ਭਾਵੇਂ ਕਿ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਗੁਲਾਮਾਂ ਦੇ ਗੁਲਾਮਾਂ ਦੇ ਗੁਲਾਮਾਂ
ਵੱਲੋਂ ਕੂੜਨਾਮਾ ਜਾਰੀ ਕਰਕੇ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਸੱਚ ਦੇ ਪ੍ਰਚਾਰ ਨੂੰ
ਰੋਕਣ ਲਈ ਸਾਜਸ਼ ਰਚੀ ਗਈ, ਪਰ ਕੌਮ ਅੰਦਰ ਸੱਚ ਨੂੰ ਪਹਿਚਾਨਣ ਵਾਲੇ
ਅੱਜ ਵੀ ਮੌਜ਼ੂਦ ਹਨ। ਜਦੋਂ ਕੂੜਨਾਮਾ ਜਾਰੀ ਹੋਇਆ ਸੀ ਤਾਂ ਨਾਗਪੁਰ ਦੀ ਸਿੱਖ ਨੌਜਵਾਨ ਸਭਾ, ਗੁਰਮਤਿ
ਪ੍ਰਚਾਰ ਸਭਾ, ਨਿਆਰਾ ਖਾਲਸਾ ਨਾਗਪੁਰ ਇਕਾਈ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪ੍ਰਬੰਧਕ
ਕਮੇਟੀ ਅਤੇ ਨਾਗਪੁਰ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੇ ਪਹਿਲ ਕਰਕੇ ਪ੍ਰੋ. ਦਰਸ਼ਨ ਸਿੰਘ ਜੀ ਦਾ
ਕੀਰਤਨ ਸਮਾਗਮ ਕਰਾਇਆ ਸੀ।
ਹੁਣ ਫੇਰ 15-16 ਜਨਵਰੀ ਨੂੰ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰਨ ਲਈ ਪ੍ਰੋ.
ਦਰਸ਼ਨ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਧੂੰਦਾ, ਗੁਰਮਤਿ ਗਿਆਨ ਮਿਸਨਰੀ ਕਾਲਜ, ਲੁਧਿਆਣਾ ਵਾਲੇ
ਉਚੇਚੇ ਸੱਦੇ ਤੇ ਨਾਗਪੁਰ ਪਹੁੰਚੇ। ਸਿੱਖ ਨੌਜਵਾਨ ਸਭਾ ਅਤੇ ਪੰਥਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ
ਜੀ ਆਇਆਂ ਆਖਿਆ। ਇਸ ਮੌਕੇ ਗੁਰਮਤਿ ਪ੍ਰਚਾਰ ਸਭਾ ਨਾਗਪੁਰ ਦੇ ਮੁੱਖ ਸੇਵਾਦਾਰ ਸ. ਮਲਕੀਤ ਸਿੰਘ 'ਬੱਲ'
ਸ. ਗੁਰਵਿੰਦਰ ਸਿੰਘ ਗੁੱਲੂ, ਕੁਲਵਿੰਦਰ ਸਿੰਘ ਸੰਘਾ, ਡਾ. ਭਵਦੀਪ ਸਿੰਘ, ਸ. ਮਨਪ੍ਰੀਤ ਸਿੰਘ ਅਨੰਦ,
ਸ. ਹਰਜਿੰਦਰ ਸਿੰਘ, ਵੀਰ ਸਤਵਿੰਦਰ ਸਿੰਘ. ਸ. ਮਾਨ ਸਿੰਘ, ਸ. ਓਂਕਾਰ ਸਿੰਘ ਪੀ.ਐਨ.ਆਰ, ਸ. ਮਨਦੀਪ
ਸਿੰਘ ਮਨੀ, ਸ. ਮਨਜੀਤ ਸਿੰਘ, ਮਿੱਕੀ ਵੀਰ, ਰਾਜਾ ਸਿੰਘ ਆਦਿਕ ਅਨੇਕਾਂ ਸੱਜਣ ਹਾਜ਼ਰ ਸਨ।
ਇਸ ਸਮਾਗਮ ਨੂੰ ਟੀ. ਸੀਰੀਜ਼ ਵੱਲੋਂ ਰਿਕਾਰਡ
ਕੀਤਾ ਜਾ ਰਿਹਾ ਹੈ ਤੇ ਯੂ.ਸੀ.ਐਨ
ਵੱਲੋਂ ਪੂਰੇ ਨਾਗਪੁਰ ਅਤੇ ਵਿਦਰਭ ਵਿਚ ਲਾਈਵ ਵੀ ਪ੍ਰਸਾਰਤ ਕੀਤਾ ਜਾ ਰਿਹਾ ਹੈ। ਭਾਈ ਗੁਰਜੰਟ ਸਿੰਘ
ਰੂਪੋਵਾਲੀ ਵਾਲੇ ਜੋ ਕਿ ਨਾਗਪੁਰ ਵਿਚ 3 ਸਾਲ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਹਨ ਇਹ ਸਮਾਗਮ ਵੀ
ਉਨ੍ਹਾਂ ਦੇ ਉਦਮ ਸਦਕਾ ਹੀ ਕਰਾਇਆ ਜਾ ਰਿਹਾ ਹੈ ਕਿਸੇ ਘਰੇਲੂ ਰੁਝੇਵੇਂ ਕਾਰਨ ਉਹ ਇਸ ਸਮਾਗਮ ਵਿਚ
ਹਾਜ਼ਰ ਨਹੀਂ ਹੋ ਸਕੇ।
ਦੂਸਰੇ ਪਾਸੇ ਇਸ ਸਮਾਗਮ ਨੂੰ ਅਸਫਲ ਬਨਾਉਣ ਲਈ ਆਰ ਐਸ.ਐਸ ਦੇ ਪਾਲਤੂ ਲੋਕਾਂ
ਵੱਲੋਂ ਅਨੇਕਾਂ ਯਤਨ ਕੀਤੇ ਗਏ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਕਾਮਟੀ ਰੋਡ ਦੇ ਪ੍ਰਬੰਧਕਾਂ
ਵੱਲੋਂ ਹਜ਼ੂਰ ਸਾਹਿਬ ਦੇ ਪੁਜ਼ਾਰੀਆਂ ਰਾਹੀਂ ਸਰਕਾਰ ਤੇ ਦਬਾਅ ਬਣਾ ਕੇ ਇਸ ਗੁਰਮਤਿ ਸਮਾਗਮ ਤੇ ਪਾਬੰਦੀ
ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਨਾਗਪੁਰ ਪੁਲੀਸ ਕਮਿਸ਼ਨਰ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ
ਵੀ ਸੱਚ ਦਾ ਸਾਥ ਦਿੱਤਾ ਤੇ ਸਮਾਗਮ ਮਿਥੇ ਹੋਏ ਸਮੇਂ ਤੇ ਆਰੰਭ ਹੋਇਆ।
ਅਕਾਲ ਤਖ਼ਤ ਦੇ ਪੁਜਾਰੀਆਂ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਇਸ ਸਮਾਗਮ ਨੂੰ ਅਸਫਲ
ਬਨਾਉਣ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਕਾਮਟੀ ਰੋਡ ਵਿਖੇ ਇਸੇ ਦਿਨ ਹੀ ਸਮਾਗਮ ਕਰਾਉਣ ਲਈ
ਵਿਸ਼ੇਸ਼ ਤੌਰ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਮਾਨ ਸਿੰਘ ਅਤੇ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਦਰਬਾਰ
ਸਾਹਿਬ ਨੂੰ ਨਾਗਪੁਰ ਭੇਜਿਆ ਹੈ ਤੇ ਉਨ੍ਹਾਂ ਵੱਲੋਂ ਸਮਾਗਮ ਜਾਰੀ ਹਨ ਪਰ ਸੰਗਤਾਂ ਪ੍ਰੋ. ਦਰਸ਼ਨ
ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਸੁਣਨ ਲਈ ਹੁੰਮ ਹੁਮਾ ਕੇ ਪਹੁੰਚੀਆਂ।
|
ਨਾਗਪੁਰ 'ਚ ਪ੍ਰੋ.
ਦਰਸ਼ਨ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ
ਦਾ ਜ਼ੋਰਦਾਰ ਸਵਾਗਤ |
|
|
|
|
|
|