ਲੜੀਆਂ, ਦੂਖ ਨਿਵਾਰਨ ਕੈਂਪ ਆਦਿ ਨੇ ਗੁਰਦੁਆਰਿਆਂ 'ਚ ਭੀੜ ਜ਼ਰੂਰ ਵੱਧ ਰਹੀ ਹੈ, ਗੁਰਮਤਿ, ਸਿੱਖੀ ਘੱਟ ਰਹੀ ਹੈ। ਬੱਤੀਆਂ ਬੁਝਾ ਕੇ ਘੰਟਾ ਘੰਟਾ ਵਾਹਿਗੁਰੂ... ਵਾਹਿਗੁਰੂ ਦੇ ਰਟਨ ਨੂੰ ਨਾਮ ਸਿਮਰਨ ਦਾ ਨਾਮ ਦੇ, ਭੀੜ ਇੱਕਠੀ ਕਰਨਾ ਤੇ ਗੋਲਕਾਂ ਭਰਨ ਦਾ ਵਿਓਪਾਰ, ਗੁਰਦੁਆਰੇ ਤਾਂ ਵੱਡੇ ਕਰੀ ਜਾ ਰਿਹਾ ਹੈ, ਸਿੱਖ ਘਟਾਈ ਜਾ ਰਿਹਾ ਹੈ।

ਸਿੱਖਾਂ ਦਾ ਬੇੜਾ ਗਰਕ ਕਰਨ 'ਚ ਇਹ ਗੁਰਦੁਆਰੇ ਬਹੁਤ ਵਧੀਆ ਰੋਲ ਨਿਭਾ ਰਹੇ ਹਨ। ਜਿਹੜਾ ਪ੍ਰਚਾਰਕ ਗੁਰਮਤਿ ਦਾ ਪ੍ਰਚਾਰ ਕਰੇ ਉਸ ਨੂੰ ਇਹ ਗੁਰਦੁਆਰਾ ਪ੍ਰਬੰਧਕ ਬੁਲਾ ਕੇ ਨਹੀਂ ਰਾਜੀ, ਕ੍ਰਿਪਾਨਾਂ ਗੰਡਾਸਿਆਂ ਨਾਲ ਹਮਲਾ ਕਰਨ, ਪਰ ਜਿਹੜੇ ਬਾਬੇ ਸਿੱਖਾਂ ਨੂੰ ਵਹਿਮਾਂ-ਭਰਮਾਂ 'ਚ ਗੜੁੱਚ ਕਰ ਦੇਣ, ਲੋਕਾਂ ਦੀਆਂ ਧੀ-ਭੈਣਾਂ ਦੀਆਂ ਇੱਜਤਾਂ ਰੋਲਣ, ਵਿਭਚਾਰ ਕਰਨ, ਗੁਰਬਾਣੀ ਛੱਡ ਕੱਚੀਆਂ ਧਾਰਨਾਵਾਂ ਗਾਉਣ, ਪੈਰ ਧੋ ਧੋ ਕੇ ਪਿਆਉਣ, ਮੱਥੇ ਟਿਕਾਉਣ, ਇਸ ਤਰ੍ਹਾਂ ਦੇ ਪਖੰਡੀਆਂ ਨੂੰ ਬੁਲਾ ਬੁਲਾ ਕੇ ਸਿੱਖੀ ਦਾ ਬੇੜਾ ਗਰਕ ਕਰ ਰਹੇ ਨੇ। ਹੁਣ ਹੋਰ... ਚਾਲੀ ਮੁਕਤਿਆਂ ਦੀ ਯਾਦ 'ਚ ਚਾਲੀ ਦਿਨ "ਵਾਹਿਗੁਰੂ" ਸਿਮਰਨ ...

ਹਰ ਰੋਜ਼ ਅਰਦਾਸ 'ਚ ਬਿਬੇਕ (ਵਿਵੇਕ ਬੁੱਧੀ) ਦਾਨ ਮੰਗਣ ਵਾਲਾ ਸਿੱਖ, ਵਿਵੇਕਹੀਣ ਕਿਓਂ!!! ਕਿਓਂ!!! ਕਿਓਂ!!!

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top