![]() |
Share on Facebook | |
|
“ਸੁਨਹਿਰੀ ਬੀੜਾਂ” ਵਿੱਚ ਮੂਲ ਪਾਠ ਨੂੰ ਬਦਲਣ ਦੇ ਹੋ ਰਹੇ ਅਮਲ ਫਿਰਕੂਆਂ ਦੇ ਆਦੇਸ਼ਾਂ ‘ਤੇ ਸੋਚੀ ਸਮਝੀ ਸ਼ਾਜਿਸ: ਸਿਮਰਨਜੀਤ ਸਿੰਘ ਮਾਨ
ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਖੌਤੀ ਸਿੱਖ ਲੀਡਰਸ਼ਿਪ, ਬੀਜੇਪੀ, ਆਰ ਐਸ ਐਸ ਅਤੇ ਕਾਂਗਰਸ ਵਰਗੀਆਂ ਮਕਾਰ ਜਮਾਤਾਂ ਦੀਆਂ ਖਾਲਸਾ ਪੰਥ ਵਿਰੋਧੀ ਕਾਰਵਾਈਆਂ ਦੀ ਪੁਰਜ਼ੋਰ ਨਿੰਦਾ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾਂ ਮਿਸਾਲ ਦਿੰਦੇ ਹੋਏ ਕਿਹਾ ਕਿ ਇੱਕ ਅਤਿ ਮਿਸ਼ਣੇ ਕਿਸਮ ਦਾ ਬਾਣੀਆਂ ਜਾਂ ਲਾਲਾ ਜਿਵੇਂ ਇੱਕ ਫਲਾਂ ਦੀ ਪੇਟੀ ਵਿੱਚ ਨੀਚੇ ਖਰਾਬ ਫਲ ਛੁਪਾ ਕੇ ਰੱਖ ਦਿੰਦਾ ਹੈ ਅਤੇ ਉਸ ਪੇਟੀ ਦੇ ਉਪਰਲੇ ਪਾਸੇ ਖੁਸ਼ਬੂਦਾਰ ਅਤੇ ਅੱਛੇ ਫਲ ਰੱਖ ਕੇ ਖ੍ਰੀਦਦਾਰ ਨੂੰ ਮੂਰਖ ਬਣਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ, ਉਸੇ ਤਰ੍ਹਾ ਅੱਜ ਸਿੱਖ ਕੌਮ ਵਿੱਚ ਵਿਚਰ ਰਹੀਆਂ ਕਾਲੀਆਂ ਭੇਡਾਂ ਆਪਣੇ ਨਿੱਜੀ, ਮਾਲੀ ਅਤੇ ਸਿਆਸੀ ਸਵਾਰਥਾਂ ਦੀਆਂ ਗੁਲਾਮ ਬਣ ਕੇ ਸਿੱਖ ਕੌਮ ਦੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੰਦਭਾਵਨਾ ਅਧੀਨ ਬਹੁਤ ਹੀ ਸੂਖਮ ਤਰੀਕੇ ਸਾਡੇ ਇਤਿਹਾਸ ਨੂੰ ਕਲੰਕਿਤ ਕਰਨ ਲਈ ਸਰਗਰਮ ਹਨ, ਜਿਸ ਤੋ ਹਰ ਗੁਰਸਿੱਖ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸ: ਮਾਨ ਨੇ ਕਿਹਾ ਕਿ ਜਦੋ 2008 ਵਿੱਚ "ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ" ਨੂੰ ਹੋਂਦ ਵਿੱਚ ਲਿਆਉਣ ਵੇਲੇ ਜ਼ਿੰਮੇਵਾਰੀ ਨਾਲ ਇਹ ਵਿਵਸਥਾ ਕਾਇਮ ਕੀਤੀ ਗਈ ਸੀ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੋਵੇ ਸਿੱਖ ਸੰਸਥਾਵਾਂ ਤੋ ਇਲਾਵਾ ਹੋਰ ਕੋਈ ਵੀ ਸੰਸਥਾ ਜਾਂ ਨਿੱਜੀ ਤੌਰ ‘ਤੇ ਕੋੲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਨਹੀਂ ਕਰ ਸਕੇਗਾ, ਤਾਂ ਇਨ੍ਹਾ ਸੁਨਹਿਰੀ ਬੀੜਾਂ ਨੂੰ ਛਪਵਾਉਣ ਵਾਲਿਆਂ ਸੁਲੱਖਣ ਸਿੰਘ ਜੌਹਲ, ਸਤਨਾਮ ਸਿੰਘ ਜੌਹਲ ਅਤੇ ਪ੍ਰਿੰਟਰ ਰਿੰਕਲ ਕਾਰਡਜ਼ ਲੁਧਿਆਣਾ ਨੂੰ ਇਹ ਬੀੜਾਂ ਛਾਪਣ ਦਾ ਕਿਸਨੇ ਅਧਿਕਾਰ ਦਿੱਤਾ ਹੈ? ਇਸਦੀ ਨਿਰਪੱਖਤਾ ਅਤੇ ਸੰਜੀਦਗੀ ਨਾਲ ਪਾਰਦਰਸ਼ੀ ਛਾਣਬੀਣ ਹੋਣੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਵਿੱਚ ਬੀਜੇਪੀ, ਆਰ ਐਸ ਐਸ ਅਤੇ ਕਾਂਗਰਸ ਦੇ ਬੈਠੇ ਏਜੰਟਾਂ ਦੀ ਸਿੱਖ ਕੌਮ ਨੂੰ ਪਹਿਚਾਣ ਵੀ ਹੋ ਸਕੇ ਅਤੇ ਉਨ੍ਹਾਂ ਨੂੰ ਸਿੱਖ ਕੌਮ ਆਪਣੀਆਂ ਰਵਾਇਤਾਂ ਅਨੁਸਾਰ ਬਣਦੀਆਂ ਸਜ਼ਾਵਾਂ ਵੀ ਦੇ ਸਕੇ। ਉਨ੍ਹਾਂ ਕਿਹਾ ਕਿ ਜੋ ਭਾਈ ਤਰਸੇਮ ਸਿੰਘ ਮੁਖੀ ਧਰਮ ਪ੍ਰਚਾਰ ਕਮੇਟੀ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਸਿੱਖ ਵਿਰੋਧੀ ਸ਼ਾਜਿਸ ਦੀ ਪਹਿਲੀ
ਪਰਤ ਬਾਰੇ ਸਿੱਖ ਕੌਮ ਨੂੰ ਜਾਣਕਾਰੀ ਦੇ ਕੇ ਕੌਮੀ ਫਰਜ਼ ਪੂਰੇ ਕੀਤੇ ਹਨ, ਉਹ ਅਤਿ ਸ਼ਲਾਘਾਯੋਗ
ਉੱਦਮ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਬੀਜੇਪੀ, ਕਮਿਊਨਿਸਟ, ਬਾਦਲ ਦਲ, ਸਿੱਖ ਫੇਡਰੇਸ਼ਨਾਂ,
ਟਕਸਾਲ ਦੇ ਬਾਬਾ ਧੁੰਮਾ ਜੀ, ਅਖੌਤੀ ਡੇਰੇਦਾਰ ਆਦਿ ਸਭ ਕੇਂਦਰੀ ਹਕੂਮਤ ਤੋ ਨਿੱਜੀ ਅਤੇ ਮਾਲੀ ਫਾਇਦੇ
ਲੈਣ ਦੀ ਖਾਤਿਰ ਸਿੱਖ ਧਰਮ ਅਤੇ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਾਰਵਾਈਆਂ ਵਿੱਚ ਇੱਕ ਦੂਸਰੇ
ਤੋ ਮੋਹਰੀ ਹੋ ਕੇ ਲੱਗੇ ਹੋਏ ਹਨ, ਜੋ ਅਤਿ ਦੁੱਖਦਾਇਕ ਅਤੇ ਅਸਹਿ ਕਾਰਵਾਈ ਹੈ।
ਉਨ੍ਹਾਂ ਕਿਹਾ ਕਿ ਇਸ ਅਤਿ ਗੰਧਲੇ ਸਿਆਸੀ ਅਤੇ ਨਿਜ਼ਾਮੀ ਮਾਹੌਲ ਵਿੱਚ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਹੀ ਇੱਥੋ ਦੇ ਨਿਵਾਸੀਆਂ ਨੂੰ ਸਾਫ਼ ਸੁੱਥਰਾ, ਰਿਸ਼ਵਤ ਤੋ ਰਹਿਤ, ਇਨਸਾਫ ਵਾਲਾ ਰਾਜ ਪ੍ਰਬੰਧ ਦੇਣ ਦੇ ਸਮਰੱਥ ਹੈ। ਜਿਸ ਵਿੱਚ ਕਿਸੇ ਵੀ ਕੌਮ, ਧਰਮ, ਜਾਂ ਫਿਰਕੇ ਨਾਲ ਕੋਈ ਰਤੀ ਭਰ ਵੀ ਬੇਇਨਸਾਫੀ ਨਹੀਂ ਹੋ ਸਕੇਗੀ। ਇਸ ਲਈ ਅਗਲੀ ਪੰਜਾਬ ਦੀ ਹਕੂਮਤ ਉੱਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਨੂੰ ਬੈਠਣ ਅਤੇ ਸਰਬ ਸਾਂਝਾ ਪ੍ਰਬੰਧ ਕਾਇਮ ਕਰਨ ਤੋ ਹੁਣ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ। ਉਨ੍ਹਾਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ 11 ਜੁਲਾਈ ਨੂੰ ਪ੍ਰੋ. ਭੁੱਲਰ ਦੀ ਰਿਹਾਈ ਲਈ ਜੋ ਦਿੱਲੀ ਵਿਖੇ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਵਿੱਚ ਸਮੂਹ ਸੰਗਠਨਾਂ, ਜਥੇਬੰਦੀਆਂ, ਪਾਰਟੀਆਂ ਨੂੰ ਸਮੂਲੀਅਤ ਕਰਨ ਲਈ ਸਤਿਕਾਰ ਸਹਿਤ ਖੁੱਲ੍ਹਾ ਸੱਦਾ ਵੀ ਦਿੰਦ ਹਾਂ ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਵਿੱਚ ਗੁਰੂ ਸਾਹਿਬਾਨ ਜੀ ਦੀ ਸੋਚ ‘ਤੇ ਅਧਾਰਿਤ "ਹਲੇਮੀ ਰਾਜ" ਕਾਇਮ ਕਰਨ ਲਈ ਉਹ ਆਉਣ ਵਾਲੇ ਸਮੇ ਵਿੱਚ ਸਾਨੂੰ ਹਰ ਪੱਖੋ ਸਹਿਯੋਗ ਦਿੰਦੇ ਹੋਏ ਸਰਬ ਸਾਂਝੀ ਹਕੂਮਤ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ। Source: Punjab Spectrum |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|