Share on Facebook

Main News Page

ਟਾਈਗਰ ਜਥਾ ਯੂ.ਕੇ ਵੱਲੋਂ ਗੁਰਮਤਿ ਟਰੇਨਿੰਗ ਕੈਂਪ ਸਫਲਤਾ ਪੂਰਵਕ ਸਮਾਪਤ

ਸਲੋਅ – ਬੀਤੇ ਦਿਨ ਟਾਈਗਰ ਜਥਾ ਯੂ.ਕੇ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਸਲੋਅ ਵਿਚ ਇਕ ਗੁਰਮਤਿ ਟਰੇਨਿੰਗ ਕੈਂਪ ਲਾਇਆ ਗਿਆ, ਜਿਸ ਵਿਚ ਸ਼ਾਮਿਲ ਕੈਂਪਰਾਂ ਨੇ ਗੁਰਮਤਿ ਦੀ ਭਰਪੂਰ ਜਾਣਕਾਰੀ ਹਾਸਿਲ ਕੀਤੀ। ਟਾਈਗਰ ਜਥਾ ਵੱਲੋਂ ਇਹ ਪਹਿਲਾ ਗੁਰਮਤਿ ਟਰੇਨਿੰਗ ਕੈਂਪ ਸੀ। ਕੈਂਪ ਵਿਚ ਵਿਦਵਾਨ ਪ੍ਰਚਾਰਕਾਂ ਨੇ ਸਿੱਖ ਧਰਮ ਦੇ ਮੁਢਲੇ ਨੁਕਤਿਆਂ ਅਤੇ ਸਿੱਖ ਤਵਾਰੀਖ਼ ਬਾਰੇ ਕੀਮਤੀ ਜਾਣਕਾਰੀ ਦਿੱਤੀ, ਜਿਸ ਨੂੰ ਕੈਂਪਰਾਂ ਨੇ ਬਹੁਤ ਉਤਸੁਕਤਾ ਅਤੇ ਪਿਆਰ ਨਾਲ ਸੁਣਿਆ।

ਇਸ ਕੈਂਪ ਵਿਚ ਸ਼ਾਮਿਲ ਹੋਣ ਵਾਸਤੇ ਯੂ.ਕੇ. ਅਤੇ ਯੂਰਪ ਵਿਚੋਂ ਸਿੱਖ ਪੁੱਜੇ ਹੋਏ ਸਨ। ਕੈਂਪ ਵਿਚ ਗਿਣਤੀ ਮਿੱਥੀ ਹੋਣ ਕਰ ਕੇ ਬਹੁਤ ਸਾਰਿਆਂ ਦੀ ਐਨਰੋਲਮੈਂਟ ਨਹੀਂ ਹੋ ਸਕੀ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਕਿ ਉਨ੍ਹਾਂ ਨੂੰ ਅਗਲੇ ਕੈਂਪ ਵਿਚ ਪਹਿਲ ਦੇ ਅਧਾਰ ‘ਤੇ ਦਾਖ਼ਲਾ ਦਿੱਤਾ ਜਾਵੇਗਾ। ਇਸ ਕੈਂਪ ਵਿਚ ਰਾਮਗੜ੍ਹੀਆ ਗਰੁਦੁਆਰਾ ਦੇ ਪ੍ਰਧਾਨ ਸ. ਅਮਰਜੀਤ ਸਿੰਘ ਭੱਚੂ ਦੇ ਪਿਤਾ ਜੀ ਉਚੇਚੇ ਤੌਰ ‘ਤੇ ਪੁੱਜੇ ਹੋਏ ਸਨ।

ਕੈਂਪ ਦੀ ਖ਼ਾਸ ਗੱਲ ਇਹ ਵੀ ਸੀ, ਕਿ ਹਾਜ਼ਰੀਨ ਨੇ ਹਰ ਲੈਕਚਰ ਨੂੰ ਬੜੀ ਸੰਜੀਦਗੀ ਨਾਲ ਸੁਣਿਆ ਅਤੇ ਬਹੁਤ ਸਾਰਿਆਂ ਨੇ ਉਚ ਪੱਧਰ ਦੇ ਸਵਾਲ ਵੀ ਪੁੱਛੇ। ਕੈਂਪ ਦੇ ਖ਼ਤਮ ਹੋਣ ਮਗਰੋਂ ਵੀ ਹਾਜ਼ਰੀਨ ਅਹਿਮ ਨੁਕਤਿਆਂ ਬਾਰੇ ਵਿਚਾਰਾਂ ਕਰਦੇ ਰਹੇ, ਖ਼ਾਸ ਕਰ ਕੇ ਸਿੱਖੀ ‘ਤੇ ਹੋ ਰਹੇ ਹਮਲਿਆਂ ਦਾ ਬਹੁਤ ਚਰਚਾ ਚੱਲਿਆ ਜਿਨ੍ਹਾਂ ਵਿਚ ਮੁਖ ਸੀ ਬ੍ਰਾਹਮਣੀ ਤਾਕਤਾਂ ਵੱਲੋਂ ਸਿੱਖ ਪੰਥ ਨੂੰ ਤਬਾਹ ਕਰਨ ਦੀ ਹਰਕਤ ਵਿਚ ਕੀਤਾ ਜਾ ਰਿਹਾ ਪੰਥ ਘਾਤਕ ਰੋਲ। ਇਸ ਕੈਂਪ ਵਿਚ ਸਾਰਾ ਸਮਾਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਨਿਭਾਇਆ ਗਿਆ।

ਚੇਤੇ ਰਹੇ ਕਿ ਬ੍ਰਾਹਮਣੀ ਤਾਕਤਾਂ ਅਤੇ ‘ਦਸਮ ਗ੍ਰੰਥ ਮਾਫ਼ੀਆ’ ਵੱਲੋਂ ਇਕ ਸਾਜ਼ਿਸ਼ ਰਚ ਕੇ ਇਸ ਗੁਰਮਤਿ ਕੈਂਪ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਅਤੇ ਇਕ ਬੁਰਛਾਗਰਦ ਤੇ ਦਹਿਸ਼ਤਗਰਦ ਟੋਲੇ ਨੂੰ ਤਾਂ ਕੈਂਪਰਾਂ ‘ਤੇ ਹਮਲਾ ਕਰਨ ਵਾਸਤੇ ਤਿਆਰ ਵੀ ਕੀਤਾ ਗਿਆ ਸੀ, ਤਾਂ ਜੋ ਸਿੱਖ ਮੁੜ ਕੇ ਕੈਂਪ ਨਾ ਲਾ ਸਕਣ ਅਤੇ ਸਿੱਖ ਬੱਚੇ ਸਿੱਖੀ ਤੋਂ ਦੂਰ ਹੋ ਜਾਣ। ਇਸ ਮਕਸਦ ਵਾਸਤੇ:

- ਆਰ.ਐਸ.ਐਸ. ਦੀ ਰਾਸ਼ਟਰੀਆ ਸਿੱਖ ਸੰਗਤ ਦੀ ਯੂ.ਕੇ. ਬਰਾਂਚ ਨੇ ਬਹੁਤ ਜ਼ੋਰ ਲਾਇਆ ਸੀ ਤੇ ਉਨ੍ਹਾਂ ਦੇ ਵੈਬਸਾਈਟ ‘www.sikhsangat.com’ ਅਤੇ ‘www.panthic.org’ ਤੋਂ ਗੁਰਮਤਿ ਕੈਂਪ ਦੇ ਖ਼ਿਲਾਫ਼ ਘਿਣਾਉਣਾ ਪਰਚਾਰ ਵੀ ਕੀਤਾ ਗਿਆ ਸੀ।

- ਆਰ.ਐਸ.ਐਸ. ਦੇ ਪ੍ਰਚਾਰਕ ਅਖੌਤੀ ਸੰਤ ਅਵਤਾਰ ਸਿੰਘ ਬੱਧਣੀ ਵੀ ਇਸ ਸਾਜ਼ਿਸ਼ ਵਿਚ ਸ਼ਾਮਿਲ ਸੀ ਜਿਸ ਨੂੰ ਸੰਗਤਾਂ ਨੇ ਬਹੁਤ ਲਾਅਨਤਾਂ ਨਾਲ ਨਿਵਾਜਿਆ।

ਪਰ ਸੰਗਤਾਂ ਨੇ ਇਸ ਕਮੀਨੀ ਹਰਕਤ ਨੂੰ ਦੁਰਕਾਰਿਆ ਅਤੇ ਕੈਂਪ ਵਾਸਤੇ ਭਰਪੂਰ ਮਿਲਵਰਤਣ ਦਿੱਤਾ। ਇਸ ਕੈਂਪ ਦੀ ਕਾਮਯਾਬੀ ਵਾਸਤੇ ਟਾਈਗਰ ਜਥਾ ਦੇ ਸਾਰੇ ਸੇਵਾਦਾਰਾਂ ਨੇ ਭਰਪੂਰ ਹਿੱਸਾ ਪਾਇਆ। ਪ੍ਰਬੰਧਕਾਂ ਵੱਲੋਂ ਰਾਮਗੜ੍ਹੀਆ ਗੁਰਦੁਆਰਾ ਦੇ ਪ੍ਰਬੰਧਕਾਂ, ਬਰਤਾਨਵੀ ਪੁਲਸ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਚਿਗਵੈਲ ਵੱਲੋਂ ਮਿਲੇ ਮਿਲਵਰਤਣ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਗਿਆ।

ਕੈਂਪ ਦੀਆਂ ਝਲਕੀਆਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top