Share on Facebook

Main News Page

ਐਸ.ਜੀ.ਪੀ.ਸੀ. ਚੋਣਾਂ ਨਹੀਂ ਲੜੇਗੀ ਪੀਪੁਲਜ਼ ਪਾਰਟੀ ਆਫ਼ ਪੰਜਾਬ: ਮਨਪ੍ਰੀਤ ਬਾਦਲ

ਬਠਿੰਡਾ, 7 ਅਪ੍ਰੈਲ (ਹ.ਬ.) : ਪੀਪੁਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੇ ਪ੍ਰਧਾਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੀਤੇ ਦਿਨ ਇੱਥੇ ਕਿਹਾ ਕਿ ਪੀ.ਪੀ.ਪੀ. ਸਿੱਧੇ ਤੌਰ ’ਤੇ ਐਸ.ਜੀ.ਪੀ.ਸੀ. ਚੋਣਾਂ ਨਹੀਂ ਲੜੇਗੀ, ਸਗੋਂ ਸਾਫ਼ ਸੁਥਰੇ ਅਕਸ ਵਾਲੇ ਸਿੱਖ ਉਂਮੀਦਵਾਰ (ਜੋ ਕਿਸੇ ਵੀ ਪਾਰਟੀ ਨਾਲ ਸਬੰਧਤ ਨਾ ਹੋਵੇ) ਨੂੰ ਸਮਰਥਨ ਦੇਵੇਗੀ। ਉਹ ਬੀਤੇ ਦਿਨ ਬਠਿੰਡਾ ’ਚ ਪੱਤਰਕਾਰਾਂ ਨਾਲ ਰੂ-ਬ-ਰੂ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਮਾਨਸਾ ਦੇ ਅਰਵਿੰਦ ਨਗਰ ’ਚ ਪਾਰਟੀ ਦਫ਼ਤਰ ਉਦਘਾਟਨ ਕੀਤਾ।

ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ’ਚ ਪੀ.ਪੀ.ਪੀ. ਪ੍ਰਧਾਨ ਨੇ ਕਿਹਾ ਕਿ ਵਿਸਾਖੀ ਮੇਲੇ ਦੇ ਮੌਕੇ ’ਤੇ ਤਲਵੰਡੀ ਸਾਬੋ ’ਚ ਪੀ.ਪੀ.ਪੀ. ਦੁਆਰਾ ਸਿਆਸੀ ਰੈਲੀ ਨਹੀਂ ਕੀਤੀ ਜਾਵੇਗੀ? ਕਿਉਂਕਿ ਪੀ.ਪੀ.ਪੀ. ਦਾ ਮੰਨਣਾ ਹੈ ਕਿ ਮੇਲੇ ਨੂੰ ਮੇਲਾ ਹੀ ਰਹਿਣ ਦਿੱਤਾ ਜਾਵੇ, ਉਸ ਨੂੰ ਸਿਆਸੀ ਅਖਾੜਾ ਨਾ ਬਣਾਇਆ ਜਾਵੇ। ਪੀ.ਪੀ.ਪੀ. ਦੁਆਰਾ ਆਉਣ ਵਾਲੀ ਵਿਧਾਨ ਸਭਾ ਚੋਣਾਂ ’ਚ ਸਾਫ਼ ਅਕਸ ਵਾਲੇ ਉਂਮੀਦਵਾਰ ਨੂੰ ਹੀ ਟਿਕਟ ਦਿੱਤਾ ਜਾਵੇਗਾ। ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੀ ਅਗਵਾਈ ’ਚ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੇ ਗਏ ਅੰਦੋਲਨ ਦਾ ਸਮਰਥਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਕਤ ਅੰਦਲੋਨ ਤੋਂ ਲੋਕਾਂ ਨੂੰ ਕਾਫ਼ੀ ਉਂਮੀਦਾਂ ਹਨ। ਅਜਿਹੇ ਅੰਦੋਲਨ ਪੰਜਾਬ ’ਚ ਚਲਾਉਣ ਦੀ ਵੀ ਲੋੜ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top