Share on Facebook | ||
ਜਿਹੜੇ ਵੀਰ ਹਰ ਰੋਜ਼ ਪ੍ਰੋ: ਦਰਸ਼ਨ ਸਿੰਘ ਨੂੰ
ਸਲਾਹਾਂ ਦਿੰਦੇ ਨਹੀਂ ਥੱਕਦੇ, ਉਨ੍ਹਾਂ ਵੀਰਾਂ ਨੇ ਗੁਰੂ ਗ੍ਰੰਥ
ਸਾਹਿਬ ਜੀ ’ਤੇ ਹੋਏ ਹਮਲੇ ਵਿਰੁੱਧ ਅੱਜ ਤੱਕ ਇੱਕ ਵੀ ਲਾਈਨ ਨਹੀਂ ਲਿਖੀ:
ਭਾਈ ਰਤਨ ਸਿੰਘ - ਜੇ ਗੁਰੂ ਗ੍ਰੰਥ ਸਾਹਿਬ ਹੀ ਰੱਦ ਹੋ ਗਿਆ, ਤਾਂ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਅਤੇ ਹਮਾਇਤ ਦੋਵੇਂ ਹੀ ਵਿਅਰਥ ਹਨ: ਭਾਈ ਰਤਨ ਸਿੰਘ - ਇਸ ਦੀ ਸੀਬੀਆਈ ਤੋਂ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ, ਕਿਹੜੀ ਏਜੰਸੀ ਧਰਮ ਸਿੰਘ ਤੋਂ ਅਜਿਹੇ ਐਲਾਨ ਕਰਵਾ ਰਹੀ ਹੈ: ਭਾਈ ਸਿਰਸਾ ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਭਾਈ ਰਤਨ ਸਿੰਘ ਨੇ ਕਿਹਾ, ਕਿ ਸ਼ਬਦ ਗੁਰੂ ਦਾ ਪ੍ਰਚਾਰ ਕਰ ਰਹੇ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਜਿਹੜੇ ਜਥੇਦਾਰ ਸਾਹਿਬ ਪੰਥ ’ਚੋਂ ਛੇਕ ਕੇ ਉਨ੍ਹਾਂ ਦੀ ਆਵਾਜ਼ ਬੰਦ ਕਰਵਾਉਣ ਲਈ ਧਮਕੀਆਂ ਦੇ ਰਹੇ ਹਨ, ਉਹ ਗੁਰੂ ਗ੍ਰੰਥ ਸਾਹਿਬ ਜੀ ’ਤੇ ਹਮਲੇ ਕਰਨ ਵਲੇ ਨਿਹੰਗ ਧਰਮ ਸਿੰਘ ਤੇ ਹੋਰ ਡੇਰੇਦਾਰਾਂ ਵਿਰੁੱਧ ਜੁਬਾਨ ਕਿਉਂ ਨਹੀਂ ਖੋਲ੍ਹ ਰਹੇ, ਇਸ ਦਾ ਕਾਰਣ ਸਿਰਫ ਇੱਕੋ ਹੈ ਕਿ ਜਿਹੜੇ ਪੰਥ ਦੋਖੀ, ਜਥੇਦਾਰਾਂ ਪਿਛੇ ਖੜ੍ਹੇ ਹਨ ਇਨ੍ਹਾਂ ਡੇਰੇਦਾਰਾਂ ਪਿੱਛੇ ਵੀ ਉਹੀ ਖੜ੍ਹੇ ਹਨ, ਇਸ ਲਈ ਇਨ੍ਹਾਂ ਵਿਰੁੱਧ ਕਾਰਵਾਈ ਕਰਨੀ ਤਾਂ ਇੱਕ ਪਾਸੇ ਰਹੀ, ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ
ਸਿਰਮੌਰਤਾ ਬਹਾਲ ਕਰਵਾਉਣ ਲਈ ਸਿਰਫ ਇਹ ਹੀ ਪ੍ਰਚਾਰ ਕਰ ਰਹੇ ਸਨ,
ਕਿ ਲੱਚਰ ਰਚਨਾ ਵਾਲੇ ਬਚਿੱਤਰ ਨਾਟਕ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਬਰਾਬਰ ਪ੍ਰਕਾਸ਼ ਕਰਕੇ ਗੁਰੂ
ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਨਾ ਦਿੱਤੀ ਜਾਵੇ। ਉਹ ਖ਼ੁਦ ਬਚਿੱਤਰ ਨਾਟਕ ਦੀ ਰਚਨਾ
ਰੱਦ ਜਾਂ ਪ੍ਰਵਾਨ ਨਹੀਂ ਕਰ ਰਹੇ ਬਲਕਿ ਇਹ ਹੀ ਕਹਿ ਰਹੇ ਹਨ ਕਿ ਇਸ ਨੂੰ ਪੜ੍ਹੋ ਤੇ ਪਛਾਣੋ ਕੀ ਇਹ
ਦਸਮ ਪਾਤਸ਼ਾਹ ਦੀ ਕ੍ਰਿਤ ਹੈ, ਤਾਂ ਉਸ ਨੂੰ ਦਸਵੇਂ ਪਾਤਸ਼ਾਹ ਦਾ ਵਿਰੋਧ ਦੱਸ ਕੇ ਪੰਥ ’ਚੋਂ ਛੇਕ
ਦਿੱਤਾ। ਜਿੰਨਾ ਜੋਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਏ ਅਖੌਤੀ
ਹੁਕਮਨਾਮੇ ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਲਾਇਆ ਜਾ
ਰਿਹਾ ਹੈ, ਇਤਨਾ ਹੋਰ ਕਿਸੇ ਪੰਥਕ ਕਾਜ਼ ਲਈ ਅੱਜ ਤੱਕ ਨਹੀਂ ਲਾਇਆ
ਗਿਆ। |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |