Share on Facebook

Main News Page

ਸਿੱਖ ਚੈਨਲ ਦੇ ਪੰਥ ਟਾਇਮ ਪ੍ਰੋਗਰਾਮ ਨੂੰ ਜਰਮਨ ਵਿੱਚ ਮਿਲਿਆ ਭਰਵਾਂ ਹੁੰਗਾਰਾ, ਚੈਨਲ ਦੇ ਪ੍ਰਬੰਧਕਾਂ ਨੇ ਪਿਛਲੀਆਂ ਹੋਈਆਂ ਗਲਤੀਆਂ ਦਾ ਕੀਤਾ ਅਹਿਸਾਸ

ਜਰਮਨ :-ਇੰਗਲੈਡ ਤੋਂ ਚੱਲ ਰਹੇ ਸਿੱਖ ਚੈਨਲ ਸਿੱਖੀ ਦਾ ਪ੍ਰਚਾਰ ਤੇ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ, ਲੋਕਾਂ ਦੇ ਸਾਹਮਣੇ ਲਿਆਉਣ ਤੇ ਇਹਨਾਂ ਸਮੱਸਿਅਵਾਂ ਦੇ ਹੱਲ ਲਈ ਵੱਖ ਵੱਖ ਦੇਸ਼ਾਂ ਵਿੱਚ ਪੰਥ ਟਾਇਮ ਦੇ ਨਾਮ ਹੇਠ ਪ੍ਰੋਗਰਾਮ ਕਰ ਰਹੇ ਹਨ। ਪਰ ਪਿਛਲੇ ਸਮੇਂ ਸਿੱਖ ਚੈਨਲ ਤੋਂ ਸਿੱਖ ਕੌਮ ਦੇ ਵਾਦ ਵਿਵਾਦ ਵਾਲੇ ਮਸੱਲਿਆਂ ਨੂੰ ਪੇਸ਼ ਕਰਨ ਕਰਕੇ ਪੰਥਕ ਸੋਚ ਰੱਖਣ ਵਾਲੇ ਸਿੱਖਾਂ ਵਿੱਚ ਇਸ ਦਾ ਭਾਰੀ ਰੋਸ ਸੀ ।ਸਿੱਖ ਚੈਨਲ ਦੇ ਸ੍ਰ. ਹਰਭਜਨ ਸਿੰਘ ਸੰਧੂ ਨੇ ਪਿਛਲੇ ਸਮੇ ਹੋਈਆਂ ਗਲਤੀਆਂ ਦਾ ਅਹਿਸਾਸ ਕਰਕੇ ਸੰਗਤਾਂ ਤੋਂ ਖੇਮਾਂ ਦੀ ਜਾਚਨਾ ਕਰਕੇ ਸਿੱਖ ਚੈਨਲ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ।ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਨੂੰ ਪੰਥ ਟਾਇਮ ਪ੍ਰੋਗਰਾਮ ਤੋਂ ਬਾਅਦ ਜਰਮਨ ਦੇ ਕਲੋਨ ਸ਼ਹਿਰ ਵਿੱਚ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਦੇ ਉਦੱਮ ਸਦਕੇ 3 ਅਪ੍ਰੈਲ ਨੂੰ ਹਾਲ ਦੇ ਵਿੱਚ ਪੰਥ ਟਾਇਮ ਪ੍ਰੋਗਰਾਮ ਕਰਵਾਇਆ ਗਿਆ ਜਿਸ ਨੂੰ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਵੱਲੋ ਭਰਪੂਰ ਸਮੱਰਥਣ ਦਿੱਤਾ ਗਿਆ । ਪੰਥ ਟਾਇਮ ਦੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਭਾਈ ਰੁਲਦਾ ਸਿੰਘ, ਭਾਈ ਕਮਲਜੀਤ ਸਿੰਘ ਰਾਏ, ਜਥੇ. ਸਤਨਾਮ ਸਿੰਘ ਬੱਬਰ, ਭਾਈ ਸੁਖਵਿੰਦਰ ਸਿੰਘ, ਭਾਈ ਨਿਰਮਲ ਸਿੰਘ, ਡਾ: ਅਮਰਜੀਤ ਕੌਰ ਡਾ. ਸਾਧੂ ਸਿੰਘ ਨਾਲ ਬੈਠੇ ਜਿਸ ਵਿੱਚ ਪ੍ਰਬੰਧਕਾਂ ਪਾਸੋ ਸਿੱਖੀ ਦੇ ਪ੍ਰਚਾਰ, ਸਿੱਖਾਂ ਦੀ ਪਹਿਚਾਣ, ਦਸਤਾਰ ਦੇ ਮੱਸਲੇ ਤੇ ਸਿੱਖਾਂ ਨੂੰ ਜਰਮਨ ਜਾਂ ਅੰਤਰਾਸ਼ਟਰੀ ਪੱਧਰ ਤੇ ਆ ਰਿਹੀਆਂ ਸਮੱਸਿਆਵਾਂ ਤੇ ਇਹਨਾਂ ਦੇ ਹੱਲ ਬਾਰ ਸਵਾਲ ਜਵਾਬ ੇਹੋਏ ਜੋ ਕਿ ਗੁਰਦੁਆਰਾ ਪ੍ਰਬੰਧਕਾਂ ਤੇ ਸੰਗਤਾਂ ਨੇ ਵੀ ਆਪਣੇ ਆਪਣੇ ਵੀਚਾਰ ਰੱਖੇ।

ਦੁਜੇ ਹਿੱਸੇ ਵਿੱਚ ਜਰਮਨ ਵਿੱਚ ਸਿੱਖ ਕੌਮ ਦੇ ਅਜ਼ਾਦ ਘਰ ਵਾਸਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਦਾਰ ਹਰਦਵਿੰਦਰ ਸਿੰਘ ਬੱਬਰ, ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਭਾਈ ਸੋਹਣ ਸਿੰਘ ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ ਦਲ ਖਾਲਸਾ ਦੇ ਭਾਈ ਗੁਰਦੀਪ ਸਿੰਘ ਪ੍ਰਦੇਸੀ ਡਾ. ਸਾਧੂ ਸਿੰਘ ਨਾਲ ਬੈਠੇ ਇਸ ਹਿੱਸੇ ਵਿੱਚ ਪੰਜਾਬ ਦੇ ਭੱਖਦੇ ਮੱਸਲਿਆਂ ਤੇ ਕਾਲੀਆਂ ਸੂਚੀਆਂ ਸਿੱਖਾਂ ਦੇ ਰਾਜ ਬਾਰੇ ਵੀਚਾਰਾਂ ਹੋਈਆਂ ਜਿਸ ਵਿੱਚ ਸਰਿਆਂ ਮੱਸਲਿਆਂ ਦਾ ਹੱਲ ਸਿੱਖ ਕੌਮ ਦੇ ਰਾਜ ਦੀ ਹੋਂਦ ਦਾ ਨਾ ਹੋਣਾ ਹੀ ਹੈ । ਸਿੱਖ ਕੌਮ ਨੂੰ ਆਪਣਾ ਧਿਆਨ ਸਿੱਖ ਰਾਜ ਵੱਲ ਕੇਂਦਰਤ ਕਰਨਾ ਚਾਹੀਦਾ ਹੈ। ਕਾਲੀਆਂ ਸੂਚੀਆਂ ਸਿੱਖਾਂ ਵਾਸਤੇ ਕੋਈ ਮਾਇਨੇ ਨਹੀਂ ਰਖਾਉਂਦੀਆਂ ਸਰਕਾਰ ਕਾਲੀਆਂ ਸੂਚੀਆਂ ਵਿੱਚ ਪਾ ਦੇਵੇ ਜਾਂ ਕੱਢ ਦੇਵੇ, ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਸਾਡਾ ਨਿਸ਼ਾਨਾ ਆਜ਼ਾਦੀ ਹੈ।

ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਆਪਣੇ ਵੀਚਾਰ ਦਿੰਦੇ ਹੋਏ ਕਿਹਾ ਕਿ ਜੋ ਊਜ ਸਿੱਖਾਂ ਦੀ ਦਸਤਾਰ ਪੰਜਾਬ ਵਿੱਚ ਲਾਹੀ ਜਾ ਰਹੀ ਹੈ, ਸਿੱਖਾਂ ਨੂੰ ਵੀ ਇਸ ਦਸਤਾਰ ਦੀ ਮੱਹਤਤਾ ਨੂੰ ਸਮਝਣਾ ਚਾਹੀਦਾ ਹੈ, ਜਾਗਦੀ ਜ਼ਮੀਰ ਵਾਲੇ ਸਿੱਖਾਂ ਲਈ ਇਹ ਅਣਖ ਤੇ ਗੈਰਤ ਦਾ ਪ੍ਰਤੀਕ ਤੇ ਸਿਰ ਦਾ ਤਾਜ ਹੈ। ਇਹ ਤਾਜ ਵਾਲਾ ਸਿਰ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਅੱਗੇ ਝੁੱਕ ਨਹੀਂ ਸਕਦਾ ।ਜਿਹੜੇ ਸਿਰ ਡੇਰਿਆਂ ਵਾਲੇ ਸਾਧਾਂ, ਸਵਾਰਥਾਂ ਦੀ ਖਾਤਰ ਸਿਆਸੀ ਲੀਡਰਾਂ, ਜਾਂ ਵੋਟਾਂ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਅੱਗੇ ਝੁੱਕ ਜਾਦੇ ਹਨ, ਉਹਨਾਂ ਮਰੀ ਜ਼ਮੀਰ ਵਾਲਿਆਂ ਲਈ ਇਹ ਕਪੜਾ ਹੈ। ਅਖੌਤੀ ਪੰਥਕ ਸਰਕਾਰ ਤੋਂ ਦਸਤਾਰ ਦੀ ਕੀ ਆਸ ਰੱਖ ਸਕਦੇ ਹੋ, ਜੋ ਕਿ ਮੋਹਣ ਲਾਲ ਬੰਗਾ ਨੂੰ ਟਿਕਟ ਅਕਾਲੀ ਦਲ ਵਲੋ ਦਿੰਦੀ ਹੈ, ਜਿੱਤ ਦਾ ਦਸਤਾਰ ਵਾਲਾ ਸਿਰ ਹੈ, ਪਰ ਐਸਬੰਲੀ ਵਿੱਚ ਸੰਹੁ ਦਸਤਾਰ ਲਾਹ ਕਿ ਖਾਦਾ ਹੈ। ਜਿਹੜੀਆਂ ਜੱਥੇਬੰਦੀਆਂ ਦੇ ਲੀਡਰ ਨਿੱਜੀ ਅਣਖ ਤੇ ਗੈਰਤ ਨਹੀ ਰੱਖਦੇ ਉਹਨਾਂ ਦੇ ਮੂੰਹੋਂ ਕੌਮੀ ਅਣਖ ਤੇ ਗੈਰਤ ਦੀਆਂ ਗੱਲਾਂ ਇਸ ਤਰ੍ਹਾਂ ਹਨ ਜਿਵੇ ਸ਼ੈਤਾਨ ਦੇ ਮੂੰਹੋਂ ਕੁਰਾਨ ਦੀਆਂ ਆਇਤਾਂ।

ਅੱਜ ਦੇ ਹਾਲਾਤਾਂ ਬਾਰੇ ਅਸੀਂ ਖੁਦ ਵੀ ਜਿਮੇਵਾਰ ਹਾਂ, ਕਿਉਕਿ ਸਾਡੀ ਕਹਿਣੀ ਤੇ ਕਰਨੀ ਵਿੱਚ ਬਹੁਤ ਅੰਤਰ ਆਗਿਆ ਹੈ ਸਟੇਜਾਂ ਜਾਂ ਮੀਡੀਏ ਸਾਹਮਣੇ ਅਸੀ ਕੁਝ ਹਾਂ ਅਮਲੀ ਤੌਰਤੇ ਕੁਝ ਹੋਰ ਹਾਂ। ਕਈ ਵਾਰੀ ਜਥੇਬੰਦੀਆਂ ਦੇ ਆਗੂਆਂ ਸਾਹਮਣੇ ਸੱਚ ਆਉਣ ਦੇ ਬਾਵਜੂੌਦ ਉਸ ਤੋਂ ਕੰਨੀ ਕਤਰਾਉਦੇ ਹਾਂ। ਗੱਲ ਕੲਦੇ ਹਾਂ ਖਾਲਸਾ ਰਾਜ ਦੀ ਗੁਰੂ ਨਾਨਕ ਦਾ ਸਿੱਖ ਕੋਈ ਵੀ ਸਿੱਖ ਰਾਜ ਤੋਂ ਮੁਨਕਰ ਨਹੀ ਹੋ ਸਕਦਾ । ਸਿੱਖ ਰਾਜ ਆਇਆ ਸੀ ਪਰ ਉਹ ਕਿਵੇ ਆਇਆ ਸੀ । ਸਿੱਖ ਘੋੜਿਆਂ ਦੀ ਕੰਠੀਆਂ ਜੰਗਲਾਂ ਬੀਆਂਬਾਨਾਂ ਵਿੱਚ ਰਹਿਕੇ ਭੁਖਾਂ ਕੱਟਕੇ ਵੀ ਲੋਕਾਂ ਦੀਆਂ ਇੱਜ਼ਤਾਂ ਮਾਲ ਸਵਾਬ ਦੇ ਰਾਖੇ ਸਨ। ਜਿਨ੍ਹਾਂ ਲੋਕਾਂ ਦਾ ਲੁਟਿਆਂ ਧੰਨ ਦੌਲਤ ਬਹੁ ਬੇਟੀਆਂ ਨੂੰ ਮੁਗਲਾਂ ਤੋਂ ਆਪਣੀ ਜਾਨ ਤੇ ਖੇਡ ਕੇ ਵਾਪਸ ਲਿਆ ਕੇ ਦਿੰਦੇ ਸਨ । ਲੋਕ ਅਸੀਸਾਂ ਦਿੰਦੇ ਸਨ, ਕਿ ਇਹੋ ਅਜਿਹੇ ਧਰਮੀ ਮਨੁੱਖਾਂ ਦਾ ਰਾਜ ਹੋ ਜਾਵੇ। ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਜਥੇਬੰਦੀਆਂ ਵਿੱਚ ਕਈ ਇਹੋ ਅਜਿਹੇ ਆਗੂ ਜੋ ਲੋਕਾਂ ਨਾਲ ਹੇਰਾਂ ਫੇਰੀਆਂ ਠੱਗੀਆਂ ਮਾਰਨ ਦੇ ਨਾਲ ਲੋਕਾਂ ਨਾਲ ਮਾੜਾ ਵਿਹਾਰ ਕਰਦੇ ਹਨ ।ਉਨ੍ਹਾਂ ਨੂੰ ਨਕਾਰਕੇ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ।

ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਜਤਿੰਦਰਬੀਰ ਸਿੰਘ ਨੇ ਵੀ ਬਹੁਤ ਕੀਮਤੀ ਵੀਚਾਰ ਰੱਖੇ। ਸ੍ਰ. ਬਸੰਤ ਸਿੰਘ ਰਾਮੂਵਾਲੀਆਂ ਨੇ ਪੰਜਾਬ ਅੰਦਰ ਪੰਜਾਬੀ ਨਾਲ ਤੇ ਸਿੱਖਾਂ ਨਾਲ ਹੋ ਰਹੇ ਧੱਕਿਆਂ ਬਾਰੇ ਪ੍ਰਭਾਵਸ਼ਾਲੀ ਵੀਚਾਰ ਰੱਖੇ ।ਭਾਈ ਰਣਜੀਤ ਸਿੰਘ ਗਿੱਲਾਂ ਵਾਲਿਆਂ ਨੇ ਸਿੱਖ ਬੱਚਿਆਂ ਨੂੰ ਸਿੱਖੀ ਵੱਲ਼ ਪ੍ਰੇਰਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਵੀਚਾਰ ਰੱਖੇ। ਸੰਗਤਾਂ ਵਿੱਚੋਂ ਬੀਬੀਆਂ, ਨੌਜਵਾਨਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਆਪਣੇ ਵੀਚਾਰ ਰੱਖੇ। ਸਿੱਖ ਚੈਨਲ ਵੱਲੋਂ ਗੁਰੂ ਗ੍ਰੰਥ ਤੇ ਪੰਥ ਤੇ ਸਿੱਖ ਕੌਮ ਦੇ ਹੱਕਾਂ ਹਿੱਤਾਂ ਵਾਸਤੇ ਪ੍ਰਚਾਰ ਕਰਨ ਲਈ ਸੰਗਤਾਂ ਜਥੇਬੰਦੀਆਂ, ਪ੍ਰਬੰਧਕ ਕਮੇਟੀਆਂ ਨੇ ਕਿਹਾ ਕਿ ਸਿੱਖ ਚੈਨਲ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸਿੱਖ ਚੈਨਲ ਵੱਲੋਂ ਵੀ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਦੇ ਉਦਮ ਸਦਕੇ ਉਲੀਕੇ ਗਏ ਪ੍ਰੋਗਰਾਮ ਲਈ ਧੰਨਵਾਦ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top