![]() |
Share on Facebook | |
|
ਕਾਲੇ ਦੌਰ ਦਾ ਮੁਲਾਂਕਣ ਕਰਕੇ ਇਕ ਕੌਮੀ ਦਸਤਾਵੇਜ਼
ਵਿਸ਼ਵ ਭਾਈਚਾਰੇ ਦੇ ਸਨਮੁਖ ਰੱਖਣ ਹਿੱਤ ਸਮੂੰਹ ਪੰਥ ਦਰਦੀ ਇਕ ਨਿਸ਼ਾਨ ਹੇਠ ਇਕੱਠੇ ਹੋਣ:
ਮਨਜੀਤ ਸਿੰਘ ਕਲਕੱਤਾ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸੱਚੀ ਸੁਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਨ੍ਹਾਂ ਸਾਰੇ ਹਾਲਾਤਾਂ ਦੀ ਪੁਨਰ ਸਮੀਖਿਆ ਕਰਕੇ ਆਪਣੀਆਂ ਕੀਤੀਆਂ ਭੁੱਲਾਂ ਲਈ ਕੌਮ ਪਾਸੋਂ ਖਿਮਾ ਯਾਚਨਾ ਕਰੀਏ ਤੇ ਸੰਸਾਰ ਦੇ ਸਾਹਮਣੇ ਪਿਛਲੇ ਤਿੰਨ ਦਹਾਕਿਆਂ ਦਾ ਸੱਚ ਰੱਖਣ ਲਈ ਅੱਗੇ ਆਈਏ
ਸ੍ਰ ਕਲਕੱਤਾ ਨੇ ਕਿਹਾ ਕਿ ਧਰਮ ਮੋਰਚੇ ਅਤੇ ਇਸ ਤੋਂ ਪੈਦਾ ਹੋਏ ਡੇਢ ਦਹਾਕੇ ਦੇ ਸੰਤਾਪ ਦੌਰਾਨ ਢਾਈ ਲੱਖ ਦੇ ਕਰੀਬ ਸਿੱਖਾਂ ਨੇ ਜੇਲਾਂ ਕੱਟੀਆਂ, ਹਜਾਰਾਂ ਸਿੱਖ ਪੁਲਸੀਆ ਕਹਿਰ ਦਾ ਸ਼ਿਕਾਰ ਹੋਏ, ਕਰੋੜਾਂ ਅਰਬਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਅਤੇ ਨੌਜੁਆਨ ਵਿਦੇਸ਼ਾਂ ਵਿਚ ਪਨਾਹ ਲੈਣ ਲਈ ਮਜਬੂਰ ਹੋਏ। ਸ੍ਰ ਕਲਕੱਤਾ ਨੇ ਕਿਹਾ ਕਿ ਧਰਮ ਯੁੱਧ ਲਗਾਣ ਵਾਲੇ ਅਕਾਲੀ ਦਲ ਨੇ ਹੀ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਕੌਮ ਨਾਲ ਵਾਅਦਾ ਕੀਤਾ ਕਿ ਬੇਕਸੂਰ ਸਿੱਖ ਨੌਜੁਆਨ ਜੇਲ੍ਹਾਂ ਵਿਚੋਂ ਕਢਾਏ ਜਾਣਗੇ, ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਲੇਕਿਨ ਸੱਤਾ ਮਿਲਦਿਆਂ ਹੀ ਇਹ ਚੋਣ ਵਾਅਦੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਚੋਣ ਵਾਅਦੇ ਪੂਰੇ ਨਾ ਹੋਣ ਦਾ ਨਤੀਜਾ ਹੀ ਹੈ ਕਿ ਅੱਜ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਜਾ ਮੁਆਫੀ ਲਈ ਕੌਮ ਨੂੰ ਇੱਕ ਵਾਰ ਫਿਰ ਸੋਚਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸੱਚੀ ਸੁਚੀ ਸ਼ਰਧਾਂਜਲੀ ਇਹੀ ਹੈ ਕਿ ਅਸੀ ਉਨ੍ਹਾਂ ਸਾਰੇ ਹਾਲਾਤਾਂ ਦੀ ਪੁਨਰ ਸਮੀਖਿਆ ਕਰ ਆਪਣੀਆਂ ਕੀਤੀਆਂ ਭੁੱਲਾਂ ਲਈ ਕੌਮ ਪਾਸੋਂ ਖਿਮਾ ਯਾਚਨਾ ਕਰੀਏ ਤੇ ਸੰਸਾਰ ਦੇ ਸਾਹਮਣੇ ਪਿਛਲੇ ਤਿੰਨ ਦਹਾਕਿਆਂ ਦਾ ਸੱਚ ਰੱਖਣ ਲਈ ਅੱਗੇ ਆਈਏ। |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|