Share on Facebook

Main News Page

ਅਕਾਲੀ ਦਲ ਬਾਦਲ ਭਾਜਪਾ ਨਾਲ ਆਪਣਾ ਪਤੀ ਪਤਨੀ ਅਤੇ ਨਹੁੰ ਮਾਸ ਦੇ ਰਿਸ਼ਤੇ ਦੀ ਪ੍ਰੀਭਾਸ਼ਾ ਦੱਸੇ: ਭਾਈ ਸਿਰਸਾ

* ਪੰਥ ਅਤੇ ਪੰਜਾਬ ਵਿਰੋਧੀ ਭਾਜਪਾ ਨਾਲ ਸਬੰਧਾਂ ਦੀ ਬਾਦਲ ਦਲ ਮੁੜ ਪੜਚੋਲ ਕਰੇ। ਪਰ ਜੇ ਉਹ ਆਪਣੀ ਕੁਰਸੀ ਦੇ ਲਾਲਚ ਅਧੀਨ ਇਨ੍ਹਾਂ ਤੋਂ ਮੁਕਤ ਨਹੀਂ ਹੋ ਸਕਦਾ ਤਾਂ ਆਪਣੀ ਪਾਰਟੀ ਨਾਲੋਂ ’ਸ਼੍ਰੋਮਣੀ ਅਕਾਲੀ’ ਸ਼ਬਦ ਕੱਟ ਕੇ ਆਪਣੇ ਆਪ ਨੂੰ ਆਰਐੱਸਐੱਸ ਦਾ ਵਿੰਗ ਘੋਸ਼ਿਤ ਕਰ ਦੇਵੇ

ਬਠਿੰਡਾ, 3 ਜੂਨ (ਕਿਰਪਾਲ ਸਿੰਘ) : ਬੇਕਸੂਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਦੱਸ ਕੇ ਫਾਂਸੀ ਲਗਾਉਣ ਦੀ ਮੰਗ ਕਰਨ ਵਾਲੇ ਭਾਜਪਾ ਆਗੂਆਂ ਨਾਲ ਅਕਾਲੀ ਦਲ ਬਾਦਲ ਆਪਣਾ ਪਤੀ ਪਤਨੀ ਅਤੇ ਨਹੁੰ ਮਾਸ ਦੇ ਰਿਸ਼ਤੇ ਦੀ ਪ੍ਰੀਭਾਸ਼ਾ ਦੱਸੇ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਹੇ। ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਇਨ੍ਹਾਂ ਦੇ ਪਤੀ ਜਾਂ ਪਤਨੀਆਂ ਭਾਜਪਾ ਆਗੂ ਪਹਿਲਾˆ ਹਿੰਦੂ ਅੱਤਵਾਦੀਆਂ ਬਾਰੇ ਅਪਣੀ ਰਾਏ ਸਪੱਸ਼ਟ ਕਰਨ ਕਿ ਮੁਸਾਫਿਰ ਗੱਡੀਆਂ ਅਤੇ ਮਸਜਿਦਾਂ ਵਿੱਚ ਧਮਾਕੇ ਕਰਕੇ ਲੋਕਾਂ ਦਾ ਕਤਲੇਆਮ ਕਰਨ ਵਾਲੀ ਸਾਧਵੀ ਪ੍ਰਿਗਿਆ, ਕਰਨਲ ਪ੍ਰੋਹਿਤ ਤੇ ਅਸੀਮਾਨੰਦ ਵਰਗੇ ਦਹਿਸ਼ਤਗਰਦਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਹੈ? ਇਹ ਸਵਾਲ ਕਰਦਿਆਂ ਭਾਈ ਸਿਰਸਾ ਨੇ ਕਿਹਾ ਕਿ ਭਾਜਪਾ ਫਾਸ਼ੀਵਾਦੀ ਹਿੰਦੂਤਵੀ ਪਾਰਟੀ ਹੈ ਤੇ 'ਅੱਤਵਾਦ' ਦੀ ਵਿਆਖਿਆ ਇਹ ਲੋਕ ਧਾਰਮਿਕ ਭੇਦ-ਭਾਵ ਨਾਲ ਕਰਦੇ ਹਨ? ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ 'ਤੇ ਧਮਾਕੇ ਕਰਨ ਵਾਲੇ ਅੱਤਵਾਦੀਆਂ ਨੂੰ 'ਨਾਇਕਾਂ’ ਵਜੋˆ ਪੇਸ਼ ਕੀਤਾ ਜਾ ਰਿਹਾ ਹੈ। ਸਵਾਮੀ ਅਗਨੀਵੇਸ਼ ਦਾ ਸਿਰ ਕਲਮ ਕਰਨ ਲਈ ਰੱਖਿਆ 10 ਲੱਖ ਦਾ ਇਨਾਮ ਵੀ ਅੱਤਵਾਦੀ ਕਾਰਵਾਈ ਹੈ ਜਦਕਿ ਇਨ੍ਹਾਂ ਦਹਿਸ਼ਤਗਰਦਾਂ ਦੀ ਭਾਜਪਾ ਲੀਡਰਾਂ ਵਲੋਂ ਹੀ ਪਿੱਠ ਥਾਪੜੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਜਿਸ ਦਾ ਪਤਾ ਨਹੀਂ ਕਿ ਇਹ ਬਾਦਲ ਦੀ ਪਤਨੀ ਹੈ ਜਾਂ ਪਤੀ, ਦੇ ਇਤਨਾਂ ਥੱਲੇ ਲੱਗ ਚੁੱਕਾ ਹੈ ਕਿ ਇਸ ਨੇ ਗੁਰੂ ਤੇਗ ਬਹਾਦੁਰ ਸਾਹਿਬ ਵਲੋਂ ਘੱਟ ਗਿਣਤੀਆਂ ਤੇ ਰਾਜਨੀਤਕ ਪੱਖੋਂ ਗੁਲਾਮ ਲੋਕਾਂ ਦੇ ਧਾਰਮਿਕ ਹੱਕਾਂ ਦੀ ਰਾਖੀ ਲਈ ਸਿਰ ਕੁਰਬਾਨ ਕਰਨ ਦੀ ਦਿੱਤੀ ਸਿਖਿਆ ਨੂੰ ਦਰ ਕਿਨਾਰ ਕਰਕੇ ਜਬਰ ਕਰ ਰਹੀ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਬਾਬਰੀ ਮਸਜ਼ਿਦ ਢਾਹ ਕੇ ਉਸ ਦੀ ਥਾਂ ਰਾਮ ਮੰਦਿਰ ਦੀ ਉਸਾਰੀ ਕਰਨ ਲਈ ਆਪਣੀ ਪਾਰਟੀ ਦੇ ਕਾਰਸੇਵਕਾਂ ਦਾ ਜਥਾ ਅਯੁਧਿਆ ਭੇਜਿਆ ਪਰ ਪਤੀ ਪਤਨੀ ਅਤੇ ਨਹੁੰ ਮਾਸ ਦਾ ਰਿਸ਼ਤਾ ਦੱਸਣ ਵਾਲੇ ਭਾਜਪਾ ਆਗੂ ਪ੍ਰੋ. ਭੁੱਲਰ ਲਈ ਮੌਤ ਦੀ ਮੰਗ ਕਰਕੇ ਇਹ ਫ਼ਿਰਕੂ ਲੀਡਰ ਸਿੱਖ ਕੌਮ ਪ੍ਰਤੀ ਅਪਣੀ ਇਤਿਹਾਸਿਕ ਦੁਸ਼ਮਣੀ ਦਾ ਖੁੱਲ੍ਹੇਆਮ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾˆ ਕਿਹਾ ਕਿ ਭਾਜਪਾ ਪੰਥ ਤੇ ਪੰਜਾਬ ਦੀ ਦੁਸ਼ਮਣ ਪਾਰਟੀ ਹੈ ਜੋ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੀ ਹੈ।

ਇਹ ਲੋਕ ਸਿੱਖਾਂ ਤੇ ਹੋਰ ਘੱਟਗਿਣਤੀਆਂ ਨੂੰ ਗੁਲਾਮ ਬਣਾ ਕੇ ਅਪਣੇ ਰਹਿਮੋ-ਕਰਮ 'ਤੇ ਰੱਖਣਾ ਚਾਹੁੰਦੇ ਹਨ। ਬਿਨਾਂ ਕੋਈ ਸਬੂਤ, ਬਿਨਾਂ ਗਵਾਹੀ, ਤੇ ਜੱਜਾਂ ਦੀ ਇੱਕ ਰਾਏ ਤੋਂ ਬਿਨਾਂ ਪ੍ਰੋ. ਭੁੱਲਰ ਦੀ ਸਜ਼ਾ ਬਰਕਰਾਰ ਰੱਖਣ ਨੂੰ ਫ਼੍ਰਿਕਾਪ੍ਰਸਤ ਸ਼ਕਤੀਆਂ 'ਅੱਤਵਾਦ ਵਿਰੁੱਧ ਸਟੈਂਡ' ਦੱਸ ਰਹੀਆਂ ਹਨ, ਜਦਕਿ ਇਹ ਸਟੈਂਡ ਘੱਟਗਿਣਤੀ ਵਿਰੋਧੀ ਹੈ। ਬਹੁ ਗਿਣਤੀ ਦੇ ਸਬੰਧ ਵਿੱਚ ਇਨ੍ਹਾਂ ਦੇ ਅਜਿਹੇ 'ਸਟੈਂਡ' ਹਮੇਸ਼ਾਂ ਵੱਖਰੇ ਹੁੰਦੇ ਹਨ। ਜਿਵੇਂ ਕਿ ਇਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਸਦੇ ਬੱਚਿਆਂ ਨੂੰ ਜ਼ਿਊਂਦਾ ਸਾੜਣ ਵਾਲੇ ਰਾਬਿੰਦਰਾ ਕੁਮਾਰ ਉਰਫ ਦਾਰਾ ਸਿੰਘ ਵਾਸਤੇ ਇਹ ਲੀਡਰ ਫਾਂਸੀ ਕਿਉਂ ਨਹੀਂ ਮੰਗਦੇ। ਨਵੰਬਰ 84 ਵਿੱਚ ਸਿੱਖਾˆ ਨੂੰ ਮਾਰਨ ਵਾਲੇ ਕਿਸ਼ੋਰੀ ਦੀ ਤੀਹਰੀ ਫਾਂਸੀ ਦੀ ਸਜ਼ਾ ਮੁਆਫ਼ ਕੀਤੇ ਜਾਣ ਦਾ ਇਨ੍ਹਾਂ ਲੋਕਾˆ ਵਲੋਂ ਅੱਜ ਤੱਕ ਕੋਈ ਵਿਰੋਧ ਕਿਉਂ ਨਹੀˆ ਕੀਤਾ ਗਿਆ। ਦਿੱਲੀ ਅਤੇ ਗੁਜਰਾਤ ਵਿੱਚ ਸਿੱਖਾˆ ਤੇ ਮੁਸਲਮਾਨਾˆ ਨੂੰ ਜਿਉˆਦੇ ਸਾੜਣ ਵਾਲਿਆˆ ਵਾਸਤੇ ਇਨ੍ਹਾˆ ਲੋਕਾˆ ਨੇ ਅੱਜ ਤੱਕ ਸਜ਼ਾ ਦੀ ਇਸ ਤੀਬਰਤਾ ਨਾਲ ਕਿਉਂ ਮੰਗ ਨਹੀਂ ਕੀਤੀ ਜਿੰਨੀ ਤੀਬਰਤਾ ਪ੍ਰੋ. ਭੁੱਲਰ ਵਿਰੁੱਧ ਵਿਖਾਈ ਜਾ ਰਹੀ ਹੈ।ਉਨ੍ਹਾਂ ਕਿਹਾ ਹਿੰਦੂ ਜਥੇਬੰਦੀਆਂ ਤੇ ਮੀਡੀਆ ਵੀ ਸਿੱਖਾਂ ਨੂੰ ਬਦਨਾਮ ਕਰਨ ਲਈ ਉਸ ਵਹਿਸ਼ੀ ਕਾਤਲ ਦਾ ਅਸਲੀ ਨਾਮ ਰਾਬਿੰਦਰਾ ਕੁਮਾਰ ਲਿਖਣ ਦੀ ਥਾਂ ਉਸ ਨੂੰ ਦਾਰਾ ਸਿੰਘ ਲਿਖ ਤੇ ਬੋਲ ਰਹੇ ਹਨ ਤਾ ਕਿ ਉਸ ਦੇ ਸਿੱਖ ਹੋਣ ਦਾ ਭੁਲੇਖਾ ਬਣਿਆ ਰਹੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਸਵਾਲਾਂ ਦਾ ਇੱਕੋ ਇੱਕ ਜਵਾਬ ਹੈ ਕਿ ਇਹ ਫਾਸ਼ੀਵਾਦੀ ਲੀਡਰ ਘੱਟਗਿਣਤੀਆਂ ਨੂੰ ਨਫ਼ਰਤ ਕਰਦੇ ਹਨ ਤੇ ਉਨ੍ਹਾਂ ਨੂੰ ਅਪਣੇ ਅਧੀਨ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਭਾਜਪਾ ਸਿਰਫ ਘਟ ਗਿਤੀਆਂ ਦੇ ਹੀ ਨਹੀਂ ਬਲਕਿ ਉਨ੍ਹਾਂ ਸੂਬਿਆਂ ਜਿਨ੍ਹਾਂ ਵਿੱਚ ਘੱਟ ਗਿਣਤੀ ਵਾਲਿਆਂ ਦੀ ਵੱਧ ਵਸੋਂ ਹੈ, ਦੇ ਹਿਤਾਂ ਦੇ ਵੀ ਵਿਰੁਧ ਹੈ ਜਿਵੇਂ ਕਿ ਪੰਜਾਬ ਅਤੇ ਜੰਮੂ ਕਸ਼ਮੀਰ। ਇਹ ਪਾਰਟੀ ਜਿੱਥੇ ਜੰਮੂ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ਦਾ ਵਿਰੋਧ ਕਰ ਰਹੀ ਹੈ ਉੱਥੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਸਬੰਧੀ ਵੀ ਇਸ ਦਾ ਸਟੈਂਡ ਹਮੇਸ਼ਾਂ ਪੰਜਾਬ ਵਿਰੋਧੀ ਰਿਹਾ ਹੈ। ਇਸ ਲਈ ਭਾਜਪਾ ਨਾਲ ਸਬੰਧਾਂ ਦੀ ਬਾਦਲ ਦਲ ਮੁੜ ਪੜਚੋਲ ਕਰੇ। ਪਰ ਜੇ ਉਹ ਆਪਣੀ ਕੁਰਸੀ ਦੇ ਲਾਲਚ ਅਧੀਨ ਇਨ੍ਹਾਂ ਤੋਂ ਮੁਕਤ ਨਹੀਂ ਹੋ ਸਕਦਾ ਤਾਂ ਆਪਣੀ ਪਾਰਟੀ ਨਾਲੋਂ ’ਸ਼੍ਰੋਮਣੀ ਅਕਾਲੀ’ ਸ਼ਬਦ ਕੱਟ ਕੇ ਆਪਣੇ ਆਪ ਨੂੰ ਆਰ.ਐੱਸ.ਐੱਸ ਦਾ ਵਿੰਗ ਘੋਸ਼ਿਤ ਕਰ ਦੇਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top