![]() |
Share on Facebook | |
|
ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਸਮਝਦੇ ਹੋਣ, ਐਸੇ ਝੂਠੇਦਾਰਾਂ ਨੂੰ ਵੀ ਤਖਤਾਂ ’ਤੇ ਬੈਠਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ: ਪ੍ਰੋ. ਦਰਸ਼ਨ ਸਿੰਘ
ਇਹ ਸ਼ਬਦ ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ: ਦਰਸ਼ਨ ਸਿੰਘ ਨੇ ਅੱਜ ਦੇ ਅਖ਼ਬਾਰਾਂ ’ਚ ਅਕਾਲ ਤਖ਼ਤ ਦੇ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿੱਤੇ ਉਸ ਬਿਆਨ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਿਹੜੇ ਲੋਕ ਅਕਾਲ ਤਖਤ ਅਤੇ ਅਕਾਲ ਤਖਤ ਦੀ ਮਰਿਯਾਦਾ ਨੂੰ ਨਹੀਂ ਮੰਨਦੇ ਐਸੇ ਲੋਕਾਂ ਨੂੰ ਤਖਤਾਂ ’ਤੇ ਸਮਾਗਮ ਕਰਨ ਦਾ ਕਿਸੇ ਤਰ੍ਹਾਂ ਭੀ ਕੋਈ ਹੱਕ ਨਹੀਂ ਦਿਤਾ ਜਾ ਸਕਦਾ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਜਿਹੜੇ ਜਥੇਦਾਰ ਖ਼ੁਦ ਹੀ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਅਧੂਰਾ ਗੁਰੂ ਮੰਨਦੇ ਹਨ, ਉਨ੍ਹਾਂ ਦੀ ਸ਼ਹਿ ’ਤੇ ਹੀ ਸੁੱਖੇ ਪੀਣੇ ਧਰਮੇ ਨਹਿੰਗ ਵਰਗੇ ਮਹਾਂ ਪਾਪੀ ਤੇ ਗੁਰੂ ਧਰੋਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਹਮਲੇ ਕਰਨ ਦੀ ਜੁੱਰ੍ਹਤ ਕਰ ਰਹੇ ਹਨ। ਉਨ੍ਹਾਂ ਕਿਹਾ ਅੱਜ ਲੋੜ ਹੈ ਪੰਥ ਜਾਗੇ ਅਤੇ ਪਛਾਣੇ ਕਿ ਅਕਾਲ ਤਖ਼ਤ ਅਤੇ ਅਕਾਲ ਤਖ਼ਤ ਦੀ ਮਰਿਯਾਦਾ ਦੇ ਵਿਰੋਧੀ ਕੌਣ ਹਨ? |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|