![]() |
Share on Facebook | |
|
ਰਾਮਦੇਵ
ਜਾਂ ਅੰਨਾ ਵਰਗੇ ਹਿੰਦੂਤਵ ਆਗੂ, “ਦਰਸ਼ਨ
ਸਿੰਘ ਫੇਰੂਮਾਨ” ਨਹੀਂ ਬਣ ਸਕਦੇ
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬਾਬਾ ਰਾਮਦੇਵ ਵੱਲੋ ਹਰਿਦੁਆਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਅਧੀਨ "ਰਿਸ਼ਵਤਖੋਰੀ ਨੂੰ ਖਤਮ ਕਰਨ ਅਤੇ ਬਾਹਰਲੇ ਮੁਲਕਾਂ ਦੇ ਬੈਕਾਂ ਵਿੱਚ ਪਏ ਕਾਲੇ ਧਨ ਨੂੰ ਵਾਪਿਸ ਮੰਗਵਾਉਣ" ਦੇ ਸਮਾਜਿਕ ਮੁੱਦੇ ਉਤੇ ਬੀਤੇ ਕਈ ਦਿਨਾਂ ਤੋ ਰੱਖੇ ਗਏ ਮਰਨ ਵਰਤ ਨੂੰ ਤੋੜ ਦੇਣ ਦੀ ਅਤੇ ਇੱਥੋ ਦੇ ਬਾਸ਼ਿੰਦਿਆਂ ਨਾਲ ਧੋਖਾ ਕਰਨ ਦੀ ਕਾਰਵਾਈ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਸ: ਮਾਨ ਨੇ ਕਿਹਾ ਕਿ ਜੇਕਰ ਇਹ ਉਪਰੋਕਤ ਦੋਵੇ ਹਿੰਦੂਤਵ ਆਗੂ ਆਪਣੇ ਮਿਸ਼ਨ ਵਿੱਚ ਸੁਹਿਰਦ ਹੁੰਦੇ ਤਾਂ ਉਹ ਸ਼੍ਰੀ ਰਵੀਸ਼ੰਕਰ ਅਤੇ ਮੁਰਾਰੀ ਬਾਪੂ ਵਰਗੇ ਹਿੰਦੂਤਵ ਪ੍ਰਚਾਰਕਾਂ ਤੋ ਆਪਣਾ ਮਰਨ ਵਰਤ ਤੁੜਵਾਉਣ ਦਾ ਬਹਾਨਾ ਕਦੀ ਨਾ ਤੱਕਦੇ। ਉਨ੍ਹਾ ਕਿਹਾ ਕਿ ਕਿੰਨੀ ਹਾਸੋਹੀਣੀ ਅਤੇ ਨਮੌਸ਼ੀ ਵਾਲਾ ਵਰਤਾਰਾ ਹੈ ਕਿ ਹਸਪਤਾਲ ਵਿੱਚ ਬਾਬਾ ਰਾਮਦੇਵ ਦੀ ਖਬਰਸਾਰ ਲੈਣ ਲਈ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੀ ਓਮ ਪ੍ਰਕਾਸ ਚੌਟਾਲਾ ਅਤੇ ਇਨ੍ਹਾ ਵਰਗੇ ਹੋਰ ਗੈਰ ਇਖਲਾਕੀ ਅਤੇ ਰਿਸ਼ਵਤਖੋਰੀ ਦੀਆਂ ਕਾਰਵਾਈਆਂ ਵਿੱਚ ਸ਼ਾਮਿਲ ਦਾਗੀ ਲੋਕ ਹੀ ਪਹੁੰਚ ਰਹੇ ਹਨ। ਇੱਥੋ ਦਾ ਕੋਈ ਵੀ ਇਖਲਾਕੀ ਇਨਸਾਨ ਦੇਹਰਾਦੂਨ ਹਸਪਤਾਲ ਵਿੱਚ ਨਹੀਂ ਗਿਆ।
ਉਨ੍ਹਾ ਬਾਬਾ ਰਾਮਦੇਵ ਅਤੇ ਉਨ੍ਹਾ ਦੀ ਸ੍ਰਪ੍ਰਸਤੀ ਕਰਨ ਵਾਲੀ ਜਮਾਤ ਭਾਜਪਾ ਨੂੰ ਪ੍ਰਸ਼ਨ ਕਰਦੇ ਹੋਏ
ਕਿਹਾ ਕਿ ਉਨ੍ਹਾ ਦੇ ਆਲੇ ਦੁਆਲੇ ਅਕਸਰ ਹੀ ਉਹ ਲੋਕ ਅਤੇ ਅਨਸਰ ਹੀ ਦਿਖਾਈ ਦਿੰਦਾ ਹੈ ਜੋ ਮੁਲਕ ਦੇ
ਵੱਡੇ ਵੱਡੇ ਕਰੋੜਾਂ-ਅਰਬਾਂ ਰੁਪਏ ਦੇ ਘਪਲੇ ਅਤੇ ਹੇਰਾ ਫੇਰੀਆਂ ਕਰਨ ਵਾਲੇ ਹਨ।
|
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|