![]() |
Share on Facebook | |
|
ਕਾਰਟੇਰਟ ਵਿੱਚ ਸਿੱਖ
ਭਾਈਚਾਰੇ ਦੇ ਸਤਿਕਾਰ ਦੀਆਂ ਚਮਕਦੀਆਂ ਨਿਸ਼ਾਨੀਆਂ
ਕਾਰਟੇਰਟ ਪਲਾਨਿੰਗ ਬੋਰਡ ਦੇ ਚੇਅਰਮੈਨ ਸ.ਹਰਦਿਆਲ ਸਿੰਘ ਜੌਹਲ ਨੇ ਦੱਸਿਆ ਕਿ ਅਜਿਹਾ ਹੀ ਪਰਮਿਟ ਬੱਚਿਆਂ ਦੀ ਪਿਕਨਿਕ ਲਈ ਬੋਰੋ ਹਾਲ ਵਲੋਂ 23 ਜੂਨ ਨੂੰ ਦਿੱਤਾ ਗਿਆ। ਬੱਚਿਆਂ ਦੀ ਇਹ ਪਿਕਨਿਕ ਗੁਰਦਵਾਰਾ ਦਸ਼ਮੇਸ਼ ਦਰਬਾਰ ਦੀ ਦਸ਼ਮੇਸ਼ ਅਕੈਡਮੀ ਵਲੋਂ ਕਰਾਈ ਜਾ ਰਹੀ ਹੈ। ਪਿਕਨਿਕ ਦਾ ਸਥਾਨ ਕਾਰਟੇਰਟ ਵਾਟਰ ਫਰੰਟ ਪਾਰਕ ਹੈ ਜਿੱਥੇ ਬੱਚੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਪਿਕਨਿਕ ਦਾ ਅਨੰਦ ਮਾਨਣਗੇ ਅਤੇ ਨਾਲ ਦੀ ਨਾਲ ਹੀ ਦਰਿਆ ਵਿੱਚ ਲੰਘਦੇ ਅੰਤਰਾਸ਼ਟਰੀ ਸਮੁੰਦਰੀ ਜਹਾਜ਼ਾਂ ਨੂੰ ਵੀ ਦੇਖ ਸਕਣਗੇ। ਸ.ਜੌਹਲ ਨੇ ਦੱਸਿਆ ਕਿ ਕਾਰਟੇਰਟ ਦੇ ਸੀਨੀਅਰ ਪੰਜਾਬੀਆਂ ਵਾਸਤੇ ਵੀ ਇਸੇ ਪਾਰਕ ਵਿੱਚ ਪਿਕਨਿਕ ਰੂਪੀ ਇਕੱਠ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਸ.ਜੌਹਲ ਜਿਹੜੇ ਕਿ ਗੁਰਦਵਾਰਾ ਦਸ਼ਮੇਸ਼ ਦਰਬਾਰ ਦੀ ਸੁਪਰੀਮ ਕੌਂਸਲ ਦੇ ਮੈਂਬਰ ਵੀ ਹਨ ਨੇ ਬੋਰੋ ਹਾਲ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ ਜਿਹੜੇ ਕਿ ਸਿੱਖ ਭਾਈਚਾਰੇ ਦੀਆਂ ਲੋੜਾਂ ਨੂੰ ਮਹਿਸੂਸ ਕਰਦੇ ਹੋਏ ਇੰਨਾ ਵੱਧ ਸਹਿਯੋਗ ਦੇ ਰਹੇ ਹਨ। |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|