Share on Facebook

Main News Page

ਸਿੱਖੀ ਵੇਸ 'ਚ ਬ੍ਰਾਹਮਣ ਹਰੀ ਸਿੰਘ ਰੰਧਾਵਾ

ਹੁਣ ਜੱਗ ਜ਼ਾਹਿਰ ਹੋ ਚੁੱਕਾ ਹੈ, ਕਿ ਇਹ ਸਾਧ ਲਾਣਾ, ਅਖੌਤੀ ਜਥੇਦਾਰ, ਅਕਾਲੀ, ਟਕਸਾਲੀ ਸਾਰੇ ਹੀ ਆਰ.ਐਸ.ਐਸ ਦੇ ਝੋਲ਼ੀਚੁੱਕ ਨੇ, ਜਿਨ੍ਹਾਂ ਦਾ ਨਿਸ਼ਾਨਾ ਸਿੱਖੀ ਨੂੰ ਬ੍ਰਾਹਮਣਵਾਦ ਦੇ ਖਾਰੇ ਸਮੰਦਰ 'ਚ ਗਰਕ ਕਰਨਾ ਹੀ ਹੈ। ਇਸ ਕਾਰਜ ਲਈ ਇਨ੍ਹਾਂ ਨੂੰ ਕੁੱਝ ਵੀ ਕਰਨਾ ਪਵੇ, ਇਹ ਕਰਨਗੇ।  ਹਰੀ ਪ੍ਰਸਾਦ ਰੰਧਾਵਾ, ਅਖੌਤੀ ਗਿਆਨੀ ਠਾਕੁਰ ਸਿੰਘ ਅਤੇ ਕਈ ਹੋਰ ਟਕਸਾਲੀ ਪ੍ਰਚਾਰਕ ਵੱਡੇ ਵੱਡੇ ਗਪੌੜ ਮਾਰਦੇ ਨਹੀਂ ਥੱਕਦੇ।

ਹਰੀ ਪ੍ਰਸਾਦ ਦੇ ਅਨੁਸਾਰ ਖਾਲਿਸਤਾਨ ਬਣਾਉਣ ਲਈ ਬਾਬਾ ਬੰਦਾ ਸਿੰਘ ਬਹਾਦੁਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਪਹਾੜਾਂ ਦੀਆਂ ਕੰਦਰਾਂ 'ਚ ਬੈਠੇ ਤੱਪ ਕਰਕ ਰਹੇ ਨੇ। ਜਦੋਂ ਸਮਾਂ ਆਇਆ ਤਾਂ ਇਹ ਸਾਰੇ ਸ਼ਹੀਦ ਆਉਣਗੇ ਅਤੇ ਤੱਦ ਖਾਲਿਸਤਾਨ ਬਣੇਗਾ। ਹੈ ਕੋਈ ਇਸ ਤੋਂ ਵੱਡੀ ਗੱਪ...

 

 

ਹਾਂ ਟਕਸਾਲੀਆਂ ਕੋਲ਼ ਹੋਰ ਵੀ ਇਕ ਗਪੌੜੀ ਹੈ, ਠਾਕੁਰ ਸਿੰਘ, ਜਿਹੜਾ ਕਹਿੰਦਾ ਹੈ ਕਿ ਸ਼ਹੀਦ ਸਿੰਘ 20 - 20 ਫੁੱਟ ਦੇ ਹੁੰਦੇ ਹਨ, ਜਦੋਂ ਸਮਾਂ ਆਇਆ ਤਾਂ ਸਾਹਮਣੇ ਆਉਂਦੇ ਨੇ, ਜਿਸਦੀ ਵੀਡੀਓ ਅਸੀਂ ਪਹਿਲਾਂ ਪਾ ਚੁਕੇ ਹਾਂ।

ਓ ਮੂਰਖੋ, ਸਮਾਂ ਕਦੋਂ ਆਏਗਾ??? ਪਹਿਲੀ ਗੱਲ, ਗੁਰਮਤਿ 'ਚ ਇਸ ਤਰ੍ਹਾਂ ਦੀਆਂ ਗਪੌੜਾਂ ਲਈ ਕੋਈ ਥਾਂ ਨਹੀਂ। ਜਿਨ੍ਹਾਂ ਸ਼ਹੀਦਾਂ ਦਾ ਇਹ ਨਾਮ ਲੈਂਦੇ ਨੇ, ਉਨ੍ਹਾਂ ਨੇ ਆਪਣੇ ਸਮੇਂ 'ਚ ਸਿੱਖੀ ਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਸਾਡੇ ਲਈ ਚਾਨਣ ਮੁਨਾਰਾ ਬਣੇ। ਉਨ੍ਹਾਂ ਦੀ ਸ਼ਹੀਦੀਆਂ ਤੋਂ ਸਿਖਿਆਂ ਲੈਣ ਦੀ ਬਜਾਏ, ਉਨ੍ਹਾਂ ਦੇ ਨਾਮ 'ਤੇ ਟਕਸਾਲਾਂ, ਗ੍ਰੰਥ ਆਦਿ ਲਿਖ ਕੇ ਉਨ੍ਹਾਂ ਦੀਆਂ ਸ਼ਹੀਦੀਆਂ ਵੀ ਰੋਲ ਰਹੇ ਨੇ। ਇਥੇ ਹੀ ਬੱਸ ਨਹੀਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਤੋਂ ਸਬਕ ਲੈਣ ਦੀ ਬਜਾਏ, ਉਨ੍ਹਾਂ ਦੀ ਸ਼ਹੀਦੀ ਵੀ ਰੋਲ ਦਿੱਤੀ। ਭ੍ਰਮਗਿਆਨੀ ਠਾਕੁਰ ਸਿੰਘ ਨੇ 23 ਸਾਲ ਝੂਠ ਬੋਲ ਬੋਲ ਕੇ ਉਨ੍ਹਾਂ ਦੀ ਸ਼ਹੀਦੀ ਰੋਲੀ ਅਤੇ ਸਿਖ ਸੰਘਰਸ਼ ਵੀ ਮਿੱਟੀ 'ਚ ਮਿਲਾ ਕੇ ਰੱਖ ਦਿੱਤਾ।

ਹਰੀ ਪ੍ਰਸਾਦ ਰੰਧਾਵਾ ਬੀਬੀਆਂ ਨੂੰ ਵੀ ਅਪਵਿੱਤਰ ਮੰਨਦਾ ਹੈ। ਸੰਗਤ ਆਪ ਸੁਣ ਸਕਦੀ ਹੈ ਕਿ ਇਹ ਕਿਸ ਤਰ੍ਹਾਂ ਇਹ ਬ੍ਹਾਮਣ ਹਰੀ ਪ੍ਰਸਾਦ, ਗੁਰਬਾਣੀ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। "ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥" ਦਾ ਅਸਲ ਸਿਧਾਂਤ ਛੱਡ ਕੇ ਇਹ ਹਰੀ ਪ੍ਰਸਾਦ, ਬੀਬੀਆਂ ਦੇ ਮਾਸਿਕ ਧਰਮ ਨੂੰ ਅਪਵਿਤਰਤਾ ਦਾ ਬਹਾਨਾ ਬਣਾ ਕੇ, ਉਨ੍ਹਾਂ ਨਾਲ ਵਿਤਕਰੇ ਵਾਲਾ ਵਰਤਾਰਾ ਕਰ ਰਿਹਾ ਹੈ। ਕੀ ਇਹ ਸਿੱਖੀ ਹੈ ਜਾਂ ਬ੍ਰਾਹਮਣਵਾਦ, ਸੰਗਤ ਆਪ ਫੈਸਲਾ ਕਰੇ।

ਇਹ ਹਰੀ ਪ੍ਰਸਾਦ ਰੰਧਾਵਾ, ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਕਿਰਤ ਵੀ ਮੰਨਦਾ ਹੈ, ਜਿਹੜਾ ਗ੍ਰੰਥ ਸਾਰੇ ਸਾਰਾ ਬ੍ਰਾਹਮਣਵਾਦ ਅਤੇ ਅਸ਼ਲੀਲਤਾ ਨਾਲ ਭਰਿਆ ਹੋਵੇ, ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖਣਯੋਗ ਹੈ??? ਸੰਗਤ ਆਪ ਫੈਸਲਾ, ਕੀ ਇਹ ਟਕਸਾਲ ਸਿੱਖੀ ਘੜਨ ਲਈ ਹੈ ਜਾਂ ਗੋਲ ਪੱਗਾਂ ਵਾਲੇ ਬ੍ਰਾਹਮਣ ਬਣਾਉਣ ਲਈ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top