ਪ੍ਰਿੰ.
ਗੁਰਬਚਨ ਸਿੰਘ ਜੀ ਦੇ ਨਾਮ ਨਾਲ ਥਾਈਲੈਂਡ ਦੀ ਥਾਂ
"ਪੰਨੂਵਾਂ"
ਲਾਇਆ ਜਾਵੇ
ਲੁਧਿਆਣਾ 14 ਜੁਲਾਈ (ਸੰਦੀਪ ਸਿੰਘ ਖਾਲੜਾ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਡਾਇਰੈਕਟਰ
ਕੰਵਰਮਹਿੰਦਰ ਪ੍ਰਤਾਪ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਚ ਪ੍ਰੋ. ਸਰਬਜੀਤ ਸਿੰਘ ਜੀ
ਧੂੰਦਾ ਨੇ ਕਿਹਾ ਕਿ ਪ੍ਰਿੰ. ਗੁਰਬਚਨ ਸਿੰਘ ਜੀ ਥਾਈਲੈਂਡ ਦੇ ਨਾਮ ਨਾਲ ਅੱਜ ਤੋਂ ਬਾਅਦ ਉਹਨਾਂ ਦੇ
ਪਿੰਡ ਦਾ ਨਾਂ ਪੰਨੂਵਾਂ ਲਗਾਇਆ ਜਾਵੇ, ਜਿਸ 'ਤੇ ਸਾਰੇ ਕਾਲਜ ਦੇ ਸਟਾਫ ਤੇ ਪ੍ਰਬੰਧਕਾਂ ਨੇ ਸਹਿਮਤੀ
ਪ੍ਰਗਟਾਈ, ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਉਹਨਾਂ ਨੂੰ ਪ੍ਰਿੰ. ਗੁਰਬਚਨ ਸਿੰਘ ਪੰਨੂਵਾਂ
ਹੀ ਲਿਖਿਆ ਤੇ ਬੋਲਿਆ ਜਾਵੇ। ਇਸ ਵਕਤ ਪ੍ਰਿ. ਗੁਰਬਚਨ ਸਿੰਘ ਪੰਨੂਵਾਂ ਖੁੱਦ ਤੇ ਉਹਨਾਂ ਨਾਲ ਪ੍ਰੋ.
ਹਰਜਿੰਦਰ ਸਿੰਘ ਸਭਰਾ, ਭਾਈ ਬ੍ਰਹਮਜੀਤ ਸਿੰਘ, ਭਾਈ ਗੁਰਜੰਟ ਸਿੰਘ ਰੂਪੋਵਾਲੀ, ਭਾਈ ਗੁਰਮੀਤ ਸਿੰਘ,
ਭਾਈ ਸੰਦੀਪ ਸਿੰਘ ਖਾਲੜਾ ਆਦਿ ਮੌਜੂਦ ਸਨ।
ਰਿਪੋਰਟ:-ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ |