Share on Facebook

Main News Page

ਕਿਊਬੈਕ, ਕੈਨੇਡਾ ਦੇ ਗੁਰਦੁਆਰੇ ਨੇ ਅਖੌਤੀ ਪ੍ਰਚਾਰਕ ਗੁਰਇਕਬਾਲ ਸਿੰਘ ਵਲੋਂ ਤਿਆਰ ਕੀਤੇ 51 ਸੁਖਮਨੀ ਸਾਹਿਬ ਦੇ ਗ੍ਰੰਥ ਦਾ ਪ੍ਰਕਾਸ਼ ਕਰਕੇ ਇੱਕ ਹੋਰ ਕਾਰਨਾਮਾ ਕੀਤਾ
13 ਫਰਵਰੀ 2011 ਨੂੰ ਗੁਰਦੁਆਰਾ ਸਾਹਿਬ ਕਿਊਬੈਕ ਵਿੱਚ, ਹਫਤਾਵਾਰੀ ਐਤਵਾਰ ਦਾ ਦੀਵਾਨ ਸਜਾਇਆ ਗਿਆ। ਜਿਸ ਵਿੱਚ 51 ਸੁਖਮਨੀ ਸਾਹਿਬ ਦੇ ਲਗਾਤਾਰ ਪਾਠਾਂ ਦਾ ਭੋਗ ਪਾਇਆ ਗਿਆ, ਜੋ ਕਿ ਤਿੰਨ ਦਿਨ ਚੱਲਿਆ। ਸੰਗਤਾਂ ਨੂੰ ਹੋਰ ਭੰਬਲਭੂਸੇ 'ਚ ਪਾਉਣ ਲਈ, ਪ੍ਰਬੰਧਕਾਂ ਨੇ 51 ਸੁਖਮਨੀ ਸਾਹਿਬ ਵਾਲਾ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ, ਉਸੇ ਤਰ੍ਹਾਂ ਚੌਰ ਝੁਲਾਇਆ ਜਾ ਰਿਹਾ ਸੀ, ਚੰਦੋਏ ਦੇ ਥੱਲੇ ਗ੍ਰੰਥ ਰਖਿਆ ਗਿਆ ਸੀ। ਇਹ ਕੰਮ ਕਰਕੇ ਪ੍ਰਬੰਧਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਨੂੰ ਚੈਲੰਜ ਕੀਤਾ ਹੈ ਅਤੇ ਸਿੱਖ ਰਹਿਤ ਮਰਿਆਦਾ ਦਾ ਵੀ ਉਲੰਘਣ ਕੀਤਾ ਹੈ, ਜਿਸ ਵਿੱਚ ਸਾਫ ਲਿਖਿਆ ਹੈ ਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਤੁਲ) ਕੋਈ ਵੀ ਗ੍ਰੰਥ, ਪੋਥੀ, ਮੂਰਤੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਹੋਰ ਤੇ ਹੋਰ ਕੀਰਤਨ ਦੇ ਨਾਲ ਨਾਲ ਪਾਠ ਵੀ ਲਗਾਤਾਰ ਜਾਰੀ ਸੀ।

ਇਕ ਗੱਲ ਖਾਸ ਤੌਰ 'ਤੇ ਗੌਰ ਕਰਨ ਵਾਲੀ ਹੈ, ਕਿ ਸੰਗਤਾਂ ਨੇ ਇਸ ਬੇਅਦਬੀ ਦੀ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਸੀ, ਜਿਸ ਦਾ ਪ੍ਰਬੰਧਕਾਂ ਨੇ ਗੌਰ ਕਰਨ ਲਈ ਆਸ਼ਵਾਸਨ ਦਿੱਤਾ ਸੀ, ਪਰ ਪ੍ਰਬੰਧਕਾਂ ਨੇ ਕੋਈ ਐਕਸ਼ਨ ਨਹੀਂ ਲਿਆ।

ਇਹ ਗ੍ਰੰਥ ਅਖੌਤੀ ਪ੍ਰਚਾਰਕ ਗੁਰਇਕਬਾਲ ਸਿੰਘ, (ਅਖੌਤੀ ਮਾਤਾ ਕੌਲਾਂ ਟਰੱਸਟ) ਨੇ ਤਿਆਰ ਕੀਤਾ ਹੈ, ਜੋ ਕਿ ਇਹ ਕਹਿੰਦਾ ਹੈ ਕਿ 51 ਸੁਖਮਨੀ ਸਾਹਿਬ ਦੇ ਪਾਠ ਕਰਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਕਰਨ ਦੇ ਬਰਾਬਰ ਹੈ।

ਸਾਰੀ ਸਿੱਖ ਸੰਗਤ ਨੂੰ ਇਸ ਤਰ੍ਹਾਂ ਦੇ ਅਖੌਤੀ ਪ੍ਰਚਾਰਕਾਂ ਤੇ ਗੁਰਦੁਆਰਿਆਂ 'ਤੇ ਕਾਬਜ਼ ਪ੍ਰਬੰਧਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸਾਨੂੰ ਪਿਛੇ ਜਿਹੇ ਵਾਪਰੀਆਂ ਘਟਨਾਵਾਂ ਤੋਂ ਕੁੱਝ ਸਿਖਣਾ ਚਾਹੀਦਾ ਹੈ, ਜਦੋਂ ਰਵਿਦਾਸੀਆਂ ਨੇ ਭਗਤ ਰਵੀਦਾਸ ਜੀ ਦੀ ਬਾਣੀ ਵਖਰੀ ਕੱਢਕੇ, ਅੰਮ੍ਰਿਤ ਸਾਗਰ ਗ੍ਰੰਥ ਬਣਾ ਲਿਆ, ਜਿਸ ਨੂੰ ਉਹ ਵੀ ਗੁਰੂ ਦਾ ਦਰਜਾ ਦੇ ਰਹੇ ਨੇ। ਕੀ ਹੁਣ ਸੁਖਮਨੀ ਸਾਹਿਬ ਦੇ ਗ੍ਰੰਥ ਨਾਲ ਵੀ ਅਜਿਹਾ ਹੀ ਹੋਵੇਗਾ? ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਰੂਪ ਹੀ ਗੁਰੂ ਹੈ, ਨਾ ਕਿ ਕੋਈ ਹੋਰ ਪੋਥੀ, ਜਿਸ ਵਿੱਚ ਕੋਈ ਚੋਣਵੇਂ ਸ਼ਬਦ ਲਿਖੇ ਹੋਣ, ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋ ਕੁੱਝ ਚੋਣਵੇਂ ਸ਼ਬਦਾਂ ਦਾ ਗ੍ਰੰਥ ਬਣਾ ਕੇ ਉਸ ਨੂੰ ਗੁਰੂ ਬਣਾਈਏ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਹੈ।

ਅਸੀਂ ਗੁਰਦੁਆਰਾ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਿੱਖ ਸੰਗਤਾਂ ਨੂੰ ਇਸ ਬਾਰੇ ਸਪਸ਼ਟੀਕਰਨ ਦੇਣ, ਜਿਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਨਾ ਵਾਪਰਨ।

ਸਾਰੇ ਜਾਗਰੂਕ ਸਿੱਖਾਂ ਨੂੰ ਬੇਨਤੀ ਹੈ ਕਿ ਹੇਠ ਲਿਖੇ ਗੁਰਦੁਆਰੇ ਦੇ ਪ੍ਰਧਾਨ ਨੂੰ ਫੋਨ ਕਰਕੇ ਜਾਂ ਮਿਲਕੇ, ਇਸ ਬਾਬਤ ਸ਼ਾਂਤਮਈ ਅਤੇ ਮਨੁੱਖੀ ਢੰਗ ਨਾਲ ਗਲਬਾਤ ਕਰਨ।

ਗੁਰਦੁਆਰਾ ਸਾਹਿਬ ਕਿਊਬੈਕ
ਪ੍ਰਧਾਨ: ਸ੍ਰ. ਪ੍ਰਿਤਪਾਲ ਸਿੰਘ ਸਲੂਜਾ
2183, ਰੂ ਵੈਲਿੰਗਟਨ, ਮੌਂਟਰੀਅਲ
, QC H3K 1X1
ਫੋਨ:
(514) 934-1259

ਸੰਪਾਦਕ ਖਾਲਸਾ ਨਿਊਜ਼

On February 13th, 2011, Gurdwara Sahib Quebec held their weekly Sunday programs, and also celebrated the conclusion of 51 continuous readings of the Sukhmani Sahib (which lasted three days).

However, in complete disrespect of Guru Sahib, organizers installed the granth containing the 51 Sukhmani Sahibs at the same level as Guru Granth Sahib Jee, and created conditions in which Sangat (in blind faith) were forced to bow down to both their Guru and this "other" granth. Furthermore, similar respect was given to this granth (i.e. chor sahib, rumalla, and chandoa), to further confuse the sangat.

However, as per maryada NO granth or pothie (irrespective of its contents) can be installed at par with Guru Granth Sahib, which makes this incident a clear violation of the rehat maryada. In addition, paath was continued during kirtan which is another violation of maryada, as only one thing can happen inside Guru's Darbar at a time.

It is important to note that organizers were made aware of the sangat's concerns regarding the beadbi that was taking place during the three days. Members of the sangat were told that their sentiments would be "accommodated." One should ask, are these sentiments of a small number of followers which can be "accomodated," or integral values of the Sikh faith which must be RESPECTED by all; including the organizers of this program. Despite all this, no action was taken (as seen in the photos).

This trend was introduced by Bhai Guriqbal Singh (Mata Kaulan), who claims that 51 Sukhmani Sahibs are equal to the Guru Granth Sahib. We must recognize the many conspiracies to derail the Sikh Panth on its path to oneness.

We regret the many cases in our history such as that of the Ravidasi Sect, who removed Bhagat Ravidass Jees Bani from the Guru Granth Sahib and created a granth of their own; now referring to it as their Guru. Will this happen with Guru Arjan Dev Jees bani as well? One must remember, that the contents (and all the contents for that matter) are what make the Guru Granth Sahib, and we as its followers, have no right to make personal selections thus forming another granth.

We urge the organizers of this Gurudwara to provide an explanation to the sangat for the anti-gurmat activities which took place on February 13th, 2011, and vow to never let such incidents take place in the future. Below is information of the Gurudwara and its organizers:

Gurdwara Sahib Quebec
President: S. Prithpal Singh Saluja
2183, rue Wellington
Montreal, QC H3K 1X1
(514) 934-1259

 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top