Share on Facebook

Main News Page

ਮਨੁੱਖ ਜਿੰਨੀ ਉੱਚੀ ਹਸਤੀ ਨਾਲ ਜੁੜ ਜਾਵੇ, ਉਸ ਦਾ ਆਤਮਕ ਕੱਦ ਉਨਾਂ ਹੀ ਉੱਚਾ ਹੋ ਜਾਂਦਾ ਹੈ: ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਬਠਿੰਡਾ, 5 ਮਈ (ਕਿਰਪਾਲ ਸਿੰਘ): ਜਿਸ ਤਰ੍ਹਾਂ ਬੇਲ ਜਿੰਨੇ ਉੱਚੇ ਦ੍ਰਖ਼ਤ ਨਾਲ ਲੱਗ ਜਾਵੇ ਉਸ ਦਾ ਕੱਦ ਉਨਾਂ ਹੀ ਉੱਚਾ ਹੋ ਜਾਂਦਾ ਹੈ, ਇਸੇ ਤਰ੍ਹਾਂ ਮਨੁਖ ਜਿੰਨੀ ਉੱਚੀ ਹਸਤੀ ਨਾਲ ਜੁੜ ਜਾਵੇ ਉਸ ਦਾ ਆਤਮਕ ਕੱਦ ਉਨਾਂ ਹੀ ੳੱਚਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਮਨੁਖ ਦੇਵੀ ਦਵਤਿਆਂ ਜਾਂ ਪੂਜਾ ਕਰਦੇ ਹਨ ਜਾਂ ਦੇਹਧਾਰੀ ਗੁਰੂਆਂ ਦੀ ਓਟ ਲ਼ੈਂਦੇ ਹਨ ਉਨ੍ਹਾਂ ਦਾ ਰੁਤਬਾ ਇੱਕ ਮਨੁਖ ਤੋਂ ਉੱਚਾ ਨਹੀਂ ਉਠ ਸਕਦਾ, ਬਲਕਿ ਕਈ ਵਾਰ ਤਾਂ ਉਸ ਤੋਂ ਵੀ ਨੀਵਾਂ ਹੋ ਕੇ ਪਸ਼ੂਆਂ ਦੇ ਦਰਜ਼ੇ ਤੱਕ ਪਹੁੰਚ ਜਾਂਦਾ ਹੈ, ਪਰ ਜਿਹੜਾ ਸਿੱਧਾ ਅਕਾਲਪੁਰਖ਼ ਨਾਲ ਜੁੜ ਜਾਂਦਾ ਹੈ, ਉਸ ਦਾ ਆਤਮਕ ਕੱਦ ਪ੍ਰਮਾਤਮਾ ਜਿੱਡਾ ਹੀ ਹੋ ਜਾਂਦਾ ਹੈ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਪ੍ਰਿੰ. ਗੁਰਬਚਨ ਸਿੰਘ ਨੇ ਆਪਣੇ ਇਸ ਕਥਨ ਦੀ ਪ੍ਰੋੜਤਾ ਲਈ ਗੁਰੂ ਗ੍ਰੰਥ ਸਾਹਿਬ ਜੀ ’ਚ ਪੰਨਾ ਨੰ: 874 ’ਤੇ ਭਗਤ ਨਾਮਦੇਵ ਜੀ ਦਾ ਗੋਂਡ ਰਾਗ ਵਿੱਚ ਦਰਜ਼ ਸ਼ਬਦ ’ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥1॥’ ਦਾ ਹਵਾਲਾ ਦਿੰਦਿਆਂ ਕਿਹਾ ਜੋ ਮਨੁੱਖ ਭੈਰੋˆ ਵੱਲ ਜਾˆਦਾ ਹੈ (ਭਾਵ, ਜੋ ਭੈਰੋˆ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋˆ ਵਧ ਭੈਰੋˆ ਵਰਗਾ ਹੀ) ਭੂਤ ਬਣ ਜਾˆਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾˆਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉˆਦਾ ਹੈ।1।

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥’ ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ, ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾˆਗ) ਡਮਰੂ ਵਜਾਉˆਦਾ ਹੈ।2।
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥’ ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋˆ ਜ਼ਨਾਨੀ ਬਣ ਕੇ ਜਨਮ ਲੈˆਦਾ ਹੈ (ਕਿਉˆਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ)।3।
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥’ ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ)।4।

ਇਸ ਸ਼ਬਦ ਦੀ ਰਹਾਉ ਦੀਆਂ ਤੁਕਾਂ ਵਿੱਚ ਭਗਤ ਜੀ ਸਮਝਾ ਰਹੇ ਹਨ (ਹੇ ਪੰਡਤ!) ਮੈਂ ਤੇਰੇ ਇਨ੍ਹਾਂ ਦੇਵੀ ਦੇਵਤੇ- ਭੈਰਉ, ਸ਼ਿਵ ਜੀ, ਮਹਾਂਮਾਈ ਪਾਰਬਤੀ ਭਵਾਨੀ ਆਦਿ ਨੂੰ ਨਹੀਂ ਧਿਆਉਂਦਾ, ਮੈਂ ਤਾˆ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾˆਗਾ, (ਤੁਹਾਡੇ) ਹੋਰ ਸਾਰੇ ਦੇਵਤਿਆˆ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆˆਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀˆ ਹੈ)।1। ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥

ਅਤੇ ਅਖੀਰਲੇ ਬੰਦ ’ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥5॥2॥6॥’ ਵਿੱਚ ਭਗਤ ਨਾਮਦੇਵ ਜੀ ਪੰਡਿਤ ਨੂੰ ਸੰਬੋਧਤ ਹੋ ਕੇ ਸਮਝਾ ਰਹੇ ਹਨ, ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ।5।2।6।

ਇਸ ਸ਼ਬਦ ਦਾ ਭਾਵ ਹੈ ਕਿ ਪੂਜਾ ਕਰ ਕੇ ਮਨੁੱਖ ਵੱਧ ਤੋˆ ਵੱਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋˆ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀˆ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 486 ’ਤੇ ਭਗਤ ਰਵਿਦਾਸ ਜੀ ਦੇ ਆਸਾ ਰਾਗ ਵਿੱਚ ਦਰਜ਼, ਅੱਜ ਦੇ ਵੀਚਾਰ ਅਧੀਨ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ’ਤੁਝਹਿ ਚਰਨ ਅਰਬਿੰਦ ਭਵਨ ਮਨੁ ॥ ਪਾਨ ਕਰਤ, ਪਾਇਓ ਪਾਇਓ ਰਾਮਈਆ ਧਨੁ ॥1॥ ਰਹਾਉ ॥’ ਦੀ ਵਿਆਖਿਆ ਕਰਦਿਆਂ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਵਿੱਚ ਭਗਤ ਰਵਿਦਾਸ ਜੀ ਅਕਾਲਪੁਰਖ਼ ਨੂੰ ਮੁਖ਼ਾਤਿਬ ਹੋ ਕੇ ਕਹਿ ਰਹੇ ਹਨ- (ਹੇ ਸੋਹਣੇ ਰਾਮ!) ਮੇਰਾ ਮਨ ਕਉਲ ਫੁੱਲ ਵਰਗੇ ਸੋਹਣੇ ਤੇਰੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ; (ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ ।1।ਰਹਾਉ। ਪਿੰ੍ਰਸੀਪਲ ਸਾਹਿਬ ਜੀ ਨੇ ਦੱਸਿਆ ਕਿ ਕਿ ਇੱਥੇ ਪ੍ਰਭੂ ਦੇ ਚਰਨਾਂ ਤੋਂ ਭਾਵ ਕਿਸੇ ਦੇਹ ਧਾਰੀ ਦੇ ਚਰਨ ਜਾਂ ਪੈਰ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਮੰਗਲਾਚਰਨ ਵਿੱਚ ਦੱਸੇ ਗੁਣਾਂ ਤੋਂ ਹੈ ਕਿ ਇਨ੍ਹਾਂ ਗੁਣਾਂ ਨੂੰ ਹਰ ਰੋਜ਼ ਯਾਦ ਕਰਦਿਆਂ ਕਰਦਿਆਂ ਉਸ ਵਰਗੇ ਗੁਣ ਸਤ, ਸੰਤੋਖ, ਦਇਆ, ਨਿਰਭਉ, ਨਿਰਵੈਰਤਾ ਧਾਰਨ ਕਰਕੇ ਉਸ ਪ੍ਰਭੂ ਵਰਗਾ ਹੀ ਹੋਣਾ ਹੈ। ਜਦੋਂ ਮਨੁਖ ਨੂੰ ਇਹ ਗੁਣ ਹਾਸਲ ਹੋ ਜਾਣ ਤਾਂ ਉਸ ਦੀ ਜੋ ਸਥਿਤੀ ਬਣਦੀ ਹੈ ਉਸ ਦਾ ਵਰਨਣ ਭਗਤ ਰਵਿਦਾਸ ਜੀ ਇਸ ਸ਼ਬਦ ਦੇ ਪਹਿਲੇ ਪਦੇ ਵਿੱਚ ਵਰਨਣ ਕਰਦੇ ਹਨ: ’ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥1॥’ ਭਾਵ (ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ । ਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ।1।

ਸੰਪਤਿ ਬਿਪਤਿ ਪਟਲ ਮਾਇਆ ਧਨੁ ॥ ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥2॥’ ਇਸ ਦੂਸਰੇ ਪਦੇ ਵਿੱਚ ਸਮਝਾ ਰਹੇ ਹਨ:- ਧਨ, ਬਿਪਤਾ,-ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ); ਹੇ ਪ੍ਰਭੂ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ ।2।

ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥ ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥3॥4॥’ ਰਵਿਦਾਸ ਆਖਦਾ ਹੈ-ਹੇ ਪ੍ਰਭੂ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ । ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ ।3।4।

ਇਸ ਸ਼ਬਦ ਦਾ ਭਾਵ ਸਮਝਾਉਂਦੇ ਹੋਏ ਪ੍ਰਿੰ. ਗੁਰਬਚਨ ਸਿੰਘ ਨੇ ਕਿਹਾ ਮਨੁਖ ਸਿਧਾਂਤ ਨਾਲ ਸਮਝੌਤਾ ਸਿਰਫ ਉਸ ਸਮੇ ਹੀ ਕਰਦਾ ਹੈ ਜਿਸ ਸਮੇਂ ਕਿਸੇ ਬਿਪਤਾ ਨੂੰ ਵੇਖ ਕੇ ਘਬਰਾ ਜਾਵੇ ਉਸ ਬਿਪਤਾ ਤੋਂ ਬਚਣ ਲਈ ਸਿਧਾਂਤ ਛੱਡ ਕੇ ਸਮਝੌਤੇ ਲਈ ਤਿਆਰ ਹੋ ਜਾਂਦਾ ਹੈ। ਜਾਂ ਲਾਲਚਵੱਸ ਹੋ ਕੇ ਧਨ ਤੇ ਅਹੁਦਾ ਪ੍ਰਾਪਤ ਕਰਨ ਹਿਤ ਸਿਧਾਂਤ ਛੱਡ ਕੇ ਸਮਝੌਤੇ ਲਈ ਤਿਆਰ ਹੋ ਜਾਂਦਾ ਹੈ, ਜਿਵੇਂ ਕਿ ਅੱਜ ਕੱਲ੍ਹ ਦੇ ਸਿਆਸੀ ਨੇਤਾ ਕਰ ਰਹੇ ਹਨ। ਪਰ ਜਿਸ ਮਨੁੱਖ ਨੂੰ ਪ੍ਰਭੂ-ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਏ, ਉਸ ਨੂੰ ਦੁਨੀਆ ਦੇ ਹਰਖ ਸੋਗ ਪੋਹ ਨਹੀਂ ਸਕਦੇ ਤਾਂ ਉਸ ਵਲੋਂ ਸਿਧਾਂਤ ਛੱਡਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਲ ਸ਼ਹੀਦ ਹੋਏ ਗੁਰਸਿਖਾਂ- ਭਾਈ ਮਤੀਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਦੀ ਉਦਾਹਰਣ ਦਿੰਦਿਆ ਕਿਹਾ ਕਿ ਕੀ ਅੱਜ ਵੀ ਉਨ੍ਹਾਂ ਵਾਂਗ ਨਿਜੀ ਲਾਭ, ਸੁਖ ਤਿਆਗ ਕੇ ਸੱਚ ਲਈ ਆਪਾ ਨਿਸ਼ਾਵਰ ਕਰਨ ਵਾਲਾ ਕੋਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top