![]() |
Share on Facebook | |
|
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ (ਯੂ. ਐਸ. ਏ.) ਦੀਆਂ ਪ੍ਰਚਾਰ ਸਰਗਰਮੀਆਂ *
ਪ੍ਰੋ. ਦਰਸ਼ਨ ਸਿੰਘ ਖਾਲਸਾ ਦੀਆਂ ਸੀਡੀਆਂ ਦੇ ਨਾਲ ਵਿਸ਼ੇਸ਼ ਕਰਕੇ ਦਸਮ ਗ੍ਰੰਥ ਬਾਰੇ ਸੀਡੀਆਂ ਤੇ
ਪੈਂਫਲਟ ਵੀ ਲੈ, ਸਿੱਖ ਰਹਿਤ ਮਰਯਾਦਾ ਵੀ ਵੰਡੀ ਗਈ
ਗਿ. ਭਾਗ ਸਿੰਘ ਅੰਬਾਲਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਸ੍ਰ. ਇੰਦਰ ਸਿੰਘ ਘੱਗਾ ਅਤੇ ਵੀਰ ਭੂਪਿੰਦਰ ਸਿੰਘ ਦੀਆਂ ਪੁਸਤਕਾਂ ਵੀ ਸੰਗਤ ਦੀ ਖਿੱਚ ਦਾ ਕਾਰਨ ਬਣੀਆਂ ਰਹੀਆਂ, ਕਈ ਪ੍ਰੇਮੀਆਂ ਨੇ “ਬਾਬਾ ਕਾਲਾ ਅਫਗਾਨਾਂ” ਦੀਆਂ ਪੁਸਤਕਾਂ “ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਅਤੇ ਮਾਸ ਮਾਸ ਕਰਿ ਮੂਰਖ ਝਗੜੇ” ਵੀ ਖਰੀਦੀਆਂ। ਜਿੱਥੇ ਪ੍ਰਬੰਧਕਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਓਥੇ ਸਿੱਖ ਮਿਸ਼ਨਰੀ ਸ੍ਰ. ਬਲਕਾਰ ਸਿੰਘ ਦੇ ਵੀ ਅਤਿ ਰਿਨੀ ਹਾਂ ਜਿਨ੍ਹਾਂ ਨੇ ਸਾਡਾ ਬਹੁਤ ਮਾਨ-ਤਾਨ ਕੀਤਾ। ਅਗਲੇ ਹਫਤੇ ਅਸੀਂ ਗੁਰਦੁਆਰਾ ਸੈਨਹੋਜੇ ਵਿਖੇ ਗੁਰਮਤਿ ਸਟਾਲ ਲਾਈ ਜਿੱਥੇ ਅਸੀਂ ਪਹਿਲਾਂ ਵੀ ਲਾਉਂਦੇ ਆ ਰਹੇ ਹਾਂ। ਇਸੇ ਸਮੇ ਦੌਰਾਨ ਹੀ ਦਾਸ ਨੇ ਇੱਕ ਦੋ ਗੁਰਮਤਿ ਤੇ ਲੇਖ ਵੀ ਲਿਖੇ ਜਿਨ੍ਹਾਂ ਚੋਂ “ਮਾਸ ਖਾਣ ਦਾ ਝਗੜਾ, ਭੰਬਲਭੂਸਾ ਅਤੇ ਗੁਰਮਤਿ ਵਿਚਾਰ ਚਰਚਾ” ਮੀਡੀਏ ਚ ਛਪਿਆ ਅਤੇ ਭਰਵੀ ਚਰਚਾ ਦਾ ਵਿਸ਼ਾ ਬਣਿਆਂ। ਦਾਸ ਦੇ ਇਸ ਲੇਖ ਨੂੰ ਪੜ੍ਹ ਕੇ ਨਿਊਯਾਰ ਦੇ ਇੱਕ ਡੇਰੇਦਾਰ ਸਤਨਾਮ ਸਿੰਘ ਨੇ ਫੋਨ ਕੀਤਾ ਕਿ ਮੈਂ ਤੁਹਾਡੇ ਲੇਖ ਪੜ੍ਹ ਕੇ ਕਰਮਕਾਂਡਾਂ ਦੇ ਨਰਕਾਂ ਚੋਂ ਨਿਕਲ ਗਿਆ ਹਾਂ ਜਿਨ੍ਹਾਂ ਵਿੱਚ ਇੱਕ ਡੇਰੇਦਾਰ ਵੱਲੋਂ ਮੈਨੂੰ ਪਾਇਆ ਗਿਆ ਸੀ, ਹੁਣ ਮੈਂ ਆਪਣੀ ਕਿਰਤ ਕਮਾਈ ਕਰਦਾ ਹੋਇਆ ਗੁਰਬਾਣੀ ਵਿਚਾਰ ਕਰਦਾ ਅਤੇ ਗੁਰਦੁਆਰੇ ਵੀ ਜਾਂਦਾ ਹਾਂ। ਇਸ ਲੇਖ ਬਾਰੇ ਦਾਸ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਵੀ ਆਏ। ਏਵੇਂ ਗੁਰਮਤਿ ਦੇ ਜਗਿਆਸੂ ਦਾਸ ਨਾਲ ਫੋਨ ਤੇ ਵੀ ਵਿਚਾਰ ਚਰਚਾ ਕਰਦੇ ਰਹਿੰਦੇ ਹਨ। ਵਿਸ਼ੇਸ਼ ਪ੍ਰੋਗ੍ਰਾਮ-ਮਈ 29 ਸੰਨ 2011 ਨੂੰ ਸ੍ਰ. ਚਮਕੌਰ ਸਿੰਘ, ਚਰਨਜੀਤ ਸਿੰਘ ਅਤੇ ਬੀਬੀ ਮਨਦੀਪ ਕੌਰ ਜਿਨ੍ਹਾਂ ਨੇ ਸੈਕਰਾਮੈਂਟੋ ਲਾਗੇ ਨਵੇਂ ਵੱਸੇ ਸ਼ਹਿਰ ਐਲਕ ਗਰੋਵ ਵਿਖੇ ਨਵਾਂ ਘਰ ਲਿਆ ਹੈ। ਕਰਤਾ-ਕਰਤਾਰ-ਅਕਾਲ ਪੁਰਖ ਦਾ ਸ਼ੁਕਰਾਨਾਂ ਕਰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿਤਰ ਪ੍ਰਕਾਸ਼ ਨਵੇਂ ਘਰ ਵਿਖੇ ਕੀਤਾ ਅਤੇ ਗੁਰਬਾਣੀ ਦਾ ਪਾਠ, ਕੀਰਤਨ ਅਤੇ ਗੁਰਮਤਿ ਕਥਾ ਵਿਾਚਾਰਾਂ ਕਰਵਾਈਆਂ। ਸ੍ਰ. ਚਮਕੌਰ ਸਿੰਘ ਜੋ ਆਪ ਫਰਿਜ਼ਨੋ ਰਹਿੰਦੇ ਹਨ ਅਤੇ ਕਿਰਤ ਕਮਾਈ ਦੇ ਨਾਲ-ਨਾਲ ਗੁਰਮਤਿ ਪ੍ਰਚਾਰ ਵੀ ਕਰਦੇ ਰਹਿੰਦੇ ਹਨ। ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਕੀਰਤਨ ਦੀਵਾਨਾਂ ਵਿੱਚ ਇਨ੍ਹਾਂ ਨੇ ਤਨਦੇਹੀ ਨਾਲ ਸੇਵਾ ਕੀਤੀ। ਆਪ ਜੀ ਗੁਰਦੁਆਰੇ ਤੋਂ ਇਲਾਵਾ ਰੇਡੀਓ ਅਤੇ ਟੀ. ਵੀ. ਤੇ ਵੀ ਗੁਰਮਤਿ ਦਾ ਪ੍ਰਚਾਰ ਕਰਦੇ ਹਨ। ਇਨ੍ਹਾਂ ਦੇ ਆਪਣੇ ਪ੍ਰੋਗ੍ਰਾਮ ਵਿੱਚ ਵੀ ਭਾਣਾ ਵਰਤ ਗਿਆ। ਜਦ ਦਾਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਬੈਠਣ ਲੱਗਾ ਸੀ ਤਾਂ ਸੱਦੇ ਰਾਗੀਆਂ ਚੋਂ ਤਬਲੇ ਵਾਲੇ ਸਿੰਘ ਨੇ ਕਿਹਾ ਜੁਰਾਬਾਂ ਲਾਹ ਕੇ ਆਓ, ਦਾਸ ਲਾਹ ਆਇਆ ਜਦ ਕਿ ਦਾਸ ਨੇ ਸਵੇਰੇ ਇਸ਼ਨਾਨ ਕਰਕੇ ਸਾਰੇ ਕਪੜੇ ਜੁਰਾਬਾਂ ਸਮੇਤ ਧੋਤੇ ਹੋਏ ਪਾਏ ਸਨ। ਜਦ ਭਾਈ ਸੁਖਦੇਵ ਸਿੰਘ ਸੈਕਰਾਮੈਂਟੋ ਦਾ ਰਾਗੀ ਜਥਾ ਕੀਰਤਨ ਅਤੇ ਵਿਖਿਆਨ ਕਰਕੇ ਹਟਿਆ ਫਿਰ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗੁਰਬਾਣੀ ਦਾ ਕੀਰਤਨ ਅਤੇ ਇੰਗਲਿਸ਼ ਵਿੱਚ ਉਸ ਦੀ ਵੀਰਾਰ ਕੀਤੀ। ਇਸ ਤੋਂ ਬਾਅਦ ਵਿੱਚ ਦਾਸ ਨੇ ਨਵੇਂ ਘਰ ਦੇ ਸਬੰਧ ਵਿੱਚ ਗੁਰਮਤਿ ਵਿਚਾਰ ਕਰਦਿਆਂ ਕਿਹਾ, ਕਿ ਜਿਵੇਂ ਅਸੀਂ ਘਰ ਨੂੰ ਸਾਫ ਰੱਖਦੇ ਹਾਂ ਖਾਸ ਕਰਕੇ ਬਾਹਰੋਂ ਆਏ ਲੋਕਾਂ ਨੂੰ ਧਿਆਨ ਚ ਰੱਖਕੇ ਵੀ ਵਿਸ਼ੇਸ਼ ਸਫਾਈ ਕਰਦੇ ਹਾਂ ਇਵੇ ਹੀ ਸਾਡੇ ਹਿਰਦੇ ਘਰ ਨੂੰ ਵੀ ਸਫਾਈ ਦੀ ਲੋੜ ਹੈ, ਜਿੱਥੇ ਥੋਥੇ ਕਰਮਕਾਂਡਾਂ ਅਤੇ ਨੰਗੀਆਂ ਲੱਤਾਂ ਵਾਲੇ ਭੇਖੀ ਸਾਧਾਂ ਸੰਤਾਂ ਦੇ ਪਾਏ ਭੂਲੇਖਿਆਂ ਦੀ ਗਰਦ ਵੀ ਸਾਫ ਕਰਨੀ ਹੈ। ਜਦ ਦਾਸ ਨੇ ਕਿਹਾ ਕਿ ਗੁਰੂ ਨੇ ਖਾਲਸਾ ਪੰਥ ਸਾਜਿੲਆ ਸੀ ਜਾਂ ਡੇਰੇ ਟਕਸਾਲਾਂ। ਜਰਾ ਸੋਚੋ! ਅਸੀਂ ਗੁਰੂ ਪੰਥ ਦੇ ਮੈਂਬਰ ਹਾਂ ਜਾਂ ਕਿਸੇ ਡੇਰੇ ਜਾਂ ਸੰਪ੍ਰਦਾ ਦੇ, ਤਾਂ ਰਾਗੀ ਸੁਖਦੇਵ ਸਿੰਘ ਸੰਗਤ ਵਿੱਚ ਕਥਾ ਚਲਦੀ ਦੇ ਦੌਰਾਨ ਹੀ ਦਾਸ ਨੂੰ ਟੋਕਨ ਲੱਗ ਪਿਆ, ਤੁਸੀਂ ਗੋਲ ਪੱਗਾਂ ਸੰਤਾਂ ਡੇਰਿਆਂ ਦੀ ਨਿੰਦਿਆ ਨਾਂ ਕਰੋ, ਗੁਰਬਾਣੀ ਹੀ ਕਹੋ ਤਾਂ ਦਾਸ ਨੇ ਗੁਰਬਾਣੀ ਚੋਂ ਹੀ ਦਰਸਾਇਆ ਕਿ- ਗਲੀਂ ਜਿਨ੍ਹਾਂ ਜਪ ਮਾਲੀਆਂ ਲੋਟੇ ਹਥ ਨਿਬੱਗ ਓਏ ਹਰ ਸੰਤ ਨਾਂ ਆਖੀਅਹਿ ਬਾਨਾਰਸ ਕੇ ਠੱਗ॥ ਐਸੇ ਸੰਤ ਨਾ ਮੋ ਕੋ ਭਾਵਹਿ॥ ਭੱਟ ਵੀ ਜਦ ਇਧਰ ਓਧਰ ਭਟਕਦੇ ਹੋਏ ਗੁਰੂ ਦਰ ਆਏ ਤਾਂ ਉਨ੍ਹਾਂ ਨੇ ਵੀ ਪੁਕਾਰ ਪੁਕਾਰ ਕੇ ਕਿਹਾ- ਰਹਿਓ ਸੰਤ ਹਉ ਟੋਲ ਸਾਧ ਬਹੁਤੇਰੇ ਡਿਠੇ॥ਸਨਿਆਸੀ ਤਪਸੀਏ ਮੁਖੋ ਇਹਿ ਪੰਡਿਤ ਮਿਠੇ॥ਏਕ ਬਰਸ ਹਉ ਰਹਿਓ ਟੋਲ ਕਿਨੈ ਨਾਂ ਪਰਚਾ ਲਾਇਓ॥ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ॥ ਸੰਗਤ ਨੇ ਵੀ ਰਾਗੀਆਂ ਨੂੰ ਕਿਹਾ, ਜੇ ਕੋਈ ਸ਼ੰਕਾ ਹੈ ਤਾਂ ਬਾਅਦ ਵਿੱਚ ਬੈਠ ਕੇ ਵਿਚਾਰ ਲੈਣਾ ਵਿਚੇ ਟੋਕਣਾ ਠੀਕ ਨਹੀਂ ਹੈ। ਦਾਸ ਨੇ ਇਹ ਵੀ ਦਰਸਾਇਆ ਕਿ ਗੁਰੂ ਨਾਨਕ ਜੀ ਪਹਿਲੇ ਰਹਿਬਰ ਹਨ ਜਿਨ੍ਹਾਂ ਨੇ ਪੁਜਾਰੀਵਾਦ ਦਾ ਡਟ ਕੇ ਵਿਰੋਧ ਕਰਦਿਆਂ ਲੋਕਾਈ ਨੂੰ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਉਪਦੇਸ਼ ਦਿੱਤਾ। ਭਾਵ ਤੁਸੀਂ ਆਪ ਹੀ ਧਰਮ-ਕਰਮ ਕਰ ਸਕਦੇ ਹੋ ਤੁਹਾਨੂੰ ਕਿਸੇ ਪੰਡਤ, ਮੁੱਲਾਂ ਅਤੇ ਸਿੱਧ ਜੋਗੀ ਕੋਲ ਜਾਣ ਦੀ ਲੋੜ ਨਹੀਂ ਜੋ ਆਪ ਤੁਹਾਥੋਂ ਮੰਗਦੇ ਫਿਰਦੇ ਅਤੇ ਉਲਟਾ ਪੁੰਨ-ਪਾਪ ਅਤੇ ਨਰਕ-ਸਵਰਗ ਦੇ ਡਰਾਵੇ ਦੇ ਕੇ ਲੁੱਟਦੇ ਹਨ। ਸੰਗਤ ਵਿੱਚ ਫਰਿਜਨੋ ਤੋਂ ਪੜ੍ਹੇ ਲਿਖੇ ਡਾਕਟਰ ਸੱਜਨ ਅਤੇ ਪ੍ਰਸਿੱਧ ਵਿਦਵਾਨ ਸਰਬਜੀਤ ਸਿੰਘ ਸੈਕਰਾਮੈਂਟੋ ਵੀ ਪਹੁੰਚੇ ਹੋਏ ਸਨ। ਫਿਰ ਅਨੰਦ ਸਾਹਿਬ ਦਾ ਸਮਾਪਤੀ ਦਾ ਪਾਠ ਹੋਇਆ, ਦਾਸ ਨੇ “ਪ੍ਰਿਥਮ ਅਕਾਲ ਪੁਰਖ ਸਿਮਰ ਕੇ ਗੁਰੂ ਨਾਨਕ ਲਈਂ ਧਿਆਏ” ਸ਼ਬਦਾਂ ਨਾਲ ਅਰਦਾਸ ਕੀਤੀ ਅਤੇ ਹੁਕਮਨਾਮਾਂ ਲੈ ਕੇ ਉਸ ਦਾ ਮੁਖ ਭਾਵ ਦੱਸਿਆ ਫਿਰ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਗਿਆ। ਸਾਰੀ ਸਮਾਪਤੀ ਉਪ੍ਰੰਤ ਘਰ ਵਾਲੇ ਅਤੇ ਪਤਵੰਤੇ ਸੱਜਨਾਂ ਨੇ ਰਾਗੀ ਸਿੰਘਾਂ ਨੂੰ ਸਮਝਾਇਆ ਕਿ ਚਲਦੇ ਕਥਾ ਕੀਰਤਨ ਵਿੱਚ ਅਚਾਨਕ ਖਲਲ ਨਹੀਂ ਪਾਈਦ,ਾ ਸਗੋਂ ਗੁਰਮੁਖ ਜਨ ਬੈਠ ਕੇ ਵਿਚਾਰ ਵਿਟਾਂਦਰਾ ਕਰ ਲੈਂਦੇ ਹਨ ਤਾਂ ਰਾਗੀ ਜਥੇ ਨੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਜਾਂਦੇ ਹੋਏ ਦਾਸ ਨਾਲ ਫਿਰ ਗਲਬਾਤ ਕਰਦੇ ਹੋਏ ਕਹਿਣ ਲੱਗੇ ਤੁਸੀਂ ਭੇਖੀ ਸਾਧਾਂ ਦਾ ਨਾਂ ਲੈਣਾ ਸੀ ਤਾਂ ਦਾਸ ਨੇ ਕਿਹਾ ਜੇ ਅਜਿਹੇ ਭੇਖੀ ਪਾਖੰਡੀਆਂ ਦਾ ਨਾਂ ਗਿਣਨ ਲੱਗ ਜਾਈਏ ਤਾਂ ਲੰਬਾ ਸਮਾਂ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਲਿਸਟ ਬਹੁਤ ਵੱਡੀ ਹੈ ਜੇ ਤੁਸੀਂ ਦਾਸ ਨੂੰ ਕਿਸੇ ਆਪਣੀ ਸਟੇਜ ਤੇ ਸਮਾਂ ਦਿਓਗੇ ਤਾਂ ਐਸਾ ਵੀ ਕਰ ਲਵਾਂਗੇ। ਅਜਿਹੇ ਵਰਤਾਰਿਆਂ ਤੋਂ ਪਤਾ ਲਗਦਾ ਹੈ ਕਿ ਗੁਰਦੁਆਰੇ ਦੇ ਪ੍ਰਬੰਧਕ ਅਤੇ ਰਾਗੀ ਗ੍ਰੰਥੀ ਪ੍ਰਚਾਰਕਾਂ ਦੇ ਅੰਦਰ ਡੇਰਾਵਾਦ ਘੁਸੜਿਆ ਹੋਇਆ ਹੈ ਤਾਂ ਹੀ ਨਿਕਲੇਗਾ ਜੇ ਤਨੋਂ ਮਨੋਂ ਗੁਰੂ ਗ੍ਰੰਥ ਅਤੇ ਗੁਰੂ ਦੇ ਪੰਥ ਨੂੰ ਸਮਰਪਿਤ ਹੋਣਗੇ। |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|