Share on Facebook

Main News Page

ਨਕਲੀ ਚੀਜ ਦੀ ਚਮਕ ਹਮੇਸ਼ਾ ਜਿਆਦਾ ਹੁੰਦੀ ਹੈ
ਗੁਰੂ ਨਾਨਕ ਸਾਹਿਬ ਨਾਮ ਦੀ ਦੁਰਵਰਤੋਂ ਕਰ ਰਹੇ ਇਹ ਨਾਨਕਸਰ ਦੇ ਠੱਗ

ਜੇਕਰ ਕਬੀਰ ਸਾਹਿਬ ਅੱਜ ਦੇ ਸਮੇਂ ਅੰਦਰ ਹੁੰਦੇ ਤਾਂ ਉਹਨਾਂ ਨੇ ਇਹਨਾਂ ਸਾਧਾਂ ਦੀਆਂ ਕਾਰਵਾਈਆਂ ਵੇਖ ਕੇ ਆਖ ਦੇਨਾਂ ਸੀ ਓਏ ਦੁਨੀਆਂ ਦੇ ਲੋਗੋ ਇਹਨਾਂ ਨੂੰ ਹਰਿ ਦੇ ਸੰਤ ਨਾਂ ਆਖੋ ਇਹ ਲੋਕ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਂ ਦੀ ਦੁਰਵਰਤੋਂ ਕਰ ਰਹੇ ਨਾਨਕਸਰ ਦੇ ਠੱਗ ਹਨ | ਕਿਉਂਕੇ ਠੱਗ ਲੋਕ ਹਮੇਸ਼ਾ ਨਕਲ ਹੋਣ ਦੇ ਬਾਵਜੂਦ ਅਸਲ ਹੋਣ ਦਾ ਭੁਲੇਖਾ ਪਾਉਂਦੇ ਹਨ |

ਜੇ ਇਹ ਲੋਕ ਗੁਰਸਿਖ ਹੁੰਦੇ ਤਾਂ ਇਹਨਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਸ਼ਕੋ ਧਾਰਨ ਕਰਨਾਂ ਸੀ ਇਹ ਲੋਕ ਗੁਰੂ ਸਾਹਿਬ ਦਿੱਤੇ ਸਭ ਤੋਂ ਪਹਿਲੇ ਸਿਧਾਂਤ ਕਿਰਤ ਤੋਂ ਹੀ ਬਾਗੀ ਹਨ | ਦੂਸਰਿਆਂ ਦੀ ਕਿਰਤ ਕਮਾਈ ਤੇ ਪਲਣ ਵਾਲੇ ਲੋਕ ਮੰਗਤੇ ਤਾਂ ਹੋ ਸਕਦੇ ਹਨ |  ਪਰ ਕਿਸੇ ਵੀ ਹਾਲਤ ਵਿੱਚ ਸਿੱਖ, ਗੁਰਸਿੱਖ ਜਾਂ ਸੰਤ ਨਹੀਂ ਹੋ ਸਕਦੇ |  ਉਹ ਦਿਨ ਦੂਰ ਨਹੀਂ, ਜਿਸ ਦਿਨ ਇਹ ਨੰਦ ਸਿੰਘ ਤੇ ਇਸ਼ਰ ਸਿੰਘ ਨੂੰ ਗੁਰੂ ਨੰਦ ਸਿੰਘ ਤੇ ਗੁਰੂ ਇਸ਼ਰ ਸਿੰਘ ਲਿਖਣ ਤੇ ਸੱਦਣ ਲੱਗ ਪਏ, ਮੰਨਦੇ ਤਾਂ ਪਹਿਲਾਂ ਹੀ ਨੇ।

ਰਣਜੋਧ ਸਿੰਘ
ਗੁਰਮਤ ਪਰਚਾਰ ਕਮੇਟੀ ਮੋਗਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top