Share on Facebook

Main News Page

ਗੁਰਦਵਾਰਾ ਸਰਾਏਨਾਗਾ ਵਿਚ ਅੱਜ ਵੀ ਕੀਤੀ ਜਾ ਰਹੀ ਹੈ ਸਮਾਧ ਦੀ ਪੂਜਾ

ਮੰਡੀ ਬਰੀਵਾਲਾ(ਧਰਮਜੀਤ ਸਿੰਘ): ਪਿੰਡ ਸਰਾਏਨਾਗਾ ਵਿਚ ਬਣੇ ਦੂਜੀ ਪਾਤ੍ਯਸ਼ਾਹੀ ਸ੍ਰੀ ਗੂਰੁ ਅੰਗਦ ਦੇਵ ਜੀ ਦੇ ਗੁਰਦਵਾਰਾ ਸਾਹਿਬ ਵਿਚ ਸਮਾਧ ਦੀ ਪੂਜਾ ਹੁੰਦੀ ਹੈ। ਗੁਰਦਵਾਰਾ ਸਾਹਿਬ ਦੇ ਅੰਦਰ ਵੜਦਿਆਂ ਹੀ ਡੇਢ ਫੁੱਟ ਉਚੀ ਸਮਾਧ ਨਜ਼ਰ ਆਉਂਦੀ ਹੈ। ਦੇਖਣ ਵਿਚ ਇਹ ਸਮਾਧ ਹੈ ਪਰ ਇਥੋਂ ਦੇ ਪ੍ਰਬੰਧਕ ਇਸ ਸਮਾਧ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਦਰਜਾ ਦਿੰਦੇ ਜਾਪਦੇ ਹਨ, ਕਿਉਂਕਿ ਦੂਜੀ ਪਾਤਸ਼ਾਹੀ ਦੇ ਦਿਹਾੜੇ ਤੋਂ ਪਹਿਲਾਂ ਇਸ ਸਮਾਧ ਨੂੰ ਵੀ ਦਰਸ਼ਨੀ ਡਿਊਢੀ ਦੀ ਤਰ੍ਹਾਂ ਹੀ ਰੰਗ ਰੋਗਨ ਕੀਤਾ ਜਾਂਦਾ ਹੈ ਅਤੇ ਦੀਵਾਲੀ ਮੌਕੇ ਇਹ ਸਮਾਧ ਲਿਸ਼ਕ ਪੁਸ਼ਕ ਰਹੀ ਹੁੰਦੀ ਹੈ। ਜੇਕਰ ਇਹ ਮੜ੍ਹੀਆਂ ਇਸੇ ਤਰ੍ਹਾਂ ਹੀ ਬਰਕਰਾਰ ਰਹੀਆਂ ਤਾਂ ਗੁਰੂ ਘਰ ਆਉਣ ਵਾਲੇ ਲੋਕ ਅਪਣੀ ਸੋਚ ਨੂੰ ਕਿਸ ਤਰ੍ਹਾਂ ਨਵਾਂ ਨਿਖਾਰ ਦੇਣਗੇ।

ਗੁਰਦਵਾਰਾ ਦੂਜੀ ਪਾਤਸ਼ਾਹੀ ਦੀ ਸੇਵਾ ਕਰ ਰਹੇ ਬਾਬਾ ਸੁਰਿੰਦਰ ਹਰੀ ਸਿੰਘ ਨਾਲ ਇਸ ਸਮਾਧ ਬਾਰੇ ਉਨ੍ਹਾਂ ਦੇ ਫ਼ੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਕਿਸੇ ਪਰਵਾਰਕ ਮੈਂਬਰ ਨੇ ਫ਼ੋਨ ਚੁੱਕ ਕੇ ਵੇਟਿੰਗ ਵਿਚ ਕਰ ਦਿਤਾ। ਜ਼ਿਕਰਯੋਗ ਹੈ ਕਿ ਉਕਤ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ (ਅ) ਵਿਚ ਮੀਤ ਪ੍ਰਧਾਨ ਹੈ। ਇਹ ਉਹ ਪਾਰਟੀ ਹੈ ਜੋ ਕਿ ਲੋਕਾਂ ਵਿਚ ਜਗਿਆਸੂ ਸੋਚ ਪੈਦਾ ਕਰਦੀ ਹੈ ਅਤੇ ਅਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top