ਗੁਰਦੁਆਰਾ ਕਿਲਾ
ਸਾਹਿਬ ਦੇ ਪ੍ਰਬੰਧਕਾਂ ਦਾ ਪੱਖ
|
ਤੱਤ ਗੁਰਮਤਿ ਪਰਿਵਾਰ ਵੱਲੋਂ
ਟਿੱਪਣੀ
ਤੱਤ ਗੁਰਮਤਿ ਪਰਿਵਾਰ ਵੱਲੋਂ ਗੁਰਦੁਆਰਾ ਕਿਲਾ ਸਾਹਿਬ ਵਿਖੇ ਦਸਮ ਗ੍ਰੰਥ
ਦੇ ‘ਪ੍ਰਕਾਸ਼’ ਸਬੰਧੀ ਇਕ ਖਬਰ ‘ਕੂੜੇ ਪ੍ਰਬਧਕਾਂ ਦਾ ਕੂੜਾ ਕਾਰਨਾਮਾ’ 21-1-2011 ਨੂੰ ਕੁਝ
ਵੈਬਸਾਈਟਾਂ ’ਤੇ ਲਗਾਈ ਸੀ। ਇਸ ਸਬੰਧੀ ਸਾਨੂੰ ਕਈ ਫੋਨ ਆਏ, ਜਿਨ੍ਹਾਂ ਵਿਚ ਉੱਥੇ ਦਸਮ ਗ੍ਰੰਥ
ਦੇ ਮੌਜੂਦ ਹੋਣ ਦੀ ਪੁਸ਼ਟੀ ਕੀਤੀ ਗਈ ਸੀ।
ਇਹ ਵੀ ਕਿਹਾ ਕਿ ਬੜੇ ਸਾਲਾਂ ਤੋਂ ਦਸਮ ਪਾਤਸ਼ਾਹ ਜੀ ਦੇ ਪੁਰਬ ’ਤੇ ਇਸ
ਦਾ ‘ਪ੍ਰਕਾਸ਼ ਕੀਤਾ ਜਾਂਦਾ ਰਿਹਾ ਹੈ। ਪਿਛਲੇ ਸਾਲ ਇਸ ਦੇ ਪ੍ਰਕਾਸ਼ ਨਾ ਹੋਣ ਦੀ ਜਾਣਕਾਰੀ ਮਿਲੀ
ਸੀ, ਜਿਸ ਬਾਰੇ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ।
ਇਸ ਵਾਰ ਇਹ ਖਬਰ ਵੀ ਮਿਲੀ ਜਾਣਕਾਰੀ ਦੇ ਅਧਾਰ ’ਤੇ ਲਗਾਈ ਗਈ ਸੀ। ਜਿਸ ਤੋਂ ਇਨਕਾਰ ਕਰਦਾ
ਪ੍ਰਬੰਧਕਾਂ ਦਾ ਇਕ ਪੱਤਰ ਸਾਡੇ ਤੱਕ ਪੁੱਜਿਆ ਹੈ, ਜਿਸ ਵਿਚ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ
ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਗ੍ਰੰਥ ਦਾ ਉਨ੍ਹਾਂ
‘ਪ੍ਰਕਾਸ਼’ ਨਹੀਂ ਕੀਤਾ।
ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਇਹ ਗੱਲ ਪ੍ਰਬੰਧਕਾਂ ਨੇ ਕਹਿ ਦਿੱਤੀ
ਹੈ ਤਾਂ ਅਸੀਂ ਉਨ੍ਹਾਂ ਦਾ ਪੱਖ ਸਵੀਕਾਰ ਕਰਦਿਆਂ ਸਾਰੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ
ਮਸਲੇ ਬਾਰੇ ਪ੍ਰਬੰਧਕਾਂ ਨੂੰ ਕੋਈ ਫੋਨ ਨਾ ਕੀਤਾ ਜਾਵੇ।
ਇਸ ਕਾਰਨ ਜੋ ਪ੍ਰਬੰਧਕਾਂ ਸਮੇਤ ਕਿਸੇ ਨੂੰ ਵੀ ਪ੍ਰੇਸ਼ਾਨੀ ਹੋਈ ਹੈ, ਉਸ
ਲਈ ਤੱਤ ਗੁਰਮਤਿ ਪੀਰਵਾਰ ਖਿਮਾ ਚਾਹੁੰਦਾ ਹੈ।
ਸਤਿਕਾਰ ਅਤੇ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ |