Share on Facebook

Main News Page

ਧੁੰਮਾਂ ਛਾਪ ਕੈਲੰਡਰ ਦਾ ਇੱਕ ਹੋਰ ਸੱਚ

ਕੀ ਪੰਜਵੇ ਗੁਰੂ ਨੇ ਸ਼ਹੀਦੀ ਤੋ ਚਾਰ ਦਿਨ ਪਹਿਲਾਂ ਛੇਵੇਂ ਗੁਰੂ ਨੂੰ ਗੁਰਤਾ ਗੱਦੀ ਸੌਂਪੀ ਸੀ, ਜਾਂ ਛੇਵੇਂ ਗੁਰੂ ਨੂੰ ਪੰਜਵੇਂ ਗੁਰੂ ਦੇ ਸ਼ਹੀਦ ਹੋਣ ਤੋਂ ਛੇ ਦਿਨ ਬਾਅਦ ਗੁਰਤਾ ਗੱਦੀ ਸੌਂਪੀ ਗਈ?

ਅੰਮ੍ਰਿਤਸਰ (8 ਜੂਨ, ਅਰੋੜਾ):- ਕੌਮ ਦੇ ‘ਜਥੇਦਾਰਾਂ' ਵਲੋ ਸਾਧ ਯੁਨੀਅਨ ਦੇ ਦਬਾਅ ਹੇਠ ਸੋਧਿਆ ਨਾਨਕ ਸ਼ਾਹੀ ਕੈਲੰਡਰ ਆਉਂਣ ਵਾਲੇ ਦਿਨਾਂ ਵਿਚ ਇਕ ਵਾਰ ਫਿਰ ਤੋ ਨਵੇ ਵਿਵਾਦਾਂ ਨੂੰ ਜਨਮ ਦੇਵੇਗਾ। ‘ਜਥੇਦਾਰਾਂ ਨੇ ਜਿਸ ਪੰਥ ਪ੍ਰਵਾਨਿਤ ਕੈਲੰਡਰ ਨੂੰ ਸੋਧ ਕੇ ਧੁੰਮਾਂ ਛਾਪ ਕੈਲੰਡਰ ਵਿਚ ਬਦਲ ਦਿਤਾ ਸੀ ਉਸ ਕਾਰਵਾਈ ਦੀ ਪੰਥ ਦੇ ਵਡੇ ਹਿੱਸੇ ਨੇ ਵਿਰੋਧਤਾ ਕੀਤੀ ਸੀ ਪਰ ਕੌਮ ਵਿਚ ਏਕਤਾਂ ਦੇ ਨਾਮ ਤੇ ਸੋਧੇ ਨਾਨਕਸ਼ਾਹੀ ਕੈਲੰਡਰ ਵਿਚ ਗੁਰਪੁਰਬਾਂ ਦੀਆ ਤਰੀਕਾਂ ਕਈ ਅਜਿਹੀਆਂ ਹਾਸੋਹੀਣੀਆਂ ਸਥਿਤੀਆਂ ਪੈਦਾ ਕਰ ਰਹੀਆਂ ਹਨ ਜਿਸ ਕਾਰਣ ਕੌਮ ਦੀ ਸਥਿਤੀ ਸਿਰ ਨੀਵਾਂ ਕਰਨ ਵਾਲੀ ਬਣੀ ਹੋਈ ਹੈ। ਸਾਲ 2010 ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 21 ਨੰਵਬਰ ਨੂੰ ਸੀ ਤੇ ਨੇਵੇ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਸ਼ਹੀਦੀ ਪੁਰਬ 24 ਨੰਵਬਰ ਨੂੰ ਸੀ। ਪੈਦਾ ਹੋਂਈ ਸਥਿਤੀ ਤੋਠ ਬਚਣ ਲਂਈ ‘ਜਥੇਦਾਰਾਂ' ਨੇ ਉਚੇਚੇ ਤੋਰ ਤੇ ‘ਆਦੇਸ਼' ਜਾਰੀ ਕਰਕੇ ਸਮੁਚੀ ਕੌਮ ਨੂੰ ਸ਼ਹੀਦੀ ਪੁਰਬ 11 ਦਸੰਬਰ ਨੂੰ ਮਨਾਉਣ ਲਈ ਕਿਹਾ ਸੀ।

ਹੁਣ ਨਵੇ ਪੈਦਾ ਹੋਏ ਮਸਲੇ ਨੇ ਕੌਮ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਸੋਧਿਆ ਕੈਲੰਡਰ ਸਿੱਖ ਕੌਮ ਦੇ ਹਿਤ ਵਿਚ ਹੈ। ਸੋਧੇ ਹੋਏ ਕੈਲੰਡਰ ਮੁਤਾਬਿਕ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ 5 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦਵਾਰਿਆਂ ਵਿਚ ਮਨਾਇਆ ਗਿਆ, ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਇਹ ਦਿਹਾੜਾ 15 ਜੂਨ ਨੂੰ ਮਨਾਇਆ ਜਾਣਾ ਹੈ। ਇਸ ਦਿਹਾੜੇ ਦੇ ਬਾਅਦ ਦੋਵਾਂ ਕੈਲੰਡਰਾਂ ਮੁਤਾਬਿਕ ਛੇਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ 11 ਜੂਨ ਨੂੰ ਮਨਾਇਆ ਜ੍ਯਾਣਾਂ ਹੈ। ਇਸ ਨਵੀ ਭੰਬਲ੍ਯਭੁਸੇ ਵਾਲੀ ਸਥਿਤੀ ਨੇ ਇਤਿਹਾਸਕਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਕੀ ਪੰਜਵੇ ਗੁਰੂ ਨੇ ਸ਼ਹੀਦੀ ਤੋ ਚਾਰ ਦਿਨ ਪਹਿਲਾਂ ਛੇਵੇ ਗੁਰੂ ਨੂੰ ਗੁਰਤਾ ਗੱਦੀ ਸੌਂਪੀ ਸੀ ਜਾਂ ਛੇਵੇ ਗੁਰੂ ਨੂੰ ਪੰਜਵੇ ਗੁਰੂ ਦੇ ਸ਼ਹੀਦ ਹੋਣ ਤੋ ਛੇ ਦਿਨ ਬਾਅਦ ਗੁਰਤਾ ਗੱਦੀ ਸੌਂਪੀ ਗਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top