Share on Facebook | ||
ਸਰਨਾ ਵਲੋਂ ਗੁਰਬਚਨ ਸਿੰਘ ਨੂੰ ਸਿਰੋਪਾ ਦੇਣਾ, ਇਹ ਕਿਸੇ "ਡੀਲ" ਦਾ ਹਿੱਸਾ ਤਾਂ ਨਹੀਂ? ਵਾਹ ਭਾਈ ਵਾਹ, ਸਰਨਾ ਸਾਹਿਬ ਇੱਕ ਪਾਸੇ ਤਾਂ ਨਾਨਕਸ਼ਾਹੀ ਕੈਲੰਡਰ ‘ਤੇ ਪਹਿਰਾ!! ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਦੇ ਕਾਤਿਲਾਂ (ਤੁਹਾਡੇ ਵਲੋਂ ਛਾਪੇ ਗਏ ਪੋਸਟਰਾਂ ਮੁਤਾਬਿਕ) ਨੂੰ ਸਨਮਾਨ ਤੇ ਸਿਰੋਪਾ !!! ਕੀ ਹੋਵੇਗਾ ਕੌਮ ਦਾ? ਕੀ ਇਹ ਵੀ ਕਿਸੇ ‘ਡੀਲ‘ ਦਾ ਹੀ ਕੋਈ ਹਿੱਸਾ ਤਾਂ ਨਹੀਂ? ਤੁਹਾਨੂੰ ਅਕਾਲ ਤਖਤ ਤੇ ਨਾ ਬੁਲਾਏ ਜਾਣ ਦੇ ਫੈਸਲੇ ਲਈ ਦਿਤਾ ਗਿਆ ਇਨਾਮ ਤਾਂ ਨਹੀਂ? ਓਏ ਕੌਮ ਦੇ ਆਗੂਔ! ਸਿਰੋਪੇ ਦੀ ਮਹਾਨਤਾ ਨੂੰ ਸਮਝੋ! ਜਣੇ ਖਣੇ ਨੂੰ ਸਿਰੋਪੇ ਨਾਂ ਵੰਡੀ ਜਾਵੋ! ਜੇ ਸਿਰੋਪੇ ਦੀ ਮਹਾਨਤਾ ਦਾ ਤੁਹਾਨੂੰ ਪਤਾ ਨਹੀਂ, ਤੇ ਗੁਰੂ ਅਮਰ ਦਾਸ ਜੀ ਦਾ ਇਤਿਹਾਸ ਹੀ ਪੜ੍ਹ ਵੇਖੋ। ਗੁਰੂ ਅੰਗਦ ਸਾਹਿਬ ਜੀ ਦਾ ਦਿਤਾ ਸਿਰੋਪਾ, ਉਨਾਂ ਸਾਰੀ ਉਮਰ ਆਪਣੇ ਸ਼ਰੀਰ ਨਾਲੋਂ ਵੱਖ ਨਹੀਂ ਸੀ ਕੀਤਾ। ਅੱਜ ਦੇ ਆਗੂ ਤੇ ਆਪਣੀਆਂ ਕਾਰਾਂ ਸਾਫ ਕਰਣ ਲਈ, ਇਨਾਂ ਸਿਰੋਪਿਆਂ ਦੇ ਡਸਟਰ ਬਣਾ ਲੈਂਦੇ ਵੇਖੇ ਗਏ ਹਨ। - ਇੰਦਰ ਜੀਤ ਸਿੰਘ, ਕਾਨਪੁਰ |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |