|
ਅਖੌਤੀ ਜਥੇਦਾਰ ਹੁਣ ਯੂ.ਕੇ. ਦੇ ਗੁਰਦੁਆਰਿਆਂ 'ਚ ਫੋਨ
ਕਰਕੇ, ਆਪਣੇ ਪ੍ਰੋਗ੍ਰਾਮ ਰੱਦ ਕਰਨ ਦੀਆਂ ਲੇਲੜੀਆਂ ਕੱਢਣ ਲੱਗੇ
ਗੁਰਦੁਆਰਾ
ਸਿੰਘ
ਸਭਾ
Gravesend ਯੂ.ਕੇ. ਦਾ ਉਦਘਾਟਨ ਕਰਨ ਆ ਰਹੇ ਅਖੌਤੀ ਜਥੇਦਾਰਾਂ
ਦੀ ਚੰਡਾਲ ਚੌਕੜੀ, ਸੰਗਤਾਂ ਦਾ ਰੋਸ ਅਤੇ ਸਵਾਲਾਂ ਦੀ ਬੌਛਾਰ ਤੋਂ ਡਰਦਿਆਂ, ਗੁਰਦੁਆਰਾ ਕਮੇਟੀਆਂ
ਨੂੰ ਪ੍ਰੋਗ੍ਰਾਮ ਰੱਦ ਕਰਨ ਦੀਆਂ ਲੇਲੜੀਆਂ ਕੱਢਣ ਲੱਗ ਪਏ ਹਨ।
ਕੱਲ ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਨ੍ਹਾਂ ਦਾ ਪ੍ਰੋਗ੍ਰਾਮ ਰੱਦ ਕੀਤਾ ਸੀ, ਅੱਜ
ਗੁਰਦੁਆਰਾ ਸਿੱਖ ਸੰਗਤ
Harley Grove, Bow, London E3 2AT
ਦੇ ਪ੍ਰਬਧੰਕਾਂ ਨੇ ਇਨ੍ਹਾਂ ਦਾ ਪ੍ਰੋਗ੍ਰਾਮ ਰੱਦ ਕਰ ਦਿੱਤਾ ਹੈ। ਗੁਰਦੁਆਰਾ ਸਿੰਘ
ਸਭਾ
Gravesend ਯੂ.ਕੇ., ਜਿਥੇ ਇਨ੍ਹਾਂ ਨੇ ਜਾਣਾ ਹੈ, ਉਥੇ ਸੰਗਤਾਂ
ਨੇ ਭਾਰੀ ਮਾਤਰਾ 'ਚ ਪਹੁੰਚ ਕੇ ਸਵਾਲਾਂ ਦੀ ਬੌਛਾਰ ਕਰਨ ਦਾ ਮਨ ਬਣਾਇਆ ਹੈ।
ਹੁਣ ਆਇਆ ਹੈ, ਊਠ ਪਹਾੜ ਥੱਲੇ। ਇਹ ਉਹੀ ਅਖੌਤੀ ਜਥੇਦਾਰ ਹਨ, ਜਿਹੜੇ ਪੰਜਾਬ 'ਚ ਤਾਂ ਬਾਦਲ ਦੀ ਸ਼ਹਿ
'ਤੇ ਚੌੜੇ ਹੋ ਹੋ ਤੁਰਦੇ ਨੇ, ਦੇਸ਼ ਤੋਂ ਬਾਹਰ ਜਾਣ ਲੱਗਿਆਂ ਇਨ੍ਹਾਂ ਦੇ ਦਿਲਾਂ 'ਚ ਧੁੜਕੂ ਲੱਗ
ਜਾਂਦਾ ਹੈ, ਕਿ ਕਿਤੇ ਕੋਈ ਸਵਾਲ ਹੀ ਨੱ ਪੁੱਛ ਲਵੇ। ਡਰਦਿਆਂ ਪਹਿਲਾਂ ਤਾਂ ਇਹ ਬਾਹਰ ਹੁਣ ਘੱਟ ਹੀ
ਆਉਂਦੇ ਨੇ, ਜੇ ਆ ਵੀ ਜਾਣ ਤਾਂ ਲੁੱਕ ਛੁੱਪ ਕੇ, ਹੋਟਲਾਂ ਆਦਿ 'ਚ ਆਪਣੇ ਚਮਚਿਆਂ ਨਾਲ ਜਾਂ
ਬਲਾਤਕਾਰੀ ਸਾਧਾਂ ਨਾਲ ਹੀ ਆਉਂਦੇ ਹਨ।
ਲੱਗਦਾ ਤਾਂ ਨਹੀਂ ਕਿ ਇਹ ਚੰਡਾਲ ਚੌਕੜੀ, ਯੂ.ਕੇ. ਆਏਗੀ, ਜੇ ਆ ਗਈ ਤਾਂ, ਸੰਗਤਾਂ ਤਿਆਰ ਰਹਿਣ,
ਗੁਰਮਤਿ ਅਨੁਸਾਰ ਆਪਣੇ ਸਵਾਲ ਤਿਆਰ ਰੱਖਣ। |