Share on Facebook

Main News Page

ਗਿਆਨੀ ਜਗਤਾਰ ਸਿੰਘ ਜਾਚਕ ਜੀ ਸੰਬੰਧੀ ਲੱਗੀ ਖਬਰ ਲਈ ਖਿਮਾ

ਖਾਲਸਾ ਨਿਊਜ਼ ਗਿਆਨੀ ਜਗਤਾਰ ਸਿੰਘ ਜਾਚਕ ਜੀ ਸੰਬੰਧੀ ਲੱਗੀ ਖਬਰ ਲਈ ਖਿਮਾ ਦੀ ਜਾਚਕ ਹੈ। ਇਹ ਸਾਰੀ ਗਲਤਫਹਮੀ ਦਾ ਕਾਰਣ ਸੀ ਰੋਜ਼ਾਨਾ ਸਪੋਕਸਮੈਨ ਦਾ 29 ਮਾਰਚ ਦਾ 7 ਨੰ ਪੇਜ਼। ਜਦੋਂ ਇਹ ਖੋਲਿਆ ਤਾਂ ਇਹ ਖਬਰ ਉਥੇ ਸੀ। ਮੈਂ ਉਸੇ ਦਮ ਗਿਆਨੀ ਜਗਤਾਰ ਸਿੰਘ ਜੀ ਨੂੰ ਈਮੇਲ ਪਾਈ, ਜਿਸਦਾ ਜਵਾਬ ਹਾਲੇ ਤੱਕ ਨਹੀਂ ਆਇਆ ਹੈ। ਫਿਰ ਸਵੇਰੇ ਤੱਤ ਗੁਰਮਤਿ ਪਰਿਵਾਰ ਵਾਲਿਆਂ ਦੀ ਈ-ਮੇਲ ਆਈ, ਕਿ ਇਹ ਖਬਰ ਕਿਥੋਂ ਲਈ ਹੈ? ਮੈਂ ਖਬਰ ਦਾ ਲਿੰਕ ਭੇਜ ਦਿੱਤਾ। ਫਿਰ 12:28 ਵਜੇ ਦੁਪਹਿਰੇ, ਸ੍ਰ. ਸਰਵਜੀਤ ਸਿੰਘ ਜੀ ਸੈਕਰਾਮੈਂਟੋ ਹੁਰਾਂ ਦਾ ਫੋਨ ਆਇਆ। ਉਨ੍ਹਾਂ ਨੇ ਵੀ ਇਹੀ ਸਵਾਲ ਪੁਛਿਆ, ਕਿ ਇਹ ਖਬਰ ਕਿਥੋਂ ਲਈ ਹੈ? ਉਨ੍ਹਾਂ ਨੇ ਕਿਹਾ ਕਿ ਇਹ ਖਬਰ 28 ਮਾਰਚ 2010 ਦੀ ਹੈ। ਮੈਂ ਉਸੇ ਵੇਲੇ ਜਾ ਕੇ ਦੇਖਿਆ, ਤਾਂ ਗਲਤੀ ਦਾ ਅਹਿਸਾਸ ਹੋਇਆ ਅਤੇ ਮੈਂ ਆਪਣੇ ਆਪ ਨੂੰ ਬਹੁਤ ਕੋਸਿਆ। ਕੰਮ 'ਤੇ ਹੋਣ ਕਰਕੇ ਉਸੇ ਵਕਤ ਉਹ ਖਬਰ ਨਹੀਂ ਉਤਾਰ ਸਕਿਆ। ਘਰ ਆਉਂਦੇ ਹੀ ਪਹਿਲਾਂ ਇਹ ਖਬਰ ਉਤਾਰੀ, ਕਈ ਹੋਰ ਸੱਜਣਾਂ ਦੀਆਂ ਈਮੇਲਾਂ, ਜੋ ਇਸ ਖਬਰ ਕਰਕੇ ਆਈਆਂ ਸਨ, ਉਨ੍ਹਾਂ ਨੂੰ ਜਵਾਬ ਦਿੱਤੇ, ਮੁਆਫੀ ਮੰਗੀ, ਅਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਵੀ ਈਮੇਲ ਪਾ ਕੇ ਇਸ ਘੋਰ ਗੁਸਤਾਖੀ ਲਈ ਮੁਆਫੀ ਮੰਗੀ। ਇੰਨਾਂ ਕੁੱਝ ਲਿਖਣ ਦਾ ਕਾਰਣ ਇਹ ਨਹੀਂ, ਕਿ ਮੈਂ ਆਪਣੀ ਗਲਤੀ ਕਿਸੇ ਹੋਰ ਉਪਰ ਸੁੱਟ ਰਿਹਾ ਹਾਂ, ਇਹ ਗਲਤੀ ਕਿਸ ਤਰ੍ਹਾਂ ਹੋਈ, ਸਿਰਫ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਮੈਂ ਸਮਝ ਸਕਦਾ ਹਾਂ, ਇਸ ਖਬਰ ਕਰਕੇ ਉਨ੍ਹਾਂ ਨੂੰ ਕਈਆਂ ਨੇ ਸਵਾਲ ਕੀਤੇ ਹੋਣਗੇ। ਇਸ ਗਲਤੀ ਲਈ ਇੱਕ ਵਾਰੀ ਫਿਰ, ਝੁਕੇ ਸਿਰ ਨਾਲ ਖਿਮਾ ਦਾ ਜਾਚਕ ਹਾਂ। ਆਸ ਹੈ ਗਿਆਨੀ ਜੀ, ਇਸ ਗਲਤੀ ਲਈ ਮੈਨੂੰ ਖਿਮਾ ਕਰਨਗੇ।

ਸੰਪਾਦਕ ਖਾਲਸਾ ਨਿਊਜ਼

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top