Share on Facebook

Main News Page

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੂਜੇ ਦਿਨ ਵੀ ਭਾਜਪਾ ਦੀ ਯਾਤਰਾ ਖਿਲਾਫ ਕੀਤਾ ਜਬਰਦਸਤ ਰੋਸ ਪ੍ਰਦਰਸ਼ਨ: ਕਾਹਨ ਸਿੰਘ ਵਾਲਾ

ਫਤਿਹਗੜ੍ਹ ਸਾਹਿਬ, 24 ਜਨਵਰੀ (ਗੁਰਿੰਦਰਜੀਤ ਸਿੰਘ ਪੀਰਜੈਨ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਕੌਮੀ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਫੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਯੋਧਿਆਂ ਨੇ ਅੱਜ ਦੂਜੇ ਦਿਨ ਵੀ ਭਾਜਪਾ ਦੀ ਰਾਸ਼ਟਰੀ ਏਕਤਾ ਯਾਤਰਾ ਦੇ ਖਿਲਾਫ ਜਲੰਧਰ ਜਿਲ੍ਹੇ ਦੇ ਆਦਮਪੁਰ ਨੇੜੇ ਜੰਡੂ ਸਿੰਘਾ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਤੇ ਪਾਰਟੀ ਵਰਕਰਾਂ ਵੱਲੋਂ ਗੁਰੀਲਾ ਢੰਗ ਨਾਲ ਕੀਤੇ ਐਕਸ਼ਨ ਕਰਕੇ ਜਿੱਥੇ ਪਾਰਟੀ ਵਰਕਰ ਪੁਲਿਸ ਨੂੰ ਚਕਮਾ ਦੇਣ ਵਿੱਚ ਕਾਮਯਾਬ ਰਹੇ ਉਥੇ ਇਸ ਫਿਰਕੂ ਯਾਤਰਾ ਨੂੰ ਕੁਝ ਸਮੇਂ ਲਈ ਰੋਕਣ ਵਿੱਚ ਵੀ ਕਾਮਯਾਬ ਰਹੇ।

ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਇਸ ਸਮੇਂ ਦੌਰਾਨ ਤਾਂ ਕੁਝ ਸਮੇਂ ਲਈ ਸਮੁੱਚੀ ਫਿਜ਼ਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜ਼ਿੰਦਾਬਾਦ, ਬੀਜੇਪੀ ਗੋ ਬੈਕ, ਹਿੰਦੂ ਦਹਿਸ਼ਤਗਰਦੀ ਨੂੰ ਨੱਥ ਪਾਵੋ, ਭਗਵਾਂ ਅੱਤਵਾਦ ਖਤਮ ਕਰੋ, ਦੇ ਨਾਹਰਿਆਂ ਨਾਲ ਗੂੰਜ ਉਠੀ । ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੀ ਧਰਤੀ ਤੇ ਇਸ ਦਾ ਨਿਰੰਤਰ ਵਿਰੋਧ ਜਾਰੀ ਰੱਖੇਗਾ ਤੇ ਹਰ ਜਗ੍ਹਾਂ ਤੇ ਆਪਣੀ ਬਣਾਈ ਰਣਨੀਤੀ ਤਹਿਤ ਰੋਸ ਪ੍ਰਦਰਸ਼ਨ ਕਰਦਾ ਰਹੇਗਾ। ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਭਾਜਪਾ ਦੀ ਇਹ ਭੜਕਾਊ ਯਾਤਰਾ ਜਿੱਥੋਂ-ਜਿਥੋਂ ਦੀ ਲੰਘ ਰਹੀ ਉ¤ਥੇ ਉ¤ਥੇ ਹੀ ਮਹੌਲ ਖਰਾਬ ਕਰ ਰਹੀ ਹੈ ਇਸ ਯਾਤਰਾ ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ। ਭਾਈ ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਪਾਰਟੀ ਦੇ ਜਨਰਲ ਸਕੱਤਰ ਪ੍ਰੋ ਮਹਿੰਦਰਪਾਲ ਸਿੰਘ, ਜਥੇਦਾਰ ਅਵਤਾਰ ਸਿੰਘ ਖੱਖ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਰਾਜਿੰਦਰ ਸਿੰਘ ਫੌਜੀ ਮੈਂਬਰ ਵਰਕਿੰਗ ਕਮੇਟੀ, ਗੁਰਨਾਮ ਸਿੰਘ ਸਿੰਗੜੀਵਾਲ ਜਿਲ੍ਹਾ ਪ੍ਰਧਾਨ ਯੂਥ ਵਿੰਗ ਜਿਲ੍ਹਾ ਹੁਸ਼ਿਆਰਪੁਰ, ਗੁਰਦੀਪ ਸਿੰਘ ਖੁਣ-ਖੁਣ ਮੈਂਬਰ ਵਰਕਿੰਗ ਕਮੇਟੀ, ਜਸਵਿੰਦਰ ਸਿੰਘ ਡਰੌਲੀ ਉਮੀਦਵਾਰ ਐਸ.ਜੀ.ਪੀ.ਸੀ, ਸੁੱਖਜੀਤ ਸਿੰਘ ਭਾਨਾ ਉਮੀਦਵਾਰ ਐਸ.ਜੀ.ਪੀ.ਸੀ, ਮਨਜੀਤ ਸਿੰਘ ਰੇਰੂ, ਮਨਜੀਤ ਸਿੰਘ ਰਾਮਪੁਰ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top