![]() |
Share on Facebook | |
|
ਕੀ ਭਾਰਤੀ ਹਕੂਮਤ ਖੁਦਕੁਸ਼ੀ ਦੇ
ਬਹਾਨੇ ਪ੍ਰੋ. ਭੁੱਲਰ ਨੂੰ ਖਤਮ ਕਰਕੇ, ਇੱਕ ਤੀਰ ਨਾਲ ਕਈ
ਨਿਸ਼ਾਨੇ ਕਰਨ ਲਈ ਰਚ ਰਹੀ ਹੈ ਸਾਜਿਸ਼? ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ‘ਆਤਮ ਹੱਤਿਆ ਕਰਨ ਦੀ ਕੋਸ਼ਿਸ਼' ਸਬੰਧੀ ਆ ਰਹੀਆਂ ਖ਼ਬਰਾਂ ਨੇ ਪੂਰੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿਤਾ ਹੈ। ਹਰ ਚੇਤੰਨ ਸਿੱਖ ਦੇ ਮਨ ਵਿਚ ਇਸ ਖ਼ਬਰ ਨੇ ਇਕ ਨਹੀਂ, ਅਨੇਕਾਂ ਅਜਿਹੇ ਸਵਾਲ ਪੈਦਾ ਕਰ ਦਿੱਤੇ ਹਨ, ਜਿਹਨਾਂ ਦੇ ਜਵਾਬ ਕਿਧਰੋਂ ਵੀ ਨਹੀਂ ਲੱਭ ਰਹੇ। ਕਿਸੇ ਕੌਮੀ ਪਰਵਾਨੇ ਵੱਲੋਂ ਫਾਂਸੀ ਦੇ ਤਖਤੇ ਉਤੇ ਖੜ੍ਹ ਕੇ, ਖੁਦਕੁਸ਼ੀ ਕਰਨ ਬਾਰੇ ਆਈਆਂ ਖ਼ਬਰਾਂ, ਉਹ ਵੀ ਉਸ ਸਮੇਂ ਜਦੋਂ ਉਸ ਦੀ ਕੌਮ ਉਸ ਦੇ ਨਾਲ ਖੜੀ ਨਜ਼ਰ ਆਉਂਦੀ ਹੋਵੇ, ਹਰ ਜਾਗਰੂਕ ਮਨੁੱਖ ਦੇ ਜਹਿਨ ਵਿਚ ਖਲਬਲੀ ਪੈਦਾ ਕਰ ਰਹੀਆਂ ਹਨ, ਕਿਉਂਕਿ ਪ੍ਰੋ: ਭੁੱਲਰ ਦੇ ਮਾਮਲੇ ਵਿਚ ਭਾਰਤੀ ਸਰਕਾਰ ਵੱਲੋਂ ਪਹਿਲਾਂ ਹੀ ਸਾਰੇ ਕਾਇਦੇ ਕਾਨੂੰਨ ਤੋੜੇ ਜਾ ਚੁੱਕੇ ਹਨ। ਸਰਕਾਰ ਵੱਲੋਂ ਜਿਹਨਾਂ ਬੰਬ ਧਮਾਕਿਆਂ ਦੇ ਦੋਸ਼ ਲਾ ਕੇ ਪ੍ਰੋ. ਭੁੱਲਰ ਨੂੰ ਫੜਿਆ ਗਿਆ ਹੈ, ਉਹਨਾਂ ਧਮਾਕਿਆਂ ਦਾ ਸ਼ਿਕਾਰ ਭਾਵੇਂ ਕੁਝ ਸੁਰੱਖਿਆ ਕਰਮਚਾਰੀ ਹੋਏ ਹਨ, ਪਰ ਕੇਸ ਮੁਤਾਬਿਕ ਜਿਹਨਾਂ ਵਿਅਕਤੀਆਂ ਨੂੰ ਮਰਨ ਲਈ ਇਹ ਬੰਬ ਧਮਾਕੇ ਕੀਤੇ ਗਏ ਸਨ, ਉਹ ਸਾਰੇ ਬਚ ਗਏ ਸਨ। ਹੁਣ ਤਾਜ਼ਾ ਸਥਿਤੀ ਅਨੁਸਾਰ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਵਿਰੁਧ ਜਿਸ ਤਰ੍ਹਾਂ ਸਿੱਖ ਕੌਮ ਖੜ੍ਹੀ ਹੋ ਗਈ ਹੈ, ਉਹਨਾਂ ਪ੍ਰਸਥਿਤੀ ਵਿੱਚ ‘ਆਤਮ ਹੱਤਿਆ ਕਰਨ ਦੀ ਕੋਸ਼ਿਸ਼' ਸਬੰਧੀ ਆ ਰਹੀਆਂ ਖ਼ਬਰਾਂ ਉਸਨੂੰ ਦੇਖਦਿਆਂ ਹਰ ਸਿੱਖ ਦੇ ਮਨ ਵਿੱਚ ਇਹ ਤੌਖਲਾ ਪੈਦਾ ਹੋ ਰਿਹਾ ਹੈ ਕਿ ਕਿਤੇ ਪ੍ਰੋ: ਭੁੱਲਰ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਹੀ ਖ਼ਤਮ ਕਰਨ ਦੀਆਂ ਸਾਜਿਸ਼ਾਂ ਤਾਂ ਨਹੀਂ ਰੱਚੀਆਂ ਜਾ ਰਹੀਆਂ ਹਨ। ਇਹਨਾਂ ਸਾਜਿਸਾਂ ਪਿੱਛੇ ਭਾਰਤੀ ਸਰਕਰ ਦੇ ਬੜੇ ਭੈੜੇ ਮਨਸੂਬੇ ਨਜਰ ਆ ਰਹੇ ਹਨ। ਇਕ ਤਾਂ ਪ੍ਰੋ: ਭੁੱਲਰ ਨੂੰ ਇਸ ਤਰ੍ਹਾਂ ਖੁਦਕੁਸੀ ਬਹਾਨੇ ਖਤਮ ਕਰਕੇ ਭਾਰਤੀ ਸਰਕਾਰ ਸਿੱਖਾਂ ਦੇ ਉਸ ਰੋਸ ਨੂੰ ਠੱਲਣਾ ਚਾਹੁੰਦੀ ਹੈ, ਜੋ ਪ੍ਰੋ: ਭੁੱਲਰ ਦੇ ਮੁੱਦੇ 'ਤੇ ਲਗਾਤਾਰ ਵਧ ਰਿਹਾ ਹੈ। ਪ੍ਰੋ: ਭੁੱਲਰ ਫੀ ਫਾਂਸੀ ਦੀ ਸਜ਼ਾ 'ਤੇ ਭਾਵੇਂ ਕੁਝ ਧਿਰਾਂ ‘ਵੋਟ ਰਾਜਨੀਤੀ' ਤਹਿਤ ਉਤਲੇ ਮਨੋਂ ਹੀ ਵਿਰੋਧ ਕਰ ਰਹੀਆਂ, ਪਰ ਲੰਮੇ ਸਮੇਂ ਬਾਅਦ ਸਿੱਖ ਕੌਮ ਪ੍ਰੋ: ਭੁੱਲਰ ਦੇ ਮਾਮਲੇ 'ਤੇ ਇਕਮੁੱਠ ਹੁੰਦੀ ਨਜ਼ਰ ਆ ਰਹੀ ਹੈ, ਕੌਮ ਦੇ ਇਹ ਏਕੇ ਵੱਲ ਨੂੰ ਵਧਦੇ ਕਦਮਾਂ ਨੂੰ ਠੱਲਣ ਲਈ ਭਾਰਤ ਸਰਕਾਰ ਪ੍ਰੋ: ਭੁੱਲਰ ਨੂੰ ਖੁਦਕੁਸ਼ੀ ਦੇ ਬਹਾਨੇ ਖ਼ਤਮ ਕਰ ਸਕਦੀ ਹੈ। ਇਸ ਲਈ ਭਾਰਤੀ ਸਰਕਾਰ ਇਕ ਤੀਰ ਨਾਲ ਕਈ ਨਿਸ਼ਾਨੇ ਕਰਨ ਦੀਆਂ ਸਾਜਿਸਾਂ ਵੀ ਨੇਪਰੇ ਚਾੜ੍ਹ ਸਕਦੀ ਹੈ। ਪ੍ਰੋ: ਭੁੱਲਰ ਨੂੰ ਖੁਦਕਸ਼ੀ ਬਹਾਨੇ ਖ਼ਤਮ ਕਰਕੇ ਜਿਥੇ ਸਿੱਖ ਕੌਮ ਨੂੰ ਇਕ ਮੁੱਦੇ 'ਤੇ ਇਕੱਠੇ ਹੋਣੋਂ ਰੋਕਿਆ ਜਾ ਸਕਦਾ ਹੈ, ਉਥੇ ਪ੍ਰੋ: ਭੁੱਲਰ ਨੂੰ ਫਾਂਸੀ ਦਿਤੇ ਜਾਣ ਨਾਲ ਜੋ ਉਸਨੂੰ ਕੌਮੀ ਪਰਵਾਨੇ ਅਤੇ ਸਿੱਖ ਕੌਮ ਲਈ ‘ਸ਼ਹੀਦ' ਦਾ ਦਰਜਾ ਪ੍ਰਾਪਤ ਹੋ ਜਾਣਾ ਹੈ, ਸਰਕਾਰ ਖੁਦਕਸੀ ਦਾ ਰੂਪ ਦੇ ਕੇ ਪ੍ਰੋ: ਭੁੱਲਰ ਦੀ ਉਸ ਕੁਰਬਾਨੀ ਨੂੰ ਵੀ ਮਲੀਆਮੇਟ ਕਰਨਾ ਚਾਹੁੰਦੀ ਹੈ।
ਜਗਸੀਰ ਸਿੰਘ ਸੰਧੂ Source: Punjab Spectrum |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|