![]() |
Share on Facebook | |
ਜੇ ਈਮਾਨਦਾਰੀ ਹੈ,
ਤਾਂ ਫਿਰ ਸਾਰੇ ਆਗੂਆਂ ਨੂੰ ਇਹ ਵੀ ਐਲਾਨ ਕਰਨਾ ਚਾਹੀਦਾ ਹੈ, ਕਿ
ਉਹ ਪਾਰਲੀਮੈਂਟ ਅਤੇ ਪੰਜਾਬ ਐਸੰਬਲੀ ਆਦਿਕ ਦੀਆਂ ਚੋਣਾਂ ਵੇਲੇ ਵੀ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ
ਵਰਤਾਉਣਗੇ: ਗਿਆਨੀ ਜਾਚਕ
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਬੀਮਾਰੀ ਇੱਕ ਅੰਤਰਾਸ਼ਟਰੀ ਸਮਸਿਆ ਹੈ। ਕਿਉਂਕਿ, ਸੰਸਾਰ ਭਰ ਦੇ ਅੰਕੜੇ ਦਸਦੇ ਹਨ ਕਿ 20ਵੀਂ ਸਦੀ ਵਿੱਚ ਦੁਨੀਆਂ ਭਰ ਵਿਖੇ ਹੋਈਆਂ ਮੌਤਾਂ ਦਾ 7 ਫੀਸਦੀ ਹਿੱਸਾ ਸਿੱਧਾ ਹੀ ਨਸ਼ਿਆਂ ਦਾ ਹੈ ਅਤੇ ਇਨ੍ਹਾਂ ਵਿਚੋਂ 72 ਫੀਸਦੀ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਏਡਜ਼ ਨਾਲ ਮਰਨ ਵਾਲਿਆਂ ਵਿਚੋਂ ਵੀ 28 ਫੀਸਦੀ ਐਸੇ ਸਨ, ਜਿਨ੍ਹਾਂ ਦਾ ਐਚ.ਆਈ.ਵੀ. ਟੈਸਟ ‘ਹਾਂ-ਪੱਖੀ’ ਬਨਾਉਣ ਵਿੱਚ ਨਸ਼ਿਆਂ ਦਾ ਵੱਡਾ ਹੱਥ ਸੀ। ਜਾਚਕ ਜੀ ਨੇ ਕਿਹਾ ਕਿ ਦੁਨੀਆਂ ਭਰ ਦੇ ਮਜ਼ਹਬਾਂ ਵਿਚੋਂ ਭਾਰਤ ਵਿੱਚਲੇ ਮਹਾਂਕਾਲ-ਕਾਲਕਾ ਦੇ ਉਪਾਸ਼ਕ ਤਾਂਤ੍ਰਿਕ ਮੱਤੀਆਂ ਨੂੰ ਛੱਡ ਕੇ, ਹੋਰ ਕੋਈ ਮੱਤ-ਮਤਾਂਤਰ ਐਸਾ ਨਹੀਂ, ਜਿਹੜਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਪ੍ਰੇਰਦਾ ਹੋਵੇ। ਜੇਕਰ ਕਿਸੇ ਡੇਰੇ, ਗੁਰਦੁਆਰੇ ਜਾਂ ਮੰਦਰ ਆਦਿਕ ਵਿੱਚ ਭੰਗ ਘੋਟ ਕੇ ਤੇ ਉਸ ਨੂੰ ਸੁਖ-ਨਿਧਾਨ ਦੀ ਦੇਗ ਕਹਿ ਕੇ ਜਾਂ ਭੋਲੇ ਨਾਥ ਦਾ ਪ੍ਰਸ਼ਾਦ ਕਹਿ ਕੇ ਵਰਤਾਇਆ ਜਾ ਰਿਹਾ ਹੈ ਤਾਂ ਐਸੀ ਪਰੰਪਰਾ ਪਿੱਛੇ ਤਾਂਤ੍ਰਿਕ-ਮੱਤੀ ਵਿਚਾਰਧਾਰਾ ਹੀ ਛੁਪੀ ਬੈਠੀ ਹੈ, ਜਿਸ ਅਧੀਨ ਉਹ ਲੋਕ ਨਸ਼ਿਆਂ ਦੇ ਆਦੀ ਹੋ ਗਏ ਹਨ । ਉਨ੍ਹਾਂ ਕਿਹਾ ਕਿ ਧਰਮ ਦੇ ਪਰਦੇ ਹੇਠ ਹੋ ਰਹੇ ਐਸੇ ਵਰਤਾਰੇ ਦੀ ਸਾਰੇ ਮਾਨਵ-ਹਿਤਕਾਰੀ ਸਜਣਾਂ ਵਲੋਂ ਨਿੰਦਿਆ ਹੋਣੀ ਚਾਹੀਦੀ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਕਿ ਐਸੇ ਨਸ਼ਾ-ਪ੍ਰੇਰਿਕ ਕਥਿਤ ਧਰਮ ਗ੍ਰੰਥਾਂ ਨੂੰ ਰੱਦ ਕਰਕੇ ਸਾੜ ਦਿੱਤਾ ਜਾਏ । ਸਿੱਖ ਭਰਾ ਇਸ ਪੱਖੋਂ ਪਹਿਲ ਕਰਕੇ ਦੁਨੀਆਂ ਵਿੱਚ ਗੁਰੂ-ਨਾਨਕ ਦਾ ਨਾਮ ਰੌਸ਼ਨ ਕਰ ਸਕਦੇ ਹਨ। ਕਿਉਂਕਿ, ਇਹ ਮਾਨਵ-ਮਾਰੂ ਵਰਤਾਰਾ ਗੁਰੂ ਨਾਨਕ ਵਿਚਾਰਧਾਰਾ ਦੇ 100 ਫੀਸਦੀ ਉਲਟ ਹੈ। |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|