Share on Facebook | ||
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੀ ਇਕਤੱਰਤਾ ਵਿਚ
ਨਸ਼ਿਆਂ ਪ੍ਰਤੀ ਸੰਗਤਾਂ ਨੂੰ ਜਾਗਰੂਕ ਕੀਤਾ
ਫਰੀਦਾਬਾਦ 20 ਜਨਵਰੀ 2011 (ਸਤਨਾਮ ਕੌਰ) ਇਸ ਮੌਕੇ ਸ. ਗੁਰਸੇਵਕ ਸਿੰਘ ਨੇ ਕਿਹਾ ਕਿ ਨਸ਼ਾ ਸਮਾਜ ਨੂੰ ਅਜਗਰ ਵਾਂਗ ਨਿਗਲ ਰਿਹਾ ਹੈ। ਉਨ੍ਹਾਂ ਸਿੱਖ ਸੰਗਤਾਂ ਵਿਚ ਸਰਵੇਖਣ ਰਿਪੋਰਟਾਂ ਵੀ ਵਿਖਾਈਆਂ ਜਿਸ ਮੁਤਾਬਕ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਗਰਕ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਜੋ ਇਹ ਸਮਝਦੇ ਹਨ ਕਿ ਅਸੀਂ ਤਾਂ ਨਸ਼ੇ ਨਹੀਂ ਕਰਦੇ ਪਰ ਉਹ ਵੀ ਜਾਣੇ ਅਣਜਾਣੇ ਨਸ਼ਾ ਕਰਨ ਵਾਲਿਆਂ ਦੇ ਤਾਲਮੇਲ ਵਿਚ ਆ ਕੇ ਨਸ਼ੇ ਨਾਲ ਸੰਬੰਧਤ ਮਾਰੂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਾਰ ਦੇ ਹਰ ਮਨੁੱਖ ਨੂੰ ਮਨੁੱਖਤਾ ਦੇ ਰਹਿਬਰ ਗੁਰੁ ਗ੍ਰੰਥ ਸਾਹਿਬ ਜੀ ਤੋਂ ਗਿਆਨ ਹਾਸਲ ਕਰ ਕੇ ਨਸ਼ੇ ਮੁਕਤ ਸਮਾਜ ਲਈ ਉਦਮ ਕਰਣਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਸ. ਗੁਰਸੇਵਕ ਸਿੰਘ ਨੂੰ ਸਨਮਾਨਿਤ ਕੀਤਾ। |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |