Share on Facebook

Main News Page

ਤੀਸਰੇ ਬਦਲ ਦਾ ਸੱਚ: ਅਕਾਲ ਤਖ਼ਤ ਸਾਹਿਬ ਦੀ ਗਲੋਬਲ ਦ੍ਰਿਸ਼ਟੀ’ ਪੁਸੱਤਕ ਉੱਪਰ ਸੈਮੀਨਾਰ 19 ਮਈ ਨੂੰ

ਅੰਮ੍ਰਿਤਸਰ : ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ ਦੇ ਡਾਇਰੈਕਟਰ ਭਾਈ ਹਰਿਸਿਮਰਨ ਸਿੰਘ ਰਚਿਤ ਪੁਸਤੱਕ ‘ਤੀਸਰੇ ਬਦਲ ਦਾ ਸੱਚ: ਅਕਾਲ ਤਖ਼ਤ ਸਾਹਿਬ ਦੀ ਗਲੋਬਲ ਦ੍ਰਿਸ਼ਟੀ’ ਉੱਫਰ ਵਿਸ਼ੇਸ਼ ਪੁਸੱਤਕ ਗੋਸ਼ਟੀ ਸਮਾਗਮ ਮਿਤੀ 19 ਮਈ ਨੂੰ ਭਾਈ ਵੀਰ ਸਿੰਘ ਵਿਦਿਆਲਾ, ਪੁਤਲੀਘਰ ਵਿਖੇ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਮੁੱਖ ਬੁਲਾਰੇ ਡਾ. ਸੁਰਜੀਤ ਸਿੰਘ ਨਾਰੰਗ, ਪ੍ਰਿੰ. ਢਾ ਸੂਬਾ ਸਿੰਘ, ਭਾਈ ਰੂਪ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰੋ. ਜਗਦੀਸ਼ ਸਿੰਘ, ਡਾ. ਮਨਜਿੰਦਰ ਸਿੰਘ, ਪ੍ਰੋ. ਕੰਵਲਜੀਤ ਸਿੰਘ ਸ਼ਾਮਿਲ ਹੋਣਗੇ । ਸਮੁੱਚੇ ਸਮਾਗਮ ਦੀ ਪ੍ਰਧਾਨਗੀ ਗੁਰੂ ਗੋਬਿੰਦ ਸਿੰਘ ਚੇਅਰ, ਮੁੰਬਈ ਯੂਨੀਵਰਸਿਟੀ ਦੇ ਪ੍ਰੋ. ਡਾ. ਗੁਰਬਚਨ ਸਿੰਘ ਬਚਨ ਕਰਨਗੇ । ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪ੍ਰਿੰ. ਡਾ. ਦਲਜੀਤ ਸਿੰਘ, ਪੁਜੱਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top