Share on Facebook

Main News Page

ਲਾਂਬਾ ਜੀ! ਇਤਨਾ ਨੰਗਾ ਝੂਠ ਬੋਲ ਕੇ ਸਿੱਖੀ ਸਰੂਪ ਨੂੰ ਬਦਨਾਮ ਨਾ ਕਰੋ: ਭਾਈ ਰਤਨ ਸਿੰਘ
ਜੱਸ ਟੀ.ਵੀ. ਰਾਹੀਂ ਸਿੱਖਾਂ ਨੂੰ ਝੂਠਾ ਭੜਕਾਉਣ ਦੀ ਮੁਹਾਰਤ ਰੱਖਣ ਵਾਲਾ ਲਾਂਬਾ, ਹੁਣ ਪ੍ਰੋ.ਦਰਸ਼ਨ ਸਿੰਘ ਤੋਂ ਬਾਅਦ ਜਥੇਦਾਰ ਵੇਦਾਂਤੀ 'ਤੇ ਚਿੱਕੜ ਸੁੱਟਣ ਲੱਗਿਆ

* ਕਿ ਜੇ ਲਾਂਬੇ ਦੇ ਦਿਲ ਵਿੱਚ ਆਪਣੇ ਰਸਾਲੇ ਦੇ ਬਾਨੀ ਸੰਪਾਦਕ ਸਵਰਗੀ ਮਾਸਟਰ ਤਾਰਾ ਸਿੰਘ ਜੀ ਦਾ ਤਿਲ ਮਾਤਰ ਵੀ ਸਤਿਕਾਰ ਹੈ, ਤਾਂ ਉਨ੍ਹਾਂ ਦੇ ਕਹੇ ਹੋਏ ਇਨ੍ਹਾਂ ਸ਼ਬਦਾਂ (ਇੱਕ ਵਾਰੀ ਬੋਲੇ ਗਏ ਝੂਠ ਨੂੰ ਜਿੰਨਾ ਜਲਦੀ ਹੋ ਸਕੇ, ਗਲ਼ੋਂ ਲਾਹ ਦੇਣਾ ਚਾਹੀਦਾ ਹੈ, ਨਹੀਂ ਤਾਂ ਬਾਰ ਬਾਰ ਇਹ ਤੁਹਾਡੇ ਗਿਟਿਆਂ ਵਿੱਚ ਵਜਦਾ ਰਹੇਗਾ, ਤੇ ਇੱਕ ਦਿਨ ਤੁਹਾਡੇ ਗਲ਼ੇ ਦੀ ਫਾਂਸੀ ਬਣ ਜਾਵੇਗਾ।) ਦੀ ਕਦਰ ਕਰਦਿਆਂ ਖੁਦ ਹੀ ਸੱਚ ਬੋਲ ਦੇਣ, ਕਿ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਦੀ ਸੀ.ਡੀ. ਵਿੱਚ ਕੱਟ ਵੱਢ ਕਰਕੇ, ਅਤੇ ਗਿਆਨੀ ਗੁਰਬਚਨ ਸਿੰਘ ਦੀ ਥਾਂ ਗਿਆਨੀ ਵੇਦਾਂਤੀ ਨੂੰ ਬਦਨਾਮ ਕਰਨ ਲਈ ਝੂਠ ਬੋਲ ਕੇ ਉਹ ਕਿਹੜੀਆਂ ਸ਼ਕਤੀਆਂ ਨੂੰ ਖੁਸ਼ ਕਰ ਰਹੇ ਹਨ।

ਬਠਿੰਡਾ, 7 ਫਰਵਰੀ (ਕਿਰਪਾਲ ਸਿੰਘ): ਲਾਂਬਾ ਜੀ! ਇਤਨਾ ਨੰਗਾ ਝੂਠ ਬੋਲ ਕੇ ਸਿੱਖੀ ਸਰੂਪ ਨੂੰ ਬਦਨਾਮ ਨਾ ਕਰੋ। ਇਹ ਸ਼ਬਦ ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਜੱਸ ਟੀ.ਵੀ. ਦੀ ਵੀਡੀਓ ਕਲਿਪਿੰਗ ਸੁਣਨ ਅਤੇ ਇੰਟਰਨੈੱਟ ਤੋਂ ਸੰਤ ਸਿਪਾਹੀ ਫਰਵਰੀ 2011 ਦੀ ਸੰਪਾਦਕੀ ਪੜ੍ਹਨ ਉਪ੍ਰੰਤ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਹੇ। ਇਹ ਦੱਸਣ ਯੋਗ ਹੈ ਕਿ ਇੱਕ ਜਾਅਲੀ ਕਲਗੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੱਸ ਕੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਕਾਰਜ ਕਾਲ ਸਮੇˆ ਅੰਮ੍ਰਿਤਸਰ ਲਿਆˆਦਾ ਗਿਆ ਸੀ ਉਸ ਤੋˆ 11 ਮਹੀਨੇ ਪਹਿਲਾˆ ਜਥੇਦਾਰ ਵੇਦਾˆਤੀ ਅਕਾਲ ਤਖਤ ਸਾਹਿਬ ਤੋˆ ਧੱਕੇ ਨਾਲ ਹੀ ਸੇਵਾ ਮੁਕਤ ਕਰ ਦਿੱਤੇ ਗਏ ਸਨ ਪਰ ਸੰਤ ਸਿਪਾਹੀ ਦੇ ਮੁੱਖ ਸੰਪਾਦਕ ਗੁਰਚਰਨਜੀਤ ਸਿੰਘ ਲਾˆਬਾ ਨੇ ਬੜੀ ਦ੍ਰਿੜਤਾ ਨਾਲ ਜੱਸ ਟੀ.ਵੀ. ਅਤੇ ਸੰਤ ਸਿਪਾਹੀ ਦੀ ਸੰਪਾਦਕੀ ਵਿੱਚ ਇਸ ਦੀ ਆਮਦ ਨੂੰ ਗਿਆਨੀ ਜੋਗਿੰਦਰ ਸਿੰਘ ਵੇਦਾˆਤੀ ਦੇ ਪੱਲੇ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਟੀ.ਵੀ. ਦੀ ਵੀਡੀਓ ਕਲਿਪੰਗ ਅਨੁਸਾਰ ਜੱਸ ਟੀ.ਵੀ. ਤੋਂ ਇਹ ਪ੍ਰੋਗਰਾਮ ਸੁਣ ਰਹੇ ਨਿਊਜਰਸੀ ਦੇ ਕਾਰਟੇਰਟ ਸ਼ਹਿਰ ਤੋˆ ਉੱਘੇ ਲਿਖਾਰੀ ਸਰਦਾਰ ਜਸਵਿੰਦਰ ਸਿੰਘ ਨੇ ਕਾਲ ਕੀਤੀ ਤੇ ਸ਼੍ਰੀ ਲਾˆਬੇ ਨੂੰ ਪੂਰੇ ਵੇਰਵੇ ਨਾਲ ਦੱਸਿਆ ਕਿ ਜਦੋˆ ਕਲਗੀ ਆਈ ਸੀ ਤਾˆ ਉਸ ਸਮੇˆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾˆਤੀ ਨਹੀˆ ਸਨ ਬਲਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਨ। ਜਸਵਿੰਦਰ ਸਿੰਘ ਦੇ ਸਵਾਲ ਸੁਣ ਕੇ ਲਾਂਬਾ ਨੂੰ ਆਪਣੇ ਝੂਠ ਤੋਂ ਪ੍ਰਦਾ ਉਠਦਾ ਦਿਸਿਆ ਤਾਂ ਇਕ ਪਾਸੇ ਤਾਂ ਜਾਣਕਾਰੀ ਦੇਣ ਬਦਲੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਦੂਸਰੇ ਪਾਸੇ ਉਨ੍ਹਾਂ ਦੀ ਲਾਈਨ ਕੱਟ ਕੇ ਬੜੀ ਢੀਠਤਾਈ ਨਾਲ ਮੁੜ ਦੁਹਰਾਇਆ ਕਿ ਉਸ ਸਮੇਂ ਗਿਆਨੀ ਗੁਰਬਚਨ ਸਿੰਘ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਜਦੋਂ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਕਾਲ ਤਖ਼ਤ ਦੇ ਜਥੇਦਾਰ ਸਨ ਅਤੇ ਕਲਗੀ ਦੀ ਆਮਦ ਨੂੰ ਗਿਆਨੀ ਵੇਦਾˆਤੀ ਦੇ ਪੱਲੇ ਪਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ “ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਜਿੰਨਾˆ ਦੇ ਕਾਰਜ ਕਾਲ ਵਿੱਚ ਇਹ ਕਲਗੀ ਪਹੁੰਚੀ ਸੀ ਉਨਾˆ ਦੇ ਨਾਲ ਜਦੋˆ ਗੱਲ ਬਾਤ ਕੀਤੀ ਗਈ ਤਾˆ ਉਨ੍ਹਾˆ ਦਾ ਜਵਾਬ ਸੀ ਕਿ ਇਸ ਬਾਰੇ ਮੈˆ ਕੁੱਛ ਵੀ ਨਹੀˆ ਕਹਿਣਾ ਚਾਹੁੰਦਾ।”

ਲਾˆਬਾ ਜੀ ਦੀ ਇਹ ਸ਼ਰਾਰਤ ਰੂਪੀ ਬਿਆਨਬਾਜ਼ੀ ਸੁਭਾਵਿਕ ਹੀ ਨਹੀˆ ਹੋਈ ਲਗਦੀ, ਇਸ ਨੂੰ ਬੜੀ ਸੋਚ ਸਮਝ ਨਾਲ ਕੀਤਾ ਗਿਆ ਹੈ। ਜਿਸ ਦਾ ਕਾਰਣ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਸਮੇਂ 2003 ਵਿੱਚ ਗਿਆਨੀ ਵੇਦਾਂਤੀ ਜੀ ਅਕਾਲ ਤਖ਼ਤ ਦੇ ਜਥੇਦਾਰ ਸਨ ਅਤੇ ਹੁਣ ਵੀ ਉਹ ਬੜੀ ਦ੍ਰਿੜਤਾ ਨਾਲ ਇਸ ਵਿੱਚ ਕੀਤੀਆਂ ਅਣਅਧਿਕਾਰਤ ਸੋਧਾਂ ਦਾ ਜੋਰਦਾਰ ਢੰਗ ਨਾਲ ਵਿਰੋਧ ਕਰ ਰਹੇ ਹਨ ਜਿਸ ਕਾਰਣ ਉਨ੍ਹਾਂ ਦਾ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਸਤਿਕਾਰ ਵਧਿਆ ਹੈ। ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ’ਤੇ ਤੁਲੇ ਹੋਏ ਗਰੁੱਪ ਦਾ ਗੁਰਚਰਨਜੀਤ ਸਿੰਘ ਲਾਂਬਾ ਸਿਰਕੱਢ ਮੋਹਰੀ ਮੈਂਬਰ ਹੈ, ਇਸ ਲਈ ਉਨ੍ਹਾਂ ਗਿਆਨੀ ਵੇਦਾਂਤੀ ਨੂੰ ਬਦਨਾਮ ਕਰਨ ਲਈ ਉਸੇ ਤਰ੍ਹਾਂ ਮੁਹਿੰਮ ਵਿੱਢੀ ਹੋਈ ਹੈ ਜਿਸ ਤਰਾਂ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰ ਰਹੇ ਪ੍ਰੋ: ਦਰਸ਼ਨ ਸਿੰਘ ਜੀ ਦੀ ਜ਼ਬਾਨ ਬੰਦ ਕਰਵਾਉਣ ਲਈ ਗੁਰਦੁਆਰਾ ਰੋਚੈਸਟਰ ਵਿਖੇ ਉਨ੍ਹਾਂ ਵਲੋਂ ਕੀਤੇ ਗਏ ਕੀਰਤਨ ਦੀ ਸੀ.ਡੀ. ਵਿੱਚ ਕੱਟ ਵੱਢ ਕਰਕੇ ਇਸੇ ਜਸ ਟੀ.ਵੀ. ਤੇ ਵਿਖਾਇਆ ਅਤੇ ਅਕਾਲ ਤਖ਼ਤ ਸਾਹਿਬ ’ਤੇ ਭੇਜਿਆ ਗਿਆ ਸੀ, ਜਿਸ ਦਾ ਬਹਾਨਾ ਬਣਾ ਕੇ, ਕੌਮ ਲਈਆਂ ਕੀਤੀਆਂ ਗਈਆਂ ਤੇ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰਕੇ ਸਿੱਖ ਧਰਮ ਦੇ ਵਿਦਵਾਨ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣ ਦਾ ਕਾਲਾ ਕਾਰਨਾਮਾ ਕਰਕੇ ਕੌਮ ਵਿੱਚ ਵੰਡੀਆਂ ਪਾਈਆਂ ਗਈਆਂ ਸਨ।

ਭਾਈ ਰਤਨ ਸਿੰਘ ਨੇ ਕਿਹਾ ਕਿ ਇਕ ਪੰਥਕ ਰਸਾਲੇ ਦਾ ਸਿੱਖੀ ਸਰੂਪ ਵਾਲਾ ਸੰਪਾਦਕ ਇਤਨਾ ਝੂਠ ਲਿਖ ਤੇ ਟੀਵੀ ਤੇ ਬੋਲ ਸਕਦਾ ਹੈ, ਇਹ ਇੱਕ ਚਿੰਤਾ ਦਾ ਵਿਸ਼ਾ ਹੈ, ਤੇ ਕੌਮੀ ਆਚਰਣ ’ਤੇ ਕਾਲਾ ਧੱਬਾ ਹੈ, ਕਿਉਂਕਿ ਜਿਨ੍ਹਾਂ ਸਿੱਖਾਂ ਬਾਰੇ ਦੁਨੀਆਂ ਭਰ ਵਿੱਚ ਮਸ਼ਹੂਰ ਹੈ, ਕਿ ਉਹ ਆਪਣੀ ਜਾਨ ਤਾਂ ਦੇ ਸਕਦੇ ਹਨ ਪਰ ਝੂਠ ਨਹੀਂ ਬੋਲ ਸਕਦੇ, ਉਨ੍ਹਾਂ ਵਿੱਚੋਂ ਇੱਕ ਲਾਂਬੇ ਵਰਗਾ ਸਿੱਖ, ਪੰਥਕ ਰਸਾਲੇ ਦੀ ਸੰਪਾਦਕੀ ’ਚ ਲਿਖ ਕੇ ਤੇ ਟੀਵੀ ’ਤੇ ਬੋਲ ਕੇ ਆਪਣੇ ਝੂਠ ਦਾ ਪ੍ਰਦਰਸ਼ਨ ਕਰੇ ਤਾਂ ਇਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ ਕਿ ਲਾਂਬਾ ਜੀ ਕਿਹੜੀਆਂ ਤਾਕਤਾਂ ਨੂੰ ਖੁਸ਼ ਕਰਨ ਲਈ ਇਹ ਝੂਠ ਬੋਲ ਰਹੇ ਹਨ। ਭਾਈ ਰਤਨ ਸਿੰਘ ਨੇ ਕਿਹਾ ਕਿ ਜੇ ਸ਼੍ਰੀ ਲਾਂਬੇ ਦੇ ਦਿਲ ਵਿੱਚ ਆਪਣੇ ਰਸਾਲੇ ਦੇ ਬਾਨੀ ਸੰਪਾਦਕ ਸਵਰਗੀ ਮਾਸਟਰ ਤਾਰਾ ਸਿੰਘ ਜੀ ਦਾ ਤਿਲ ਮਾਤਰ ਵੀ ਸਤਿਕਾਰ ਹੈ ਤਾਂ ਉਨ੍ਹਾਂ ਦੇ ਕਹੇ ਹੋਏ ਇਨ੍ਹਾਂ ਸ਼ਬਦਾਂ (ਇੱਕ ਬਾਰੀ ਬੋਲੇ ਗਏ ਝੂਠ ਨੂੰ ਜਿੰਨਾ ਜਲਦੀ ਹੋ ਸਕੇ ਗਲ਼ੋਂ ਲਾਹ ਦੇਣਾ ਚਾਹੀਦਾ ਹੈ ਨਹੀਂ ਤਾਂ ਬਾਰ ਬਾਰ ਇਹ ਤੁਹਾਡੇ ਗਿਟਿਆਂ ਵਿੱਚ ਵਜਦਾ ਰਹੇਗਾ ਤੇ ਇੱਕ ਦਿਨ ਤੁਹਾਡੇ ਗਲ਼ੇ ਦੀ ਫਾਂਸੀ ਬਣ ਜਾਵੇਗਾ) ਦੀ ਕਦਰ ਕਰਦਿਆਂ ਖੁਦ ਹੀ ਸੱਚ ਦੱਸ ਦੇਣ ਕਿ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਦੀ ਸੀਡੀ ਵਿੱਚ ਕੱਟ ਵੱਢ ਕਰਕੇ ਅਤੇ ਗਿਆਨੀ ਗੁਰਬਚਨ ਸਿੰਘ ਦੀ ਥਾਂ ਗਿਆਨੀ ਵੇਦਾਂਤੀ ਨੂੰ ਬਦਨਾਮ ਕਰਨ ਲਈ ਝੂਠ ਬੋਲ ਕੇ ਉਹ ਕਿਹੜੀਆਂ ਸ਼ਕਤੀਆਂ ਨੂੰ ਖੁਸ਼ ਕਰ ਰਹੇ ਹਨ।

ਜਦੋਂ ਸੰਤ ਸਿਪਾਹੀ ਦੇ ਸੰਪਾਦਕ ਸ਼੍ਰੀ ਲਾਂਬਾ ਜੀ ਦਾ ਪੱਖ ਜਾਨਣ ਲਈ ਸੰਤ ਸਿਪਾਹੀ ਦੀ ਸਾਈਟ ’ਤੇ ਦਿੱਤੇ ਗਏ ਮੋਬਾਈਲ ਨੰ: +91 98159 63036 ’ਤੇ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ ਕੀਤੀ ਗਈ ਤਾਂ ਹਰ ਵਾਰ ਅੱਗੋਂ ਕੰਪਿਊਟਰ ਦੀ ਇਹ ਅਵਾਜ਼ ਆਉਂਦੀ ਸੀ, ’ਜਿਹੜੇ ਨੰਬਰ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਮੌਜੂਦ ਨਹੀਂ ਹੈ’। ਇਸ ਲਈ ਗੁਰਚਰਨਜੀਤ ਸਿੰਘ ਲਾਂਬਾ ਜੀ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਹੀ ਮੀਡੀਏ ਰਾਹੀਂ ਸਿਰਫ ਰਤਨ ਸਿੰਘ ਜੀ ਦੇ ਹੀ ਨਹੀਂ ਬਲਕਿ ਆਮ ਸਿੱਖਾਂ ਵਲੋਂ ਪ੍ਰਗਟਾਏ ਜਾ ਰਹੇ ਸ਼ੰਕਿਆਂ ਇਨ੍ਹਾਂ ਸ਼ੰਕਿਆਂ ਨੂੰ ਨਵਿਰਤ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top